ਫਰੂਟ ਐਾਡ ਵੈਜੀਟੇਬਲ ਤੇ ਰੈਡੀਮੇਡ ਯੂਨੀਅਨ ਦੀ ਮੀਟਿੰਗ

Aug 09 2019 02:06 PM
ਫਰੂਟ ਐਾਡ ਵੈਜੀਟੇਬਲ ਤੇ ਰੈਡੀਮੇਡ ਯੂਨੀਅਨ ਦੀ ਮੀਟਿੰਗ

ਪਠਾਨਕੋਟ,

ਸਥਾਨਕ ਗਾਂਧੀ ਚੌਾਕ ਵਿਖੇ ਸਥਿਤ ਫਰੂਟ ਐਾਡ ਵੈਜੀਟੇਬਲ ਤੇ ਰੈਡੀਮੇਡ ਯੂਨੀਅਨ ਦੀ ਮੀਟਿੰਗ ਪ੍ਰਧਾਨ ਸ਼ਸ਼ੀਪਾਲ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜ਼ਿਲ੍ਹਾ ਵਪਾਰ ਮੰਡਲ ਪਠਾਨਕੋਟ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਗੁਪਤਾ, ਜਨਰਲ ਸਕੱਤਰ ਨਰਿੰਦਰ ਵਾਲੀਆ, ਰਾਜ ਕੁਮਾਰ ਕਾਕਾ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਪੱਪੂ, ਅਜੇ ਬਾਗ਼ੀ, ਜ਼ਿਲ੍ਹਾ ਖੇਡ ਵਿੰਗ ਇੰਚਾਰਜ ਗਣੇਸ਼ ਮਹਾਜਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਮੀਟਿੰਗ ਦੌਰਾਨ ਉਕਤ ਯੂਨੀਅਨਾਂ ਵਲੋਂ ਜ਼ਿਲ੍ਹਾ ਵਪਾਰ ਮੰਡਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ | ਪ੍ਰਧਾਨ ਸ਼ਸ਼ੀ ਪਾਲ ਨੇ ਕਿਹਾ ਕਿ ਜ਼ਿਲ੍ਹਾ ਵਪਾਰ ਮੰਡਲ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਗੁਪਤਾ ਦੀ ਅਗਵਾਈ ਵਿਚ ਵਪਾਰੀ ਵਰਗ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ | ਪ੍ਰਧਾਨ ਇੰਦਰਜੀਤ ਗੁਪਤਾ ਨੇ ਕਿਹਾ ਕਿ ਜ਼ਿਲ੍ਹਾ ਵਪਾਰ ਮੰਡਲ ਦਾ ਮੱੁਖ ਮਕਸਦ ਵਪਾਰੀ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਕੇ ਇਕਜੁੱਟ ਕਰੇਗੀ | ਇਸ ਮੌਕੇ ਉਕਤ ਯੂਨੀਅਨਾਂ ਦੇ 110 ਮੈਂਬਰ ਜ਼ਿਲ੍ਹਾ ਵਪਾਰ ਮੰਡਲ ਵਿਚ ਸ਼ਾਮਿਲ ਹੋਏ | ਇਸ ਮੌਕੇ ਜਤਿੰਦਰ ਜੀਤੂ, ਵਿਜੇ ਮਹਾਜਨ, ਨਰਿੰਦਰ ਮਹਾਜਨ, ਨਵੀਨ ਮਹਾਜਨ, ਸੰਜੀਵ ਹਾਂਡਾ, ਕੇਵਲ ਸ਼ਰਮਾ, ਸੁਰਿੰਦਰ ਸੈਣੀ, ਦੀਪਕ ਵਾਲੀਆ, ਅੰਕੁਰ ਮਹਾਜਨ, ਰੋਹਿਤ ਬਹਿਲ, ਅਜੇ ਮਹਾਜਨ, ਸੰਜੂ ਮਹਾਜਨ, ਅਸ਼ਵਨੀ, ਅਮਿਤ ਮਹਾਜਨ, ਅਮਰਜੀਤ ਮਹਾਜਨ ਆਦਿ ਹਾਜ਼ਰ ਸਨ |

© 2016 News Track Live - ALL RIGHTS RESERVED