ਐਤਵਾਰ ਨੂੰ ਸਵੇਰੇ 8 ਤੋਂ 9 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ

May 25 2019 03:49 PM
ਐਤਵਾਰ ਨੂੰ ਸਵੇਰੇ 8 ਤੋਂ 9 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ
ਪਠਾਨਕੋਟ
ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਪਠਾਨਕੋਟ ਵਲੋਂ ਗੁਰਦੁਆਰਾ ਦੌਲਤਪੁਰ ਖ਼ੁਰਦ ਪਠਾਨਕੋਟ ਵਿਖੇ 26 ਮਈ ਦਿਨ ਐਤਵਾਰ ਨੂੰ ਸਵੇਰੇ 8 ਤੋਂ 9 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ | ਜਿਸ ਵਿਚ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬਾਣੀ ਦੀ ਵਿਆਖਿਆ ਪੰਥ ਪ੍ਰਸਿੱਧ ਕਥਾ ਵਾਚਕ ਅਤੇ ਪ੍ਰਚਾਰਕ ਗਿਆਨੀ ਜਸਵਿੰਦਰ ਸਿੰਘ ਸ਼ਹੂਰ ਕਰਨਗੇ ਜਦਕਿ ਭਾਈ ਜਗਜੀਤ ਸਿੰਘ ਖ਼ਾਲਸਾ ਦਾ ਰਾਗੀ ਜਥਾ ਰਸਭਿੰਨਾ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕਰੇਗਾ | ਇਸ ਸਬੰਧੀ ਜਾਣਕਾਰੀ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਨੇ ਦਿੱਤੀ | ਇਸ ਮੌਕੇ ਮਾਸਟਰ ਚੰਨਣ ਸਿੰਘ, ਗੁਰਸ਼ਰਨ ਸਿੰਘ, ਨਿਰਮਲ ਸਿੰਘ ਖ਼ਾਲਸਾ, ਦਾਤਾਰ ਸਿੰਘ, ਬਖ਼ਸ਼ੀਸ਼ ਸਿੰਘ, ਨਰਿੰਦਰ ਸਿੰਘ ਖ਼ਾਲਸਾ, ਕਿਸ਼ਨ ਸਿੰਘ ਆਦਿ ਹਾਜ਼ਰ ਸਨ |
 
 
 
 
© 2016 News Track Live - ALL RIGHTS RESERVED