ਵਿਦਿਆਰਥਣ ਕ੍ਰਿਆ ਨੂੰ 10 ਹਜ਼ਾਰ ਦਾ ਵਜ਼ੀਫ਼ਾ ਭੇਟ ਕੀਤਾ

Jul 16 2019 03:31 PM
ਵਿਦਿਆਰਥਣ ਕ੍ਰਿਆ ਨੂੰ 10 ਹਜ਼ਾਰ ਦਾ ਵਜ਼ੀਫ਼ਾ ਭੇਟ ਕੀਤਾ

ਪਠਾਨਕੋਟ

ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਵਿਜੇ ਕੁਮਾਰ ਪਾਸੀ ਦੀ ਅਗਵਾਈ ਹੇਠ ਬੀ.ਐੱਸ.ਸੀ. ਇਕਨਾਮਿਕਸ ਦੀ ਵਿਦਿਆਰਥਣ ਕ੍ਰਿਆ ਨੂੰ 10 ਹਜ਼ਾਰ ਦਾ ਵਜ਼ੀਫ਼ਾ ਭੇਟ ਕੀਤਾ ਗਿਆ | ਇਸ ਮੌਕੇ ਪ੍ਰਧਾਨ ਵਿਜੇ ਕੁਮਾਰ ਪਾਸੀ ਨੇ ਦੱਸਿਆ ਕਿ ਉਕਤ ਹੋਣਹਾਰ ਵਿਦਿਆਰਥਣ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਦੇ ਲਈ ਉਨ੍ਹਾਂ ਦੀ ਮੈਂਬਰ ਈਸ਼ਿਤਾ ਕੋਹਲੀ ਦੇ ਸਹਿਯੋਗ ਨਾਲ ਉਕਤ ਰਾਸ਼ੀ ਬਤੌਰ ਵਜ਼ੀਫ਼ੇ ਵਜੋਂ ਭੇਟ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸੁਸਾਇਟੀ ਦਾ ਮੁੱਖ ਉਦੇਸ਼ ਬੇਟੀਆਂ ਨੂੰ ਸਿੱਖਿਆ ਦਿਵਾਉਣਾ ਹੈ | ਜਿਸ ਦੇ ਤਹਿਤ ਸੁਸਾਇਟੀ ਵਲੋਂ ਕਈ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਵਾਈ ਜਾ ਰਹੀ ਹੈ ਅਤੇ ਇਸ ਨੇਕ ਕੰਮ ਲਈ ਦੂਸਰੇ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਤੇ ਰਾਕੇਸ਼ ਖੰਨਾ, ਰਾਜੀਵ ਖੋਸਲਾ, ਸੰਜੀਵ ਗੁਪਤਾ, ਅਜੀਤ ਸਿੰਘ ਪਹਿਲਵਾਨ, ਪਿ੍ੰਸੀਪਲ ਰਾਮ ਮੂਰਤੀ ਸ਼ਰਮਾ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED