ਲੈਬਰ ਦਫਤਰ ਵਿਖੇ ਰਜਿਸਟ੍ਰਰਡ ਉਸਾਰੀ ਕਿਰਤੀ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਦਾ ਉਠਾ ਰਹੇ ਹਨ ਲਾਭ –ਅਮਿਤ ਵਿੱਜ

Aug 03 2019 03:21 PM
ਲੈਬਰ ਦਫਤਰ ਵਿਖੇ ਰਜਿਸਟ੍ਰਰਡ ਉਸਾਰੀ ਕਿਰਤੀ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਦਾ ਉਠਾ ਰਹੇ ਹਨ ਲਾਭ –ਅਮਿਤ ਵਿੱਜ

 

ਪਠਾਨਕੋਟ

ਜਿਲ•ਾ ਪਠਾਨਕੋਟ ਵਿੱਚ ਮਈ 2019 ਤੱਕ ਪੰਜਾਬ ਕੰਸਟਰਕਸ਼ਨ ਵਰਕਰਜ ਵੈਲਫੇਅਰ ਬੋਰਡ ਅਧੀਨ ਕਰੀਬ 37832 ਉਸਾਰੀ ਕਿਰਤੀ ਵੱਖ ਵੱਖ ਸਕੀਮਾਂ ਅਧੀਨ ਦਿੱਤੀਆਂ 39220 ਅਰਜੀਆਂ ਵਜੋਂ ਕਰੀਬ 34 ਕਰੋੜ ਦੀ ਰਾਸ਼ੀ ਦਾ ਲਾਭਪਾਤਰੀ ਲਾਭ ਪ੍ਰਾਪਤ ਕਰ ਚੁੱਕੇ ਹਨ ਅਤੇ ਉਨ•ਾਂ ਦਾ ਇਹ ਉਪਰਾਲਾ ਹੈ ਕਿ ਵਿਧਾਨ ਸਭਾ ਹਲਕਾ ਪਠਾਨਕੋਟ ਦਾ ਕੋਈ ਵੀ ਮਜਦੂਰ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਪ੍ਰਾਪਤ ਕਰਨ ਤੋਂ ਬਿਨ•ਾਂ ਨਾ ਰਿਹ ਜਾਵੇ। ਇਹ ਜਾਣਕਾਰੀ ਅਮਿਤ ਵਿੱਜ ਵਿਧਾਇਕ ਵਿਧਾਨ ਸਭਾ ਹਲਕਾ ਪਠਾਨਕੋਟ ਨੇ ਅਪਣੇ ਦਫਤਰ ਵਿਖੇ ਸ੍ਰੀ ਹਰਦੀਪ ਸਿੰਘ ਕਿਰਤ ਤੇ ਸੁਲਾਹ ਅਫਸ਼ਰ ਪਠਾਨਕੋਟ ਨਾਲ ਇੱਕ ਵਿਸ਼ੇਸ ਮੀਟਿੰਗ ਕਰਨ ਮਗਰੋਂ ਦਿੱਤੀ। 
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਅਮਿਤ ਵਿੱਜ ਵਿਧਾਇਕ ਵਿਧਾਨ ਸਭਾ ਹਲਕਾ ਪਠਾਨਕੋਟ ਨੇ ਦੱਸਿਆ ਕਿ ਉਸਾਰੀ ਕਿਰਤੀਆਂ ਲਈ ਸਰਕਾਰ ਵੱਲੋਂ ਮੁਫਤ ਮੈਡੀਕਲ ਸਹਾਇਤਾ ਦੇਣ ਲਈ ਹੈਲਥ ਅਸੋਰੈਂਸ ਸਕੀਮ ਅਧੀਨ 50 ਹਜਾਰ ਰੁਪਏ ਪ੍ਰਤੀ ਸਾਲ ਇਲਾਜ ਦੀ ਸੁਵਿਧਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਐਕਸਗ੍ਰੇਸੀਆ ਸਕੀਮ ਅਧੀਨ ਰਜਿਸਟ੍ਰਰਡ ਲਾਭਪਾਤਰੀ ਦੀ ਦੁਰਘਟਨਾ ਵਿੱਚ ਮੋਤ ਹੋਣ ਦੀ ਸਰਤ ਵਿੱਚ ਐਕਸਗ੍ਰੇਸੀਆ ਸਕੀਮ ਅਧੀਨ 4 ਲੱਖ ਰੁਪਏ ਅਤੇ ਕੁਦਰਤੀ ਮੋਤ ਹੋਣ ਤੇ 3 ਲੱਖ ਰੁਪਏ ਦਿੱਤੇ ਜਾਂਦੇ ਹਨ। ਉਨ•ਾਂ ਦੱਸਿਆ ਕਿ ਰਜਿਸਟ੍ਰਰਡ ਲਾਭਪਾਤਰੀ ਦੀ ਪੂਰਨ ਅਪੰਗਤਾ ਹੋਣ ਤੇ ਐਕਸਗ੍ਰੇਸੀਆ ਸਕੀਮ ਅਧੀਨ 4 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ। ਉਨ•ਾਂ ਦੱਸਿਆ ਕਿ ਬੋਰਡ ਦੇ ਰਜਿਸਟਰਿਡ ਉਸਾਰੀ ਕਿਰਤੀਆਂ ਦੇ ਬੱਚਿਆਂ ਲਈ ਵਜੀਫਾ ਸਕੀਮ ਦਿੱਤੀ ਜਾਂਦੀ ਹੈ ਜਿਸ ਅਧੀਨ ਪਹਿਲੀ ਤੋਂ ਪੰਜਵੀ ਕਲਾਸ ਤੱਕ ਲੜਕਿਆਂ ਲਈ 3 ਹਜਾਰ ਅਤੇ ਲੜਕੀਆਂ ਲਈ 4 ਹਜਾਰ ਰੁਪਏ, ਛੇਵੀ ਕਲਾਸ ਤੋਂ ਅਠਵੀਂ ਕਲਾਸ ਤੱਕ ਲੜਕਿਆਂ ਲਈ 5 ਹਜਾਰ ਰੁਪਏ ਅਤੇ ਲੜਕੀਆਂ ਲਈ 7 ਹਜਾਰ ਰੁਪਏ, 9ਵੀਂ ਅਤੇ 10ਵੀਂ ਕਲਾਸ ਲਈ ਲੜਕਿਆਂ ਲਈ 10 ਹਜਾਰ ਰੁਪਏ ਅਤੇ ਲੜਕੀਆਂ ਲਈ 13 ਹਜਾਰ ਰੁਪਏ ਗਿਆਹਰਵੀਂ ਅਤੇ ਬਾਹਰਵੀਂ ਕਲਾਸ ਵਿੱਚ ਲੜਕਿਆਂ ਲਈ 20 ਹਜਾਰ ਅਤੇ ਲੜਕੀਆਂ ਲਈ 25 ਹਜਾਰ ਰੁਪਏ,ਹਰੇਕ ਤਰ•ਾਂ ਦੀ ਗਰੈਜੁਏਸ਼ਨ ਅਤੇ ਪੋਸਅ ਗਰੈਜੁਏਸ਼ਨ ਵਿੱਚ ਲੜਕਿਆਂ ਲਈ 25 ਹਜਾਰ ਅਤੇ ਲੜਕੀਆਂ ਲਈ 30 ਹਜਾਰ ਰੁਪਏ, ਬੱਚਾ ਆਈ.ਟੀ.ਆਈ.,ਪਾਲੀਟੈਕਨਿਕ ਵਿੱਚ ਤਕਨੀਕੀ ਅਤੇ ਹੋਰ ਪੇਸਾਵਰ ਪੜਾਈ , ਏ.ਐਨ.ਐਮ. ਅਤੇ ਜੀ.ਐਨ.ਐਮ. ਕਰਸਾਂ ਵਿੱਚ ਪੜਦੇ ਲੜਕਿਆਂ ਲਈ ਹੋਸਟਲ ਵਿੱਚ ਰਹਿੰਦਾ ਹੈ ਤਾਂ 40 ਹਜਾਰ ਅਤੇ ਲੜਕੀਆਂ ਲਈ   45 ਹਜਾਰ ਰੁਪਏ ਅਤੇ ਮੈਡੀਕਲ /ਇੰਜੀਨੀਅਰਿੰਗ ਹਰ ਤਰ•ਾਂ ਦੀ ਮੈਡੀਕਲ /ਇੰਜੀਨੀਅਰਿੰਗ ਡਿਗਰੀ ਲਈ ਜੋ ਹੋਸਟਲ ਵਿੱਚ ਰਹਿੰਦੇ ਹਨ ਤਾਂ ਲੜਕਿਆਂ ਲਈ 60 ਹਜਾਰ ਰੁਪਏ ਅਤੇ ਲੜਕੀਆਂ ਲਈ 70 ਹਜਾਰ ਰੁਪਏ ਦੇ ਵਜੀਫੇ ਦਿੱਤੇ ਜਾਂਦੇ ਹਨ। ਉਨ•ਾਂ ਕਿਹਾ ਕਿ ਰਜਿਸਟਰਡ ਉਸਾਰੀ ਕਿਰਤੀ ਦੀ ਲੜਕੀ ਦੀ ਸਾਦੀ ਲਈ ਸ਼ਗਨ ਸਕੀਮ ਅਧੀਨ 31 ਹਜਾਰ ਰੁਪਏ ਦੀ ਰਾਸ਼ੀ, ਰਜਿਸਟਰਡ  ਉਸਾਰੀ ਕਿਰਤੀ ਨੂੰ ਛੁੱਟੀ ਦੋਰਾਨ ਯਾਤਰਾ ਲਈ ਹਰ ਦੋ ਸਾਲ ਉਪਰੰਤ 2 ਹਜਾਰ ਰੁਪਏ, ਲਾਭਪਾਤਰੀ ਉਸਾਰੀ ਕਿਰਤੀਆਂ ਤੇ ਆਸ਼ਰਿਤਾਂ ਲਈ ਬਿਮਾਰੀ ਦੇ ਇਲਾਜ ਲਈ ਵੱਧ ਤੋਂ ਵੱਧ ਇੱਕ ਲੱਖ ਰੁਪਏ ,ਲਾਭਪਾਤਰੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਨਜ਼ਰ ਦੀ ਐਨਕ ਲਈ 800 ਰੁਪਏ, ਦੰਦਾਂ ਲਈ 5 ਹਜਾਰ ਰੁਪਏ ਅਤੇ ਸੁਣਨ ਯੰਤਰ ਲਗਾਉਂਣ ਲਈ 6 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਅਤੇ ਹੋਰ ਸਕੀਮਾਂ ਦਾ ਵੀ ਲਾਭ ਦਿੱਤਾ ਜਾਂਦਾ ਹੈ। 
ਸ੍ਰੀ ਅਮਿਤ ਵਿੱਜ ਵਿਧਾਇਕ ਵਿਧਾਨ ਸਭਾ ਹਲਕਾ ਪਠਾਨਕੋਟ ਨੇ ਕਿਹਾ ਕਿ ਇਨ•ਾਂ ਸਾਰੀਆਂ ਸਕੀਮਾਂ ਅਧੀਨ ਕੰਮ ਕਰਨ ਵਾਲੇ ਲੋਕ ਸੇਵਾ ਕੇਂਦਰ ਵਿੱਚ ਪਹੁੰਚ ਕੇ ਆਨ ਲਾਈਨ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਉਨ•ਾਂ ਦੱਸਿਆ ਕਿ ਬੋਰਡ ਦਾ ਮੇਂਬਰ ਬਣਨ ਲਈ 25 ਰੁਪਏ ਰਜਿਸਟ੍ਰੇਸ਼ਨ ਫੀਸ ਦੇ ਨਾਲ ਅਰਜੀ ਹਲਦੇ ਦੇ ਸਹਾਇਕ ਕਿਰਤ ਕਮਿਸ਼ਨਰ/ਕਿਰਤ ਤੇ ਸੁਲਾਹ ਅਫਸ਼ਰ ਜਾਂ ਕਿਰਤ ਇੰਸਪੈਕਟਰ ਨੂੰ ਦੇਣੀ ਪਵੇਗੀ ਅਤੇ ਮੈਂਬਰਸਿਪ ਚਲਦੇ ਰੱਖਣ ਲਈ 10 ਰੁਪਏ ਪ੍ਰਤੀ ਮਹੀਨਾ ਅੰਸ਼ਦਾਨ ਜਮ•ਾਂ ਕਰਾਉਂਣਾ ਹੋਵੇਗਾ। ਉਨ•ਾਂ ਦੱਸਿਆ ਕਿ 10 ਅਗਸਤ 2017 ਤੋਂ ਸਿਰਫ ਆਨਲਾਈਨ ਰਜਿਸਟ੍ਰੇਸ਼ਨ ਸੇਵਾ ਕੇਂਦਰਾਂ ਅਤੇ ਲੇਬਰ ਵਿਭਾਗ ਰਾਹੀ ਕਰਵਾਈ ਜਾ ਸਕਦੀ ਹੈ। ਇਸ ਲਈ ਸਰਕਾਰੀ ਫੀਸ ਜਮ•ਾਂ ਕਰਵਾਉਂਣੀ ਹੈ। ਇਸ ਲਈ ਉਸਾਰੀ ਕਿਰਤੀ ਆਪਣੀ ਇੱਕ ਫੋਟੋ(ਪਾਸਪੋਰਟ ਸਾਈਜ), ਇੱਕ ਫੈਮਲੀ ਫੋਟੋ(ਪਾਸਪੋਰਟ ਸਾਈਜ), ਆਧਾਰ ਕਾਰਡ ਦੀ ਕਾਪੀ, ਬੈਂਕ ਅਕਾਉਂਟ ਦੀ ਕਾਪੀ , ਮੋਬਾਇਲ ਨੰਬਰ ਹੋਣਾ ਲਾਜਮੀ ਹੈ। ਜਿਸ ਦਿਨ ਅਰਜੀ ਦੇਣੀ ਹੈ ਉਸ ਦਿਨ ਬਿਨੈਕਾਰ ਕੋਲ ਕਿਰਤੀ ਦਾ ਆਪਣਾ ਮੋਬਾਇਲ ਹੋਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਅਗਰ ਕਿਸੇ ਕਿਰਤੀ ਨੂੰ ਆਪਣਾ ਰਜਿਸਟ੍ਰੇਸ਼ਨ ਕਰਵਾਉਂਣ ਲਈ ਪ੍ਰੇਸਾਨੀ ਆਉਂਦੀ ਹੈ ਤਾਂ ਉਹ ਵਿਅਕਤੀ ਉਨ•ਾਂ ਨਾਲ ਸੰਪਰਕ ਕਰ ਸਕਦਾ ਹੈ। 

© 2016 News Track Live - ALL RIGHTS RESERVED