ਡਾਇਰੀਏ ਤੋਂ ਬਚਾਅ ਸਬੰਧੀ ਵਰਕਸਾਪ ਲਗਾਈ

May 20 2019 03:39 PM
ਡਾਇਰੀਏ ਤੋਂ ਬਚਾਅ ਸਬੰਧੀ ਵਰਕਸਾਪ ਲਗਾਈ


ਪਠਾਨਕੋਟ

ਮਾਨਯੋਗ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਡਾਇਰੀਏ ਤੋਂ ਬਚਾਅ ਸਬੰਧੀ ਵਰਕਸਾਪ ਸਿਵਲ ਹਸਪਤਾਲ ਵਿੱਚ ਕਰਵਾਈ ਗਈ।  ਇਸ ਵਿੱਚ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ 0 ਤੋਂ 05 ਸਾਲ ਦੇ ਬੱਚਿਆਂ ਦੀਆਂ ਜਿਆਦਾਤਰ ਮੌਤਾਂ ਡਾਇਰੀਆਂ ਕਾਰਨ ਹੁੰਦੀਆਂ ਹਨ। ਉਹਨਾਂ ਦੱਸਿਆ ਕਿ 28-05-2019 ਤੋਂ 09-06-2019  ਤੱਕ ਜਿਲ•ੇ ਵਿੱਚ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਹ ਮੁਹਿੰਮ ਚਲਾਉਣ ਦਾ ਉਦੇਸ਼ ਡਾਇਰੀਆ ਕਾਰਨ ਹੋਣ ਵਾਲੀਆਂ ਮੌਤਾਂ ਦਾ ਗਰਾਫ ਜੀਰੋ ਤੇ ਲੈ ਕੇ ਆਉਣਾ ਹੈ। 
ਡਾ. ਨੈਨਾ ਸਲਾਥੀਆ ਨੇ ਕਿਹਾ ਕਿ ਡਾਇਰੀਆ ਕਾਰਨ ਸਰੀਰ ਵਿੱਚ ਹੋਈ ਪਾਣੀ ਦੀ ਕਮੀ ਨੂੰ ਪੂਰਾ ਕਰਨਾ ਬਹੁਤ ਜਰੂਰੀ ਹੁੰਦਾ ਹੈ। ਉਨ•ਾਂ  ਵਰਕਸਾਪ ਦੌਰਾਨ ਹਾਜਰ ਸੀਨੀਅਰ ਮੈਡੀਕਲ ਅਫਸਰਾਂ, ਨੋਡਲ ਅਫਸਰਾਂ, ਆਯੂਰਵੈਦਿਕ ਮੈਡੀਕਲ ਅਫਸਰਾਂ, ਐਲ.ਐਚ.ਵੀ., ਬੀ.ਈ.ਈ ਨੂੰ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਇਆ ਜਾਵੇ। ਇਸ ਦੌਰਾਨ ਜਿਲ•ਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਨੇ ਕਿਹਾ ਕਿ ਬਦਲਦੇ ਮੌਸਮ ਚ  ਇਸ ਬਿਮਾਰੀ ਦੇ ਹੋਣ ਦਾ ਖਤਰਾ ਜਿਆਦਾ ਰਹਿੰਦਾ ਹੈ। ਉਹਨਾਂ ਕਿਹਾ ਕਿ ਗਭੀਰ ਸਥਿਤੀ ਵਿੱਚ ਸਰੀਰ ਦਾ ਸਾਰਾ ਪਾਣੀ ਨਿਕਲ ਜਾਣ ਕਾਰਨ ਇਹ ਜਾਨਲੇਵਾ ਵੀ ਹੋ ਸਕਦਾ ਹੈ। ਡਾ. ਕਿਰਨ ਬਾਲਾ ਨੇ ਦੱਸਿਆ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ। ਜਿਲ•ੇ ਵਿੱਚ ਤੀਬਰ ਦਸਤ ਰੋਕੂ ਪੰਦਰਵਾੜੇ ਦੌਰਾਨ 0 ਤੋਂ 5  ਦੇ ਬੱਚਿਆਂ ਨੂੰ ਡਾਇਰੀਆ ਤੋਂ ਬਚਾਉਣ ਲਈ ਲੋਕਾਂ ਨੂੰ ਓ.ਆਰ.ਐਸ., ਜਿੰਕ ਦੀਆਂ ਗੋਲੀਆਂ, ਹੱਥਾਂ ਨੂੰ ਧੋਣ ਦਾ ਤਰੀਕਾ ਅਤੇ ਸਾਫ ਪਾਣੀ ਪੀਣ ਸਬੰਧੀ ਦੱਸਿਆ ਜਾਵੇਗਾ ਅਤੇ ਆਸਾ ਵਰਕਰ ਵੱਲੋਂ ਘਰ ਘਰ ਜਾ ਕੇ 0 ਤੋਂ 5 ਸਾਲ ਦੇ ਲਗਭਗ 67982 ਬੱਚਿਆਂ ਨੂੰ ਓ.ਆਰ.ਐਸ. ਦੇ ਪੈਕੇਟ ਵੰਡੇ ਜਾਣਗੇ। ਓ.ਆਰ.ਐਸ ਅਤੇ ਜਿੰਕ ਦੇ ਹਰੇਕ ਸਿਹਤ ਸੰਸਥਾ ਪ੍ਰਾਈਵੇਟ ਹਸਪਤਾਲ ਅਤੇ ਆਮ ਜਨਤਕ ਥਾਵਾਂ ਤੇ ਕਾਰਨਰ ਬਣਾਏ ਜਾਣਗੇ। ਸਕੂਲਾਂ ਵਿੱਚ ਵੀ ਹੱਥ ਧੋਣ ਦੇ ਤਰੀਕੇ ਬਾਰੇ ਦੱਸਿਆ ਜਾਵੇਗਾ। ਇਸ ਮੌਕੇ ਤੇ ਡਾ. ਭੁਪਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਪਠਾਨਕੋਟ, ਡਾ. ਸੰਤੋਸ਼ ਕੁਮਾਰੀ ਸੀਨੀਅਰ ਮੈਡੀਕਲ ਅਫਸਰ ਬੁੰਗਲ ਬਧਾਨੀ, ਡਾ. ਰਵੀ ਕਾਂਤ ਸੀਨੀਅਰ ਮੈਡੀਕਲ ਅਫਸਰ ਨਰੋਟ ਜੈਮਲ ਸਿੰਘ, ਡਾ. ਅਨਿਤਾ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ ਆਰ.ਐਸ.ਡੀ., ਡਾ. ਨੀਰੂ ਬਾਲਾ ਸੀਨੀਅਰ ਮੈਡੀਕਲ ਅਫਸਰ ਸੁਜਾਨਪੁਰ, ਬੱਚਿਆਂ ਦੇ ਮਾਹਰ ਡਾ. ਵੰਸਿਕਾਂ ਸਰਮਾ, ਡਾ. ਰਾਗਵ ਸਾਵਲ, ਡਾ. ਆਕਾਸ ਅਲੂਨਾ, ਸ੍ਰੀ ਅਮਨਦੀਪ ਸਿੰਘ ਜਿਲ•ਾ ਮੌਨਿਟਰਿੰਗ ਅਤੇ ਇਵੈਲੂਏਸ਼ਨ ਅਫਸਰ, ਪੰਕਜ ਕੁਮਾਰ ਜਿਲ•ਾ ਆਰ.ਬੀ.ਐਸ.ਕੇ. ਕੁਆਰਡੀਨੇਟਰ, ਗੁਰਪ੍ਰੀਤ ਕੌਰ ਜਿਲ•ਾ ਕਮਿਊਨਟੀ ਮੋਬਲਾਇਜਰ ਆਦਿ ਹਾਜਰ ਸਨ।  

© 2016 News Track Live - ALL RIGHTS RESERVED