ਸੇਵਾ ਕੇਂਦਰਾਂ ਵਿਖੇ ਗੈਰ ਸੰਗਠਿਤ ਘਰੇਲੂ ਵਰਕਰਾਂ ਦੀ ਰਜਿਸਟ੍ਰੇਸ਼ਨ ਕੇਵਲ ਸਨਿਚਰਵਾਰ ਨੂੰ ਹੀ ਹੋਵੇਗੀ-ਸ੍ਰੀ ਰਾਮਵੀਰ

Aug 10 2019 03:15 PM
ਸੇਵਾ ਕੇਂਦਰਾਂ ਵਿਖੇ ਗੈਰ ਸੰਗਠਿਤ ਘਰੇਲੂ ਵਰਕਰਾਂ ਦੀ ਰਜਿਸਟ੍ਰੇਸ਼ਨ ਕੇਵਲ ਸਨਿਚਰਵਾਰ ਨੂੰ ਹੀ ਹੋਵੇਗੀ-ਸ੍ਰੀ ਰਾਮਵੀਰ


ਪਠਾਨਕੋਟ

ਪੰਜਾਬ ਸਰਕਾਰ ਦੇ ਪ੍ਰਸਾਸਕੀ ਸੁਧਾਰ ਤੇ ਲੋਕ ਸਿਕਾਇਤਾਂ ਨਿਵਾਰਨ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੇਵਾ ਕੇਂਦਰਾਂ ਵਿਖੇ ਗੈਰ ਸੰਗਠਿਤ ਘਰੇਲੂ ਵਰਕਰਾਂ ਦੀ ਰਜਿਸਟ੍ਰੇਸ਼ਨ ਕੇਵਲ ਸਨਿਚਰਵਾਰ ਨੂੰ ਹੀ ਹੋਵੇਗੀ। ਇਹ ਜਾਣਕਾਰੀ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ  ਪਠਾਨਕੋਟ ਨੇ ਦਿੱਤੀ। 
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੋਮਵਾਰ ਤੋਂ ਸੁੱਕਰਵਾਰ ਤੱਕ ਸੇਵਾ ਕੇਂਦਰਾਂ ਵਿਖੇ ਆਉਂਣ ਜਾਣ ਵਾਲੇ ਲੋਕਾਂ ਦੀ ਕਾਫੀ ਭੀੜ ਹੋਣ ਕਾਰਨ ਇਹ ਫੈਂਸਲਾ ਲਿਆ ਗਿਆ ਹੈ ਕਿ ਸੇਵਾਂ ਕੇਂਦਰਾਂ ਵਿਖੇ ਗੈਰ ਸੰਗਠਿਤ ਘਰੇਲੂ ਵਰਕਰਾਂ ਦੀ ਰਜਿਸ਼ਟ੍ਰੇਸ਼ਨ ਕੇਵਲ ਸਨਿਚਰਵਾਰ ਨੂੰ ਹੀ ਹੋਵੇਗੀ ਤਾਂ ਜੋ ਲੋਕਾਂ ਨੂੰ ਬਾਕੀ ਸੇਵਾਵਾਂ ਪ੍ਰਾਪਤ ਕਰਨ ਵਿੱਚ ਕੋਈ ਦਿੱਕਤ ਪੇਸ ਨਾ ਆਵੇ। 
ਡਿਪਟੀ ਕਮਿਸ਼ਨਰ ਨੇ ਲੋਕਾ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਰਜਿਸਟ੍ਰੇਸ਼ਨ ਤੋਂ ਬਾਅਦ ਕਿਸੇ ਵੀ ਤਰ•ਾਂ ਦੀ ਵਿੱਤੀ ਸਹਾਇਤਾ ਮਿਲਣ ਬਾਰੇ ਕੀਤੀ ਜਾ ਰਹੇ ਗੁਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਕਿਉਕਿ ਅਜਿਹੀ ਕੋਈ ਵਿਵਸਥਾ ਨਹੀਂ ਹੈ। ਉਨ•ਾਂ ਕਿਹਾ ਕਿ ਇਸ ਯੋਜਨਾਂ ਤਹਿਤ 2500 ਤੋਂ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਆਦਿ ਬਾਰੇ ਮਿਲਣ ਬਾਰੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕਿਸੇ ਝਾਂਸੇ ਵਿੱਚ ਨਾ ਆਉਂਣ । 

© 2016 News Track Live - ALL RIGHTS RESERVED