ਰਾਮਵੀਰ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ ਪਠਾਨਕੋਟ ਨਰੋਟ ਮਹਿਰਾ ਵਿਖੇ ਬਣਾਏ ਗਏ ਮਾਡਲ ਬੂੱਥ ਤੇ ਵਿਸ਼ੇਸ ਤੋਰ ਤੇ ਪਹੁੰਚੇ

May 20 2019 03:39 PM
ਰਾਮਵੀਰ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ ਪਠਾਨਕੋਟ ਨਰੋਟ ਮਹਿਰਾ ਵਿਖੇ ਬਣਾਏ ਗਏ ਮਾਡਲ ਬੂੱਥ ਤੇ ਵਿਸ਼ੇਸ ਤੋਰ ਤੇ ਪਹੁੰਚੇ

ਪਠਾਨਕੋਟ

ਲੋਕ ਸਭਾ ਚੋਣਾਂ-2019 ਦੇ ਪੋਲਿੰਗ ਦੇ ਦਿਨ ਸ਼੍ਰੀ ਰਾਮਵੀਰ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ ਪਠਾਨਕੋਟ ਨਰੋਟ ਮਹਿਰਾ ਵਿਖੇ ਬਣਾਏ ਗਏ ਮਾਡਲ ਬੂੱਥ ਤੇ ਵਿਸ਼ੇਸ ਤੋਰ ਤੇ ਪਹੁੰਚੇ । ਉਨ•ਾਂ ਨਾਲ ਸਰਵ ਸ਼੍ਰੀ ਵੀ.ਐਸ. ਸੋਨੀ ਐਸ.ਐਸ.ਪੀ. ਪਠਾਨਕੋਟ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ- ਸਹਾਇਕ ਰਿਟਰਨਿੰਗ ਅਫਸਰ , ਅਸੈਂਬਲੀ ਸੈਗਮੈਂਟ 002-ਭੋਆ (ਅ.ਜ.), ਰਾਮ ਲੁਭਾਇਆ ਨੋਡਲ ਅਫਸਰ ਫਾਰ ਐਮ.ਸੀ.ਐਮ.ਸੀ. –ਕਮ-ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਅਧਿਕਾਰੀ ਵੀ ਮੋਜੂਦ ਸਨ। 
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ਼੍ਰੀ ਰਾਮਵੀਰ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ ਪਠਾਨਕੋਟ ਨੇ ਦੱਸਿਆ ਕਿ ਅਸੈਂਬਲੀ ਸੈਗਮੈਂਟ 002-ਭੋਆ (ਅ.ਜ.) ਦੇ ਪਿੰਡ ਨਰੋਟ ਮਹਿਰਾ ਵਿਖੇ ਮਾਡਲ ਬੂੱਥ ਬਣਾਇਆ ਗਿਆ ਹੈ ਜਿਸ ਨੂੰ ਮਾਡਲ ਪਿੰਕ ਬੂੱਥ ਦਾ ਨਾਮ ਦਿੱਤਾ ਗਿਆ ਹੈ। ਇਸ ਮੋਕੇ ਤੇ ਉਨ•ਾਂ ਵੱਖ ਵੱਖ ਪੋਲਿੰਗ ਪਾਰਟੀਆਂ ਦੇ ਏਜੰਟਾਂ, ਵੋਟ ਪਾਉਂਣ ਆਏ ਵੋਟਰਾਂ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਉਨ•ਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਚੋਣ ਅਮਲੇ ਵਿੱਚ ਲੱਗੇ ਸਰਕਾਰੀ ਕਰਮਚਾਰੀਆਂ ਨੂੰ 20 ਮਈ ਦੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। 
ਇਸ ਤੋਂ ਇਲਾਵਾ ਅਸੈਂਬਲੀ ਸੈਗਮੈਂਟ 001-ਸੁਜਾਨਪੁਰ ਦੇ ਪਿੰਡ ਕਾਲਾ ਚੱਕ ਵਿਖੇ ਸਵੀਪ ਵੱਲੋਂ ਮਾਡਲ ਬੂੱਥ ਬਣਾਇਆ ਗਿਆ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ਼੍ਰੀ ਨਰੇਸ਼ ਮਹਾਜਨ ਜਿਲ•ਾ ਨੋਡਲ ਅਫਸ਼ਰ ਸਵੀਪ ਪਠਾਨਕੋਟ ਨੇ ਦੱਸਿਆ ਕਿ ਪੋਲਿੰਗ ਬੁੱਥ ਨੂੰ ਪਿੰਕ ਲੁੱਕ ਦਿੱਤੀ ਗਈ ਹੈ। ਉਨ•ਾਂ ਦੱਸਿਆ ਕਿ ਬੁੱਥ ਤੇ ਲਗਾਇਆ ਸੈਲਫੀ ਪਵਾਇੰਟ ਵੀ ਵੋਟਰ ਲਈ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੋਕੇ ਤੇ ਉਨ•ਾਂ ਸ਼੍ਰੀ ਰਾਮਵੀਰ, ਆਈ.ਏ.ਐਸ., ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫਸਰ ਪਠਾਨਕੋਟ ਵੱਲੋਂ ਦਿੱਤੇ ਗਏ ਸਰਟੀਫਿਕੇਟ ਵੀ ਉਨ•ਾਂ ਵੋਟਰਾਂ ਨੂੰ ਦਿੱਤੇ ਜੋ ਪਹਿਲੀ ਵਾਰ ਵੋਟ ਪਾਉਂਣ ਆਏ ਸਨ ਅਤੇ ਦਿਵਿਆਂਗ ਵੋਟਰਾਂ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਪੋਲਿੰਗ ਬੁੱਥ ਨੂੰ ਪਿੰਕ ਰੰਗ ਦੇ ਪਰਦਿਆਂ, ਸਮਿਆਨਾ ਅਤੇ ਪਿੰਕ ਕਲਰ ਦੇ ਬੈਲੂਨ ਵੀ ਲਗਾ ਕੇ ਸਜਾਇਆ ਗਿਆ ਸੀ ।  
ਇਸੇ ਹੀ ਤਰ•ਾਂ ਜਿਲ•ਾ ਤੇ ਸੈਸਨ ਜੱਜ ਪਠਾਨਕੋਟ ਡਾ. ਤੇਜਵਿੰਦਰ ਸਿੰਘ ਜੀ ਨੇ ਅਪਣੀ ਧਰਮ ਪਤਨੀ ਸ੍ਰੀਮਤੀ ਕਮਲਦੀਪ ਭੰਡਾਰੀ ਅਤੇ ਬੇਟੇ ਵਿਕਰਾਂਤ ਜੋਲੀ ਨਾਲ ਯੂਨੀਕ ਹੋਲੀਹਾਰਟ ਸਕੂਲ ਵਿੱਚ ਵੋਟ ਪਾਉਣ ਪਹੁੰਚੇ। ਇਸ ਮੋਕੇ ਤੇ ਉਨ•ਾਂ ਕਿਹਾ ਕਿ ਵੋਟ ਪਾਉਂਣਾ ਸਾਡਾ ਅਧਿਕਾਰ ਹੈ ਅਤੇ ਸਾਨੂੰ ਆਪਣੇ ਅਧਿਕਾਰ ਦੀ ਵਰਤੋ ਜਰੂਰ ਕਰਨੀ ਚਾਹੀਦੀ ਹੈ। ਇਸ ਮੋਕੇ ਤੇ ਉਨ•ਾਂ ਦੇ ਸਪੁੱਤਰ ਸ਼੍ਰੀ ਵਿਕਰਾਂਤ ਜੋਲੀ ਨੇ ਦੱਸਿਆ ਕਿ ਅੱਜ ਉਸ ਵੱਲੋਂ ਪਹਿਲੀ ਵਾਰ ਵੋਟ ਪਾਈ ਗਈ ਹੈ ਅਤੇ ਆਪਣੀ ਵੋਟ ਪਾਉਂਣ ਲਈ ਉਹ ਸਪੈਸ਼ਲ ਪਠਾਨਕੋਟ ਆਏ ਹਨ।

© 2016 News Track Live - ALL RIGHTS RESERVED