ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਕੈਂਪ ਲਗਾਇਆ

Aug 07 2019 02:09 PM
ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਕੈਂਪ ਲਗਾਇਆ

ਪਠਾਨਕੋਟ:
ਪਠਾਨਕੋਟ ਦੇ ਨਗਰ ਕੌਂਸਲਰ ਵਿਭੂਤੀ ਸਰਮਾ ਮੁਹੱਲਾ ਪ੍ਰੀਤ ਨਗਰ ਵਿਖੇ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਕੈਂਪ ਲਗਾਇਆ ਗਿਆ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਵਿਭੁਤੀ ਸਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਦੇ ਲਈ ਆਯੁਸਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪੰਜਾਬ ਵਿੱਚ ਈ ਕਾਰਡ ਬਣਾਏ ਜਾ ਰਹੇ ਹਨ ਅਤੇ ਵਿਧਾਨ ਸਭਾ ਹਲਕਾ ਪਠਾਨਕੋਟ ਵਿਖੇ ਵੀ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਦੇ ਉਪਰਾਲਿਆਂ ਸਦਕਾ ਮੁਹੱਲਾ ਪ੍ਰੀਤਨਗਰ ਵਿਖੇ ਕੈਂਪ ਲਗਾ ਕੇ ਲੋਕਾਂ ਦੇ ਕਰੀਬ 112 ਸਰਬੱਤ ਸਿਹਤ ਬੀਮਾ ਯੋਜਨਾ ਕਾਰਡ ਬਣਾਏ ਗਏ ਹਨ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਸੀਸ ਵਿੱਜ, ਵਿਸਾਲ ਹਾਂਡਾ, ਪਰਮੇਸਵਰ ਸਿੰਘ, ਅਨਿਲ ਸੈਣੀ, ਅਮਿਤ ਮਹਾਜਨ, ਰਵੀਸ ਗੁਪਤਾ, ਮੋਹਨੀਸ, ਦੀਪਕ ਅਤੇ ਹੋਰ ਹਾਜ਼ਰ ਸਨ।   

© 2016 News Track Live - ALL RIGHTS RESERVED