ਖਿਡਾਰੀਆਂ ਲਈ ਕੀਤੇ ਜਾਣਗੇ ਵਿਸ਼ੇਸ ਉਪਰਾਲੇ-ਸ੍ਰੀ ਅਮਿਤ ਵਿੱਜ

Jul 18 2019 02:40 PM
ਖਿਡਾਰੀਆਂ ਲਈ ਕੀਤੇ ਜਾਣਗੇ ਵਿਸ਼ੇਸ ਉਪਰਾਲੇ-ਸ੍ਰੀ ਅਮਿਤ ਵਿੱਜਪਠਾਨਕੋਟ
ਜਿਲ•ਾ ਪਠਾਨਕੋਟ ਖੇਤਰ ਵਿੱਚ ਖੇਡਾਂ ਨੂੰ ਉਤਸਾਹਿਤ ਕਰਨ ਲਈ ਸ੍ਰੀ ਅਮਿਤ ਵਿੱਜ ਵਿਧਾਇੱਕ ਪਠਾਨਕੋਟ ਨੇ ਸ. ਕੁਲਵਿੰਦਰ ਸਿੰਘ ਜਿਲ•ਾ ਖੇਡ ਅਫਸ਼ਰ ਨਾਲ ਵੱਖ ਵੱਖ ਮੁੱਦਿਆਂ ਤੇ ਚਰਚਾ ਕਰਨ ਲਈ ਇੱਕ ਵਿਸ਼ੇਸ ਮੀਟਿੰਗ ਕੀਤੀ। ਮੀਟਿੰਗ ਦੋਰਾਨ ਪਠਾਨਕੋਟ ਅਤੇ ਵੱਖ ਵੱਖ ਪਿੰਡਾਂ ਵਿੱਚ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਕੀਤੇ ਜਾਣ ਵਾਲੇ ਵਿਕਾਸ ਕਾਰਜ ਬਾਰੇ ਗੱਲਬਾਤ ਕੀਤੀ ਗਈ। 
ਜਾਣਕਾਰੀ ਦਿੰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਪਠਾਨਕੋਟ ਨੇ ਕਿਹਾ ਕਿ ਖੇਡਾਂ ਇੱਕ ਅਜਿਹਾ ਜਰੀਆ ਹਨ ਜਿਸ ਨਾਲ ਨੋਜਵਾਨਾਂ ਵਿੱਚ ਊਰਜਾ ਪੈਦਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਗਰ ਨੋਜਵਾਨਾਂ ਦਾ ਸਰੀਰਿਕ ਵਿਕਾਸ ਹੋਵੇਗਾ ਤਾਂ ਸਿੱਖਿਆ ਪੱਖ ਤੋਂ ਵੀ ਨੋਜਵਾਨ ਪੂਰੀ ਤਰ•ਾਂ ਨਾਲ ਤੰਦਰੁਸਤ ਰਹਿਣਗੇ। ਉਨ•ਾਂ ਕਿਹਾ ਕਿ ਸਾਡਾ ਇੱਕ ਹੀ ਉਦੇਸ ਹੈ ਕਿ ਨੋਜਵਾਨ ਨਸਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਖ ਆਪਣਾ ਧਿਆਨ ਲਗਾਉਂਣ। 
ਉਨ•ਾਂ ਕਿਹਾ ਕਿ ਇਸ ਲਈ ਖੇਡ ਵਿਭਾਗ, ਸਿੱਖਿਆ ਵਿਭਾਗ ਅਤੇ ਵੱਖ ਵੱਖ ਖੇਡਾਂ ਦੇ ਕੌਚ ਜੋ ਪਹਿਲਾ ਤੋਂ ਹੀ ਆਪਣੀਆਂ ਸੇਵਾਵਾਂ ਜਿਲ•ਾ ਪਠਾਨਕੋਟ ਅੰਦਰ ਦੇ ਰਹੇ ਹਨ ਨੂੰ ਮਿਲ ਕੇ ਉਪਰਾਲਾ ਕਰਨਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਉਨ•ਾਂ ਦਾ ਉਪਰਾਲਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਅਤੇ ਪਿੰਡ ਪੱਧਰ ਤੇ ਜਿੱਥੇ ਵੀ ਖਾਲੀ ਸਥਾਨ ਹਨ ਉੱਥੇ ਖੇਡ ਗਤੀਵਿਧੀਆਂ ਕਰਵਾਈਆਂ ਜਾਣ ਤਾਂ ਜੋ ਖੇਡਾਂ ਬੱਚਿਆਂ ਨੂੰ ਪਿੰਡ ਪੱਧਰ ਤੇ ਹੀ ਖੇਡਾ ਦਾ ਮਾਹੋਲ ਮਿਲ ਸਕੇ ਅਤੇ ਉਨ•ਾਂ ਦੀ ਖੇਡਾਂ ਪ੍ਰਤੀ ਰੂਚੀ ਵਧਾਈ ਜਾ ਸਕੇ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਖਿਡਾਰੀਆਂ ਨੂੰ ਜੋ ਕਿਸੇ ਵੀ ਖੇਡ ਅੰਦਰ ਮੁਹਾਰਤ ਹੈ ਨੂੰ ਉਤਸਾਹਿਤ ਕਰਨ ਲਈ ਸਟੇਡੀਅਮ ਵਿੱਚ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤਾਂ ਜੋ ਉਹ ਖਿਡਾਰੀ ਪੂਰੇ ਪੰਜਾਬ ਅੰਦਰ ਪਠਾਨਕੋਟ ਦਾ ਨਾਮ ਰੋਸਨ ਕਰ ਸਕਣ। 
ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਨੋਜਵਾਨਾਂ ਨੂੰ ਵਧੀਆ ਖੇਡ ਸੁਵਿਧਾਵਾਂ ਦੇਣ ਦੇ ਲਈ ਲਮੀਨੀ ਵਿਖੇ ਫੁੱਟਵਾਲ , ਹਾੱਕੀ, ਬਾਸਕਿੱਟਵਾਲ ਅਤੇ ਸਵੀਮਿੰਗ ਦੇ ਲਈ ਵੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਲਦੀ ਹੀ ਕ੍ਰਿਕਟ ਗਰਾਉਂਡ ਲਈ ਜਗ•ਾ ਨਿਰਧਾਰਤ ਕਰਕੇ ਅਤੇ ਕ੍ਰਿਕਟ ਐਸੋਸੀਏਸਨ ਬਣਾ ਕੇ ਕ੍ਰਿਕਟ ਗਰਾਉਂਡ ਦਾ ਵੀ ਨਿਰਮਾਣ ਕੀਤਾ ਜਾਵੇਗਾ ਤਾਂ ਜੋ ਪਠਾਨਕੋਟ ਦੇ ਨੋਜਵਾਨ ਆਪਣੇ ਜਿਲ•ੇ ਦਾ ਨਾਮ ਪੂਰੀ ਦੁਨੀਆਂ ਅੰਦਰ ਰੋਸ਼ਨ ਕਰ ਸਕਣ।
ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED