ਬਿਮਾਰ ਹੋ ਗਏ ਸਨ ਪਰ ਇਸ ਦਾ ਲੀਚੀ ਖਾਣ ਨਾਲ ਕੋਈ ਵੀ ਸਬੰਧ ਨਹੀਂ

Jun 26 2019 04:01 PM
ਬਿਮਾਰ ਹੋ ਗਏ ਸਨ ਪਰ ਇਸ ਦਾ ਲੀਚੀ ਖਾਣ ਨਾਲ ਕੋਈ ਵੀ ਸਬੰਧ ਨਹੀਂ

ਪਠਾਨਕੋਟ,

ਡਿਪਟੀ ਡਾਇਰੈਕਟਰ ਬਾਗਬਾਨੀ ਪਠਾਨਕੋਟ ਡਾ. ਨਰੇਸ਼ ਕੁਮਾਰ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਪਿਛਲੇ ਦਿਨਾਂ ਵਿੱਚ ਬਿਹਾਰ ਵਿੱਚ ਇਹ ਅਫਵਾਹ ਫੈਲੀ ਸੀ ਕਿ ਲੀਚੀ ਖਾਣ ਨਾਲ ਕਾਫੀ ਬੱਚੇ ਜਿੰਨਾਂ ਦੀ ਉਮਰ 5 ਤੋਂ 15 ਸਾਲ ਸੀ, ਬਿਮਾਰ ਹੋ ਗਏ ਸਨ ਪਰ ਇਸ ਦਾ ਲੀਚੀ ਖਾਣ ਨਾਲ ਕੋਈ ਵੀ ਸਬੰਧ ਨਹੀਂ ਹੈ। ਇਹ ਦਾਅਵਾ ਡਾ. ਵਿਸ਼ਾਲ ਨਾਥ ਡਾਇਰੈਕਟਰ ਰਾਸ਼ਟਰੀ ਲੀਚੀ ਖੋਜ ਕੇਂਦਰ ਮੁਜਾਫਰਪੁਰ ਵੱਲੋਂ ਵੀ ਕੀਤਾ ਗਿਆ ਹੈ। ਉਨਾਂ ਵੱਲੋਂ ਮਿਲੀ ਰਿਪੋਰਟ ਅਨੁਸਾਰ ਲੀਚੀ ਵਿੱਚ ਕੋਈ ਵੀ ਅਜਿਹਾ ਤੱਤ ਨਹੀਂ ਮਿਲਿਆ ਜੋ ਬਿਮਾਰੀ ਵੱਲ ਕੋਈ ਇਸ਼ਾਰਾ ਕਰਦਾ ਹੋਵੇ। ਡਿਪਟੀ ਡਾਇਰੈਕਟਰ ਬਾਗਬਾਨੀ ਪਠਾਨਕੋਟ ਵੱਲੋਂ ਵੀ ਲੋਕਾਂ ਨੂੰ ਇਸ ਸੰਦੇਸ਼ ਰਾਹੀਂ ਇਹ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਲੀਚੀ ਵਿਟਾਮਿਨ ਖਣਿਜ ਅਤੇ ਐਂਟੀਆਕਸੀਡੈਂਟ ਆਦਿ ਨਾਲ ਭਰਪੂਰ ਫਲ ਹੈ ਇਸ ਦਾ ਮਨੁੱਖ ਦੀ ਸਿਹਤ ਤੇ ਕੋਈ ਵੀ ਮਾੜਾ ਅਸਰ ਨਹੀਂ ਹੁੰਦਾ। 

© 2016 News Track Live - ALL RIGHTS RESERVED