ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਉਤਸਵ ਨੂੰ ਸਮਰਪਿਤ ਸਬ ਡਵੀਜਨ ਪੱਧਰ ਤੇ ਕਬੱਡੀ ਟੂਰਨਾਮਂੈਂਟ

Jul 18 2019 02:40 PM
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਉਤਸਵ ਨੂੰ ਸਮਰਪਿਤ  ਸਬ ਡਵੀਜਨ ਪੱਧਰ ਤੇ ਕਬੱਡੀ  ਟੂਰਨਾਮਂੈਂਟ


 

ਸਾਲ 2019-20 ਦੇ ਸੈਸਨ ਦੇ ਲਈ ਪੰਜਾਬ ਸਰਕਾਰ ਖੇਡ ਵਿਭਾਗ , ਡਾਇਰੈਕਟਰ ਸਪੋਰਟਸ ਸ੍ਰੀਮਤੀ ਅ੍ਿਰਮਤ ਕੌਰ ਗਿੱਲ ਅਤੇ ਜਿਲ•ਾ ਖੇਡ ਅਫਸਰ, ਪਠਾਨਕੋਟ ਸ੍ਰੀ ਕੁਲਵਿੰਦਰ ਸਿੰਘ ਵੱਲੋਂ  ਸਾਲ 2019-20 ਦੇ ਸੈਸਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ ਉਤਸਵ ਨੂੰ ਸਮਰਪਿਤ  ਸਬ ਡਵੀਜਨ ਪੱਧਰ ਤੇ ਕਬੱਡੀ  ਟੂਰਨਾਮਂੈਂਟ ਅੰਡਰ 14,18,25 (ਲੜਕੇ/ ਲੜਕੀਆਂ) 10.00 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਪੁਰਕੰਡੀ ਵਿਖੇ ਸੁਰੂ ਕਰਵਾਇਆ ਗਿਆ।
ਜਿਲ•ਾ ਖੇਡ ਅਫਸਰ, ਪਠਾਨਕੋਟ ਸ੍ਰੀ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਟੂਰਨਾਮੈਂਟ  ਦਾ ਉਦਘਾਟਨ ਪਿੰਸੀਪਲ ਸ੍ਰੀਮਤੀ ਮੋਨਿਕਾ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਪੁਰਕੰਡੀ, ਪਠਾਨਕੋਟ  ਵੱਲੋਂ  ਕੀਤਾ ਗਿਆ। ਇਸ ਮੌਕੇ ਤੇ  ਖੇਡਾਂ ਨਾਲ ਸਬੰਧਤ ਡੀ.ਪੀ.ਈ ਜੋਗਿੰਦਰ ਪਾਲ ਅਤੇ ਖੇਡ ਵਿਭਾਗ ਦੇ ਸ੍ਰੀ ਹਰਪ੍ਰੀਤ ਸਿੰਘ (ਵਾਲੀਬਾਲ ਕੋਚ), ਸ੍ਰੀ ਸੈਮੂਅਲ ਮਸੀਹ (ਫੁੱਟਬਾਲ ਕੋਚ), ਸ੍ਰੀ ਅਰਿਹੰਤ ਕੁਮਾਰ (ਬਾਕਸਿੰਗ ਕੋਚ), ਸ੍ਰੀ ਰਣਜੀਤ ਸਿੰਘ ਜੀ (ਕਬੱਡੀ ਕੋਚ) , ਸ੍ਰੀ ਮਤੀ ਸੁਲਕਸਨਾ ਜੀ (ਡੀ.ਪੀ.ਈ), ਸ੍ਰੀ ਅਸਵਨੀ ਕੁਮਾਰ (ਡੀ.ਪੀ.ਈ)  ਸਾਮਿਲ ਹੋਏ। ਇਸ ਟੂਰਨਾਮੈਂਟ ਕਬੱਡੀ (ਲੜਕੇ) ਅੰਡਰ-14 ਉਮਰ ਵਰਗ  ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਪੁਰਕੰਡੀ ਪਠਾਨਕੋਟ ਸਕੂਲ ਦੀ ਟੀਮ  ਜੇਤੂ ਰਹੀ। ਬਾਕੀ ਅੰਡਰ -18 ਅਤੇ ਅੰਡਰ-25 ਉਮਰ ਵਰਗ ਦੇ ਮੁਕਾਬਲੇ  ਮਿਤੀ 18-07-2019 ਨੂੰ ਕਰਵਾਏ ਜਾਣਗੇ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED