ਬਾਥਰੂਮ 'ਚ ਕਿਸੇ ਔਰਤ ਨੇ ਉਸ ਨੰੂ ਕੁਝ ਸੁੰਘਾ ਦਿੱਤਾ ਸੀ ਤੇ ਦੋ ਲੋਕ ਉਸ ਨੰੂ ਚੁੱਕ ਕੇ ਲਿਜਾ ਰਹੇ ਸਨ

Aug 02 2019 02:11 PM
ਬਾਥਰੂਮ 'ਚ ਕਿਸੇ ਔਰਤ ਨੇ ਉਸ ਨੰੂ ਕੁਝ ਸੁੰਘਾ ਦਿੱਤਾ ਸੀ ਤੇ ਦੋ ਲੋਕ ਉਸ ਨੰੂ ਚੁੱਕ ਕੇ ਲਿਜਾ ਰਹੇ ਸਨ

ਪਠਾਨਕੋਟ

ਮਧੂ (ਅਸਲੀ ਨਾਂਅ ਨਹੀਂ) ਜੋ ਕਠੂਆ ਜੇ.ਐਾਡ.ਕੇ. ਦੀ ਰਹਿਣ ਵਾਲੀ ਹੈ ਤੇ ਪਿੰਡ ਲਾਡੋਚੱਕ ਵਿਖੇ ਵਿਆਹੀ ਹੈ | ਇਸ ਦੀ ਉਮਰ 21-22 ਸਾਲ ਦੇ ਕਰੀਬ ਹੈ | ਆਪਣੀ ਸੱਸ ਅਤੇ ਆਪਣੇ ਪਤੀ ਨਾਲ ਸਿਵਲ ਹਸਪਤਾਲ ਪਠਾਨਕੋਟ ਵਿਖੇ ਦਵਾਈ ਲੈਣ ਆਈ ਸੀ | ਉਹ ਹਸਪਤਾਲ ਦੇ ਬਾਥਰੂਮ ਵਿਖੇ ਗਈ ਤੇ ਕਾਫ਼ੀ ਦੇਰ ਵਾਪਸ ਨਾ ਪਰਤੀ ਤੇ ਕਾਫ਼ੀ ਸਮੇਂ ਬਾਅਦ ਇਕ ਅਣਪਛਾਤੇ ਨੰਬਰ ਤੋਂ ਟੈਲੀਫ਼ੋਨ ਪਤੀ ਦੇ ਫ਼ੋਨ 'ਤੇ ਆਇਆ ਕਿ ਉਸ ਨੰੂ ਕੁਝ ਲੋਕਾਂ ਨੇ ਅਗਵਾ ਕਰ ਲਿਆ ਹੈ ਤੇ ਉਹ ਪੁਲ ਨੰਬਰ-5 ਸੁਜਾਨਪੁਰ ਵਿਖੇ ਹੈ | ਮਧੂ ਦੇ ਪਤੀ ਅਤੇ ਸੱਸ ਨੇ ਤੁਰੰਤ ਡਵੀਜ਼ਨ ਨੰਬਰ-1 ਦੀ ਪੁਲਿਸ ਨੰੂ ਸੂਚਨਾ ਦਿੱਤੀ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੰੂ ਸੁਜਾਨਪੁਰ ਤੋਂ ਲਿਆਂਦਾ | ਜਦੋਂ ਮਧੂ ਤੋਂ ਘਟਨਾ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਬਾਥਰੂਮ 'ਚ ਕਿਸੇ ਔਰਤ ਨੇ ਉਸ ਨੰੂ ਕੁਝ ਸੁੰਘਾ ਦਿੱਤਾ ਸੀ ਤੇ ਦੋ ਲੋਕ ਉਸ ਨੰੂ ਚੁੱਕ ਕੇ ਲਿਜਾ ਰਹੇ ਸਨ | ਪਰ ਉਹ ਸੁਜਾਨਪੁਰ ਕਿਵੇਂ ਪੁੱਜੀ ਇਸ ਦਾ ਉਹ ਕੋਈ ਸਹੀ-ਸਹੀ ਜਾਣਕਾਰੀ ਨਾ ਦੇ ਸਕੀ ਤੇ ਇੱਧਰ ਉੱਧਰ ਦੀਆਂ ਗੱਲਾਂ ਬਣਾ ਕੇ ਦੱਸਦੀ ਰਹੀ | ਜਿਸ 'ਤੇ ਪੁਲਿਸ ਨੰੂ ਉਸ ਦੀ ਅਗਵਾ ਦੀ ਕਹਾਣੀ 'ਤੇ ਯਕੀਨ ਨਹੀਂ ਹੋਇਆ ਤੇ ਕੋਈ ਹੋਰ ਹੀ ਕਹਾਣੀ ਵੱਲ ਸ਼ੱਕ ਜਾ ਰਿਹਾ ਹੈ | ਹਾਲੇ ਤੱਕ ਕੁਝ ਸਾਫ਼ ਨਹੀਂ ਹੋਇਆ ਹੈ | ਇਸ ਬਾਰੇ ਐਸ.ਐਚ.ਓ. ਪ੍ਰਬੋਧ ਕੁਮਾਰ ਨੇ ਦੱਸਿਆ ਕਿ ਲੜਕੀ ਤੋਂ ਪੁੱਛਗਿੱਛ ਜਾਰੀ ਹੈ | ਪਰ ਅਗਵਾ ਵਰਗੀ ਕੋਈ ਗੱਲ ਨਹੀਂ ਹੈ |

© 2016 News Track Live - ALL RIGHTS RESERVED