ਕੀੜਿਆਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਸਮੇਂ ਸਹੀ ਨੋਜ਼ਲ ਦਾ ਹੋਣਾ ਬਹੁਤ ਜ਼ਰੂਰੀ: ਡਾ. ਹਰਤਰਨਪਾਲ ਸਿੰਘ

Aug 10 2019 03:11 PM
ਕੀੜਿਆਂ ਦੀ ਰੋਕਥਾਮ ਲਈ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਸਮੇਂ ਸਹੀ ਨੋਜ਼ਲ ਦਾ ਹੋਣਾ ਬਹੁਤ ਜ਼ਰੂਰੀ: ਡਾ. ਹਰਤਰਨਪਾਲ ਸਿੰਘ






ਪਠਾਨਕੋਟ

ਪੰਜਾਬ ਸਰਕਾਰ ਵੱਲੋਂ  ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਕੱਤਰ ਖੇਤੀਬਾੜੀ ਸ. ਕਾਹਨ ਸਿੰਘ ਪੰਨੂ ਅਤੇ ਡਾਇਰੈਕਟਰ ਖੇਤੀਬਾੜੀ ਡਾ. ਸੁਤੰਤਰ ਕੁਮਾਰ ਐਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਾਰਮ ਮਸ਼ੀਨਰੀ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਮਿਆਰੀ ਬਾਸਮਤੀ ਪੈਦਾ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਪਿੰਡ ਮਿਰਜ਼ਾਪੁਰ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ,ਜਿਸ ਦੀ ਪ੍ਰਧਾਨਗੀ ਡਾ.ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ।ਇਸ ਮੌਕੇ ਡਾ. ਹਰਿੰਦਰ ਸਿੰਘ ਖੇਤੀਬਾੜੀ ਅਫਸਰ(ਸਮ), ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ,ਡਾ. ਵਿਕਰਾਂਤ ਧਵਨ ਡਿਪਟੀ ਪੀ ਡੀ ਆਤਮਾ, ਸ੍ਰੀ ਗੁਰਦਿੱਤ ਸਿੰਘ,ਸੁਭਾਸ਼ ਚੰਦਰ ਖੇਤੀਬਾੜੀ ਵਿਸਥਾਰ ਅਫਸਰ,ਸੀਨੀਅਰ ਤਕਨੀਸ਼ਨ ਰਾਜ ਕੁਮਾਰ, ਸੋਹਣ ਲਾਲ ਮਾਰਕੀਟਿੰਗ ਐਕਜੀਕਿਊਟਿਵ, ਲਵ ਕੁਮਾਰ ਬਲਾਕ ਤਕਨਾਲੋਜੀ ਪ੍ਰਬੰਧਕ,ਡੇਅਰੀ ਇੰਸਪੈਕਟਰ ਅਰਮਾਨ ਮਹਾਜਨ ਤਕਨਾਲੋਜੀ ਪ੍ਰਬੰਧਕ,ਸਰਪੰਚ ਜੱਸੀ,ਜਗਦੀਸ਼ ਰਾਜ ਸਾਬਕਾ ਸਰਪੰਚ, ਅਵਤਾਰ ਸਿੰਘ ਅਜ਼ੀਜਪੁਰ,ਵਿਨੋਦ ਕੁਮਾਰ,ਪ੍ਰਧਾਨ ਗੌਰਵ ਕੁਮਾਰ, ਸਮਾਜ ਸੇਵਕ ਸਤਵਿੰਦਰ ਸਿੰਘ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
 ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਹਰਤਰਨਪਾਲ ਸਿੰਘ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਿਆਰੀ ਬਾਸਮਤੀ ਪੈਦਾ ਕਰਨ ਲਈ ਜ਼ਰੂਰੀ ਹੈ ਕਿ ਸਹੀ ਕੀਟਨਾਸ਼ਕਾਂ ਦਾ ਸਹੀ ਮਿਕਦਾਰ ਵਿੱਚ,ਸਹੀ ਤਰੀਕੇ ਨਾਲ ਛਿੜਕਾਅ ਕੀਤਾ ਜਾਵੇ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਗੈਰ-ਮਿਆਰੀ ਬੀਜ, ਕੀਟਨਾਸ਼ਕ ਅਤੇ ਖਾਦਾਂ ਦੀ ਵਿਕਰੀ ਰੋਕਣ ਦੇ ਉਦੇਸ਼ ਨਾਲ ਮੋਬਾਈਲ ਹਲੈਪ ਲਾਈਨ ਨੰਬਰ 84373-12288 ਸਥਾਪਤ ਕੀਤੀ ਹੈ।ਉਨਾਂ ਕਿਹਾ ਕਿ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਦੁਕਾਨ ਤੇ ਕਿਸੇ ਵੀ ਖੇਤੀ ਸਮੱਗਰੀ ਤੇ ਸ਼ੱਕ ਹੁੰਦਾ ਹੈ ਤਾਂ ਉਹ ਇਸ ਹੈਲਪਲਾਈਨ ਤੇ ਸ਼ਿਕਾਇਤ ਕਰ ਸਕਦਾ ਹੈ ਅਤੇ ਸ਼ਿਕਾਇਤਕਰਤਾ ਦਾ ਨਾਮ ਗੁਪਤ ਰੱਖਿਆ ਜਾਵੇਗਾ। ਉਨਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਘਟੀਆ ਕਿਸਮ ਦੀ ਦਾਣੇਦਾਰ ਕੀਟਨਾਸ਼ਕ ਵੇਚਣ ਦੀਆਂ ਖਬਰਾਂ ਆਉਣ ਕਾਰਨ ਜ਼ਰੂਰੀ ਹੈ ਕਿ ਕੋਈ ਵੀ ਖੇਤੀ ਸਮੱਗਰੀ ਖ੍ਰੀਦਣ ਸਮੇਂ ਦੁਕਾਨਦਾਰ ਤੋਂ ਬਿੱਲ ਜ਼ਰੂਰ ਲਿਆ ਜਾਵੇ ਅਤੇ ਜੇਕਰ ਕੋਈ ਦੁਕਾਨਦਾਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਲਿਖਤੀ ਸ਼ਿਕਾਇਤੀ ਕੀਤੀ ਜਾ ਸਕਦੀ ਹੈ। ਡਾ. ਅਮਰੀਕ ਸਿੰਘ ਨੇ ਕਿਹਾ ਕਿ ਬਾਸਮਤੀ ਦੀ ਫਸਲ ਵਿੱਚ ਕਾਲੇ ਤੇਲੇ ਦੀ ਰੋਕਥਾਮ ਲਈ ਕਦੇ ਵੀ ਸਿੰਥੈਟਿਕ ਪੈਰਥਰਾਇਡ  ਕੀਟਨਾਸ਼ਕ ਜਿਵੇਂ ਸਾÂਪਿਰਮੈਥਾਰਿਨ,ਡੈਲਟਾਮੈਥਾਰਿਨ ਅਤੇ ਲੈਂਬਡਾ ਆਦਿ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਕੀਟਨਾਸ਼ਕ ਕਾਲੇ ਤੇਲੇ ਦੀ ਰੋਕਥਾਮ ਕਰਨ ਦੀ ਬਿਜਾਏ, ਉਸ ਦੀ ਗਿਣਤੀ  ਵਿੱਚ  ਵਾਧਾ  ਕਰਨ  ਵਿੱਚ  ਸਹਾਈ  ਹੁੰਦੀਆਂ ਹਨ। ਉਨਾਂ ਕਿਹਾ ਕਿ ਬਾਸਮਤੀ  ਦੀ  ਬਰਾਮਦ  ਨੂੰ ਉਤਸਾਹਿਤ ਕਰਨ ਲਈ ਐਸੀਫੇਟ , ਕਾਰਬੈਂਡਾਜ਼ਿਮ , ਥਾਈਮੀਥੋਕਸਮ , ਟਰਾਈਐਜੋਫਾਸ , ਬੂਪਰੋਫੈਜਿਨ , ਕਾਰਬੂਫੂਰੋਨ , ਪ੍ਰੋਪੀਕੋਨਾਜ਼ੋਲ,ਥਾਇਆਫਨੇਟ ਮੀਥਾਈਲ ਅਤੇ ਟ੍ਰਾਈਸਾਈਕਲਾਜ਼ੋਲ ਦੀ  ਵਰਤੋਂ ਬਾਸਮਤੀ ਦੀ ਫਸਲ ਉੱਪਰ ਵਰਤੋਂ ਨਾਂ ਕੀਤੀ ਜਾਵੇ।ਡੇਅਰੀ ਇੰਸਪੈਕਟਰ ਸ਼੍ਰੀ ਦਵਿੰਦਰ ਕੁਮਾਰ ਨੇ ਖੇਤੀਬਾੜੀ ਤੌ ਆਮਦਨ ਵਦਾਉਣ ਲਈ ਪਸ਼ੂ ਪਾਲਣ ਦਾ ਕਿੱਤਾ ਅਪਨਾਉਣਾ ਚਾਹੀਦਾ ਹੈ।ਉਨਾਂ ਕਿਹਾ ਕਿ ਪਸ਼ੂ ਪਾਲਣ ਦੇ ਕਿੱਤੇ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਮਿਆਰੀ ਨਸਲ ਦੇ ਪਸ਼ੂ ਪਾਲੇ ਜਾਣ।ਸੀਨੀਅਰ ਤਕਨੀਸ਼ਨ ਰਾਜ ਕੁਮਾਰ ਨੇ ਖੇਤੀ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਲਈ ਚਲਾਈਆਂ ਜਾ ਰਹੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਅਖੀਰ ਵਿੱਚ ਸਾਬਕਾ ਸਰਪੰਚ ਮਿਰਜ਼ਾਪੁਰ ਸ੍ਰੀ ਜਗਦੀਸ਼ ਰਾਜ ਨੇ ਆਏ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ। 

 

 

© 2016 News Track Live - ALL RIGHTS RESERVED