ਲੋਕ ਸਭਾ ਦੀਆਂ ਆਮ ਚੋਣਾਂ-2019 ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਡਿਊਲ

May 16 2019 04:21 PM
ਲੋਕ ਸਭਾ ਦੀਆਂ ਆਮ ਚੋਣਾਂ-2019 ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਡਿਊਲ

ਪਠਾਨਕੋਟ

ਲੋਕ ਸਭਾ ਦੀਆਂ ਆਮ ਚੋਣਾਂ-2019 ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਸ਼ਡਿਊਲ ਅਨੁਸਾਰ ਜ਼ਿਲ•ੇ ਦੇ ਤਿੰਨਾਂ ਅਸੈਂਬਲੀ ਸੈਗਮੈਂਟਾਂ (001-ਸੁਜਾਨੁਪਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਦੇ 574 ਪੋਲਿੰਗ ਸਟੇਸ਼ਨਾ ਤੇ ਮਿਤੀ 19 ਮਈ 2019 ਨੂੰ ਪੋਲਿੰਗ ਕਰਵਾਈ ਜਾ ਰਹੀ ਹੈ । ਜਿਸ ਅਧੀਨ ਅੱਜ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਸ੍ਰੀ ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ(ਜ)-ਕਮ-ਵਧੀਕ ਜਿਲ•ਾ ਚੋਣ ਅਫਸ਼ਰ-ਕਮ-ਜਿਲ•ਾ ਨੋਡਲ ਅਫਸ਼ਰ ਫਾਰ ਈ.ਵੀ.ਐਮਜ/ਵੀਵੀਪੀਏਟੀ  ਪਠਾਨਕੋਟ ਵੱਲੋਂ  ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਇੱਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਜਿਲ•ੇ ਵਿਚਲੇ ਤਿੰਨਾਂ ਅਸੈਂਬਲੀ ਸੈਗਮੈਂਟ ਦੇ ਈ.ਵੀ.ਐਮਜ/ਵੀਵੀਪੀਏਟੀ ਦੇ ਅਸੈਂਬਲੀ ਲੈਵਲ ਮਾਸਟਰ ਟ੍ਰੇਨਰ ਹਾਜ਼ਰ ਹੋਏ। ਇਸ ਤੋਂ ਇਲਾਵਾ ਸਰਵਸ੍ਰੀ ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਮਨਮੋਹਣ ਸਰੰਗਲ ਐਕਸੀਅਨ ਲੋਕ ਨਿਰਮਾਣ ਵਿਭਾਗ, ਨਰੇਸ ਮਹਾਜਨ ਜਿਲ•ਾ ਨੋਡਲ ਅਫਸ਼ਰ ਸਵੀਪ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਹਰੀਸ ਮੋਹਣ ਪ੍ਰਿੰਸੀਪਲ ਆਈ.ਟੀ.ਆਈ. ਲੜਕੇ ਪਠਾਨਕੋਟ ਅਤੇ ਹੋਰ ਸਬੰਧਤ ਅਧਿਕਾਰੀ /ਕਰਮਚਾਰੀ ਹਾਜ਼ਰ ਸਨ। 
ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਰਾਜੀਵ ਕੁਮਾਰ ਵਰਮਾ ਵਧੀਕ ਡਿਪਟੀ ਕਮਿਸ਼ਨਰ(ਜ)-ਕਮ-ਵਧੀਕ ਜਿਲ•ਾ ਚੋਣ ਅਫਸ਼ਰ-ਜਿਲ•ਾ ਨੋਡਲ ਅਫਸ਼ਰ ਫਾਰ ਈ.ਵੀ.ਐਮਜ/ਵੀਵੀਪੀਏਟੀ  ਪਠਾਨਕੋਟ ਵੱਲੋਂ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਨੇ ਦੱਸਿਆ ਕਿ ਅਸੈਂਬਲੀ ਲੈਵਲ ਮਾਸਟਰ ਟ੍ਰੇਨਰ ਦੀ ਕੀ ਜਿਮ•ੇਦਾਰੀ ਬਣਦੀ ਹੈ ਅਤੇ ਉਸ ਨੂੰ ਵੋਟਿੰਗ ਵਾਲੇ ਦਿਨ ਕਿਹੜੀਆਂ ਵਿਸ਼ੇਸ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਸ ਮੋਕੇ ਤੇ ਹਾਜਰ ਅਸੈਂਬਲੀ ਲੈਵਲ ਮਾਸਟਰ ਟ੍ਰੇਨਰਾਂ ਨੂੰ ਈ.ਵੀ.ਐਮਜ/ਸੀ.ਯੂ/ਵੀ.ਵੀ.ਪੀਏਟੀ ਮਸੀਨਾਂ ਬਾਰੇ ਜਾਣਕਾਰੀ ਦਿੱਤੀ ਗਈ। 

 
 
© 2016 News Track Live - ALL RIGHTS RESERVED