ਲਾਇਨਜ਼ ਕਲੱਬ ਦੇ ਸਹਿਯੋਗ ਨਾਲ 14 ਜੁਲਾਈ ਨੂੰ ਸ਼ੂਗਰ ਦੇ ਮਰੀਜ਼ਾਂ ਲਈ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ

Jul 13 2019 01:51 PM
ਲਾਇਨਜ਼ ਕਲੱਬ ਦੇ ਸਹਿਯੋਗ ਨਾਲ 14 ਜੁਲਾਈ  ਨੂੰ ਸ਼ੂਗਰ ਦੇ ਮਰੀਜ਼ਾਂ ਲਈ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ

ਪਠਾਨਕੋਟ

ਲਾਇਨਜ਼ ਕਲੱਬ ਪਠਾਨਕੋਟ ਦੀ ਇਕ ਮੀਟਿੰਗ ਸਥਾਨਕ ਡਾ: ਕੇ.ਡੀ. ਸਿੰਘ ਅੱਖਾਂ ਦੇ ਹਸਪਤਾਲ ਪਟੇਲ ਚੌਾਕ ਵਿਖੇ ਪ੍ਰਧਾਨ ਅਵਤਾਰ ਅਬਰੋਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਅੱਖਾਂ ਦੇ ਮਾਹਿਰ ਡਾ: ਕੇ.ਡੀ. ਸਿੰਘ ਅਤੇ ਵਿਜੇ ਪਾਸੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਪ੍ਰਧਾਨ ਅਵਤਾਰ ਅਬਰੋਲ, ਡਾ: ਕੇ.ਡੀ. ਸਿੰਘ ਤੇ ਵਿਜੇ ਪਾਸੀ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾ: ਕੇ.ਡੀ. ਸਿੰਘ ਹਸਪਤਾਲ ਤੇ ਪੀ.ਸੀ.ਟੀ. ਹਿਊਮਨੀ ਸੰਸਥਾ ਵਲੋਂ ਲਾਇਨਜ਼ ਕਲੱਬ ਦੇ ਸਹਿਯੋਗ ਨਾਲ 14 ਜੁਲਾਈ ਦਿਨ ਐਤਵਾਰ ਨੂੰ ਪਟੇਲ ਚੌਾਕ ਵਿਖੇ ਸਥਿਤ ਡਾ: ਕੇ.ਡੀ. ਸਿੰਘ ਅੱਖਾਂ ਦੇ ਹਸਪਤਾਲ ਵਿਖੇ ਸ਼ੂਗਰ ਦੇ ਮਰੀਜ਼ਾਂ ਲਈ ਮੁਫ਼ਤ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਜਿਸ ਵਿਚ ਸ਼ੂਗਰ ਦੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ ਜਾਵੇਗੀ | ਇਸ ਮੌਕੇ ਸੀ.ਐੱਸ. ਲਾਇਲਪੁਰੀ, ਸੰਜੀਵ ਗੁਪਤਾ, ਸ਼ਰਨਜੀਤ ਸਿੰਘ, ਰਾਜੀਵ ਖੋਸਲਾ ਆਦਿ ਹਾਜ਼ਰ ਸਨ |
 

© 2016 News Track Live - ALL RIGHTS RESERVED