26 ਜੁਲਾਈ ਨੂੰ ਲਗਾਇਆ ਜਾਵੇਗਾ ਰੋਜਗਾਰ ਮੇਲਾ

Jul 18 2019 02:40 PM
26 ਜੁਲਾਈ ਨੂੰ ਲਗਾਇਆ ਜਾਵੇਗਾ ਰੋਜਗਾਰ ਮੇਲਾ


ਪਠਾਨਕੋਟ

ਪੰਜਾਬ ਸਰਕਾਰ ਵੱਲੋਂ ਸੁਰੂ ਕੀਤੀ ਮੂਹਿੰਮ ਘਰ ਘਰ ਰੋਜਗਾਰ ਅਧੀਨ ਅੱਜ  ਜਿਲ•ਾ ਰੋਜਗਾਰ ਬਿਊਰੋ ਪਠਾਨਕੋਟ ਵਿਖੇ ਆਈ.ਡੀ. ਐਸ.ਡੀ. ਸਕੂਲ ਪਠਾਨਕੋਟ ਦੇ ਵਿਦਿਆਰਥੀਆਂ ਦੀ ਕਾਊਂਸਲਿੰਗ ਕੀਤੀ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨਾਲ ਭਾਗ ਲਿਆ। ਇਸ ਮੋਕੇ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ, ਜਿਨ•ਾਂ ਵਿੱਚ ਬੈਂਕ ਅਧਿਕਾਰੀ, ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਕਰਮਚਾਰੀ ਅਤੇ ਅਧਿਕਾਰੀ, ਦਫਤਰ ਜਿਲ•ਾ ਸਿੱਖਿਆ ਅਫਸ਼ਰ ਦੇ ਕਰਮਚਾਰੀ ਅਤੇ ਅਧਿਕਾਰੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਪਰਸੋਤਮ ਸਿੰਘ ਜਿਲ•ਾ ਰੋਜਗਾਰ ਬਿਊਰੋ ਤੋਂ ਜਿਲ•ਾ ਰੋਜਗਾਰ ਅਫਸ਼ਰ ਨੇ ਦੱਸਿਆ ਕਿ ਅੱਜ ਦੀ ਕਾਊਂਸਲਿੰਗ ਵਿੱਚ ਵਿਦਿਆਰਥੀਆਂ ਦੀ ਕਿੱਤਾ ਅਗਵਾਈ ਕੀਤੀ ਗਈ ਹੈ। ਉਨ•ਾਂ ਜਿਲ•ਾ ਬਿਊਰੋ ਦਫਤਰ ਵਿਖੇ ਦਿੱਤੀ ਜਾ ਰਹੀਆਂ ਸੁਵਿਧਾਵਾਂ ਬਾਰੇ ਦੱਸਿਆ ਕਿ ਬਿਊਰੋ ਵਿੱਚ ਵਿਦੇਸ਼ਾਂ ਵਿੱਚ ਜਾਣ ਦੀ ਜਾਣਕਾਰੀ, ਫ੍ਰੀ ਇੰਟਰਨੈਟ ਸੁਵਿਧਾ, ਸਵੈਂ ਰੋਜਗਾਰ ਸੁਰੂ ਕਰਨ ਲਈ ਟ੍ਰੇਨਿੰਗ, ਸਕੀਮਾਂ ਅਤੇ ਮੋਟੀਵੇਸ਼ਨਲ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ। ਉਨ•ਾਂ ਦੱਸਿਆ ਕਿ 26 ਜੁਲਾਈ ਨੂੰ ਪਠਾਨਕੋਟ ਰੋਜਗਾਰ ਬਿਊਰੋ ਵਿਖੇ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੋਕੇ ਤੇ ਜਿਲ•ਾ ਗਾਈਡੈਂਸ ਕਾਉਂਸਲਰ ਵੱਲੋਂ ਵਿਦਿਆਰਥੀਆਂ ਨੂੰ ਨਸ਼ੇ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਇਆ। 

© 2016 News Track Live - ALL RIGHTS RESERVED