ਸਪੈਸਲਿਸਟ ਡਾਕਟਰਾਂ ਦੀ ਮੀਟਿੰਗ

May 15 2019 01:43 PM
ਸਪੈਸਲਿਸਟ ਡਾਕਟਰਾਂ ਦੀ ਮੀਟਿੰਗ

ਪਠਾਨਕੋਟ

ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਜਿਲ•ਾ ਹਸਪਤਾਲ ਪਠਾਨਕੋਟ ਦੇ ਸਪੈਸਲਿਸਟ ਡਾਕਟਰਾਂ ਦੀ ਮੀਟਿੰਗ ਸਿਵਲ ਸਰਜਨ ਡਾ. ਨੈਨਾ ਸਲਾਥੀਆ ਜੀ ਦੀ ਪ੍ਰਧਾਨਗੀ ਹੇਠ ਹੋਈ। ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਮੀਟਿੰਗ ਵਿੱਚ ਸਾਰੇ ਸਪੈਸਲਿਸਟ ਡਾਕਟਰਾਂ ਦੇ ਟੀਚਿਆਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਕੁਝ ਸਪੈਸਲਿਸਟ ਡਾਕਟਰਾਂ ਦੇ ਕੰਮ ਅਤੇ ਟੀਚੇ ਬਹੁਤ ਵਧੀਆ ਹਨ। ਜਿਹਨਾਂ ਸਪੈਸਲਿਸਟ ਡਾਕਟਰਾਂ ਦੇ ਟੀਚੇ ਘੱਟ ਪ੍ਰਾਪਤ ਹੋਏ ਹਨ, ਉਹਨਾਂ ਨੂੰ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਹਦਾਇਤ ਕੀਤੀ ਕਿ ਟੀਚੇ ਨੂੰ ਪੂਰਾ ਕੀਤਾ ਜਾਵੇ। ਉਹਨਾਂ ਨੇ ਪੈਥਾਲੋਜਿਸਟ ਡਾ. ਮੋਨਿਕਾ ਡੋਗਰਾ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਕਲਚਰ ਟੈਸਟ (ਖੂਨ, ਪਿਸਾਬ,ਸਟੂਲ) ਕਰਵਾਉਣ। ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ ਸਰਪਾਲ, ਡਾ. ਪ੍ਰਿਅੰਕਾ, ਰੈਨੂ ਸੁਪਰਡੈਟ,ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ ਗੁਰਿੰਦਰ ਕੌਰ ਹਾਜਰ ਹੋਏ।

© 2016 News Track Live - ALL RIGHTS RESERVED