ਸਾਲ 2019-20 ਦੇ ਸੈਸਨ ਵਿੱਚ ਵਰਗ 18 ਅਧੀਨ ਹਾੱਕੀ ਮੁਕਾਬਲੇ ਕਰਵਾਏ ਗਏ

Aug 09 2019 01:51 PM
ਸਾਲ 2019-20 ਦੇ ਸੈਸਨ ਵਿੱਚ ਵਰਗ 18 ਅਧੀਨ ਹਾੱਕੀ ਮੁਕਾਬਲੇ ਕਰਵਾਏ ਗਏ

ਪਠਾਨਕੋਟ
ਪੰਜਾਬ ਸਰਕਾਰ , ਖੇਡ ਵਿਭਾਗ , ਡਾਇਰੈਕਟਰ ਸਪੋਰਟਸ ਪੰਜਾਬ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਅਤੇ ਜਿਲ•ਾ ਖੇਡ ਅਫਸਰ, ਪਠਾਨਕੋਟ ਸ੍ਰੀ ਕੁਲਵਿੰਦਰ ਸਿੰਘ ਵੱਲੋਂ ਤੰਦਰੁਸਤ ਪੰਜਾਬ ਅਧੀਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਦਿਹਾੜੇ ਨੂੰ ਸਮਰਪਿਤ ਸਾਲ 2019-20 ਦੇ ਸੈਸਨ ਵਿੱਚ ਵਰਗ 18 ਅਧੀਨ ਹਾੱਕੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗੋਸਾਹ ਵਿਖੇ ਕਰਵਾਏ ਗਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪ੍ਰਿੰਸੀਪਲ ਮਨੋਹਰ ਲਾਲ,ਨਰਿੰਦਰ ਲਾਲ ਏ.ਈ.ਓ. ਖੇਡਾਂ, ਰਣਜੀਤ ਸਿੰਘ ਲੈਕਚਰਾਰ ਫਿਜੀਕਲ ਐਜੂਕੇਸ਼ਨ ਬਸਰੂਪ, ਦਲਬੀਰ ਸਿੰਘ ਲੈਕਚਰਾਰ ਫਿਜੀਕਲ ਐਜੂਕੇਸ਼ਨ ਤੰਗੋਸਾਹ, ਸੁਰਿੰਦਰ ਕੁਮਾਰ ਪੀ.ਟੀ.ਆਈ. ਲਦਪਾਲਵਾਂ, ਰਿਟਾ. ਸੂਬੇਦਾਰ ਕ੍ਰਿਸ਼ਨ ਲਾਲ ਸੈਣੀ, ਰਿਟਾ. ਸੂਬੇਦਾਰ ਜੰਗ ਬਹਾਦੁਰ ਸੈਣੀ ਅਤੇ ਹੋਰ ਹਾਜ਼ਰ ਸਨ। ਜਾਣਕਾਰੀ ਦਿੰਦਿਆਂ ਜਿਲ•ਾ ਖੇਡ ਅਫਸ਼ਰ ਸ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਰਕਾਰੀ ਸਕੂਲ ਤੰਗੋਸਾਹ ਵਿਖੇ ਹਾੱਕੀ ਦੇ ਲੜਕੀਆਂ ਅਤੇ ਲੜਕਿਆਂ ਦੇ ਵੱਖ ਵੱਖ ਹਾਕੀ ਮੁਕਾਬਲੇ ਕਰਵਾਏ ਗਏ।  ਉਨ•ਾਂ ਦੱਸਿਆ ਕਿ ਲੜਕਿਆਂ ਦੇ ਹਾੱਕੀ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗੋਸਾਹ ਨੇ, ਦੂਸਰਾ ਸਥਾਨ ਸੈਣੀ ਸਪੋਰਟਸ ਕਲੱਬ ਮਦੀਨਪੁਰ ਨੇ ਅਤੇ ਤੀਸਰਾ ਸਥਾਨ ਸਪੋਰਟਸ ਕਲੱਬ ਸੈਦੀਪੁਰ ਨੇ ਜਿੱਤਿਆ। ਜਦਦਿ ਲੜਕੀਆਂ ਦੇ ਹਾੱਕੀ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਰੂਪ ਨੇ ਅਤੇ ਦੂਸਰਾ ਸਥਾਨ ਅਕਾਲ ਅਕੈਡਮੀ ਸੁਜਾਨਪੁਰ ਨੇ ਜਿੱਤਿਆ। ਉਨ•ਾਂ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਖੇਡਾਂ ਨੂੰ ਜੀਵਨ ਦਾ ਅੰਗ ਬਣਾਉਂਦ ਤੱਦ ਹੀ ਸਿਹਤ ਤੰਦਰੁਸਤ ਰਿਹ ਸਕਦੀ ਹੈ। 

© 2016 News Track Live - ALL RIGHTS RESERVED