ਸਹਿਰ ਪਠਾਨਕੋਟ ਦੇ ਵੀਡਿਓਗ੍ਰਾਫਰ/ਡਰੋਨ ਵੀਡਿਓ ਕੈਮਰਾ ਓਪਰੇਟਰਾਂ ਨਾਲ ਵਿਸ਼ੇਸ ਮੀਟਿੰਗ ਕੀਤੀ

Aug 12 2019 02:18 PM
ਸਹਿਰ ਪਠਾਨਕੋਟ ਦੇ ਵੀਡਿਓਗ੍ਰਾਫਰ/ਡਰੋਨ ਵੀਡਿਓ ਕੈਮਰਾ ਓਪਰੇਟਰਾਂ ਨਾਲ ਵਿਸ਼ੇਸ ਮੀਟਿੰਗ ਕੀਤੀ




ਪਠਾਨਕੋਟ

ਸ੍ਰੀ ਗੁਰਚਰਨ ਸਿੰਘ ਪੀ. ਪੀ. ਐਸ. ਕਪਤਾਨ ਪੁਲਿਸ ਸਥਾਨਿਕ ਪਠਾਨਕੋਟ ਅਤੇ ਸ੍ਰੀ ਹੇਮ ਪੁਸ਼ਪ ਸ਼ਰਮਾ ਪੀ.ਪੀ. ਐਸ ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ ਪਠਾਨਕੋਟ ਵੱਲੋਂ ਸਹਿਰ ਪਠਾਨਕੋਟ ਦੇ ਵੀਡਿਓਗ੍ਰਾਫਰ/ਡਰੋਨ ਵੀਡਿਓ ਕੈਮਰਾ ਓਪਰੇਟਰਾਂ ਨਾਲ ਵਿਸ਼ੇਸ ਮੀਟਿੰਗ ਕੀਤੀ ਗਈ। ਇਸ ਮੋਕੇ  ਤੇ ਸ੍ਰੀ ਹੇਮ ਪੁਸ਼ਪ ਸ਼ਰਮਾ ਪੀ.ਪੀ. ਐਸ ਕਪਤਾਨ ਪੁਲਿਸ ਸਪੈਸ਼ਲ ਬ੍ਰਾਂਚ ਪਠਾਨਕੋਟ ਨੇ ਸੰਬੋਧਤ ਕਰਦਿਆਂ ਡਰੋਨ ਵੀਡਿਓ ਕੈਮਰਾ ਓਪਰੇਟ ਕਰਨ  ਸਬੰਧੀ ਹਦਾਇਤਾਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਇਨ•ਾਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਮਿਲਟਰੀ ਸਟੇਸ਼ਨ/ ਏਅਰਫੋਰਸ ਸਟੇਸ਼ਨ ਅਤੇ ਹੋਰ ਮਹੱਤਵਪੂਰਨ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। 
ਇਸ ਮੋਕੇ ਤੇ ਸ੍ਰੀ ਗੁਰਚਰਨ ਸਿੰਘ ਪੀ. ਪੀ. ਐਸ. ਕਪਤਾਨ ਪੁਲਿਸ ਸਥਾਨਿਕ ਪਠਾਨਕੋਟ ਨੇ ਕਿਹਾ ਕਿ ਕੋਈ ਵੀ ਡਰੋਨ ਵੀਡਿਓ ਕੈਮਰਾ ਓਪਰੇਟਰ ਏਅਰਫੋਰਸ, ਡਿਫੈਂਸ ਏਰੀਆ ਦੇ ਨੇੜੇ 3 ਕਿਲੋਮੀਟਰ ਤੱਕ ਡਰੋਨ ਕੈਮਰਾ ਨਹੀਂ ਚਲਾਏਗਾ, ਇੰਨਰਨੈਸਨਲ ਬਾਰਡਰ ਦੇ 25 ਕਿਲੋਮੀਟਰ ਦੇ ਏਰੀਆ ਵਿੱਚ ਕੋਈ ਵੀ ਡਰੋਟ ਵੀਡਿਓ ਕੈਮਰਾ ਨਹੀਂ ਚਲਾਇਆ ਜਾਵੇਗਾ, ਹਰੇਕ ਡਰੋਨ ਵੀਡਿਓ ਕੈਮਰੇ ਦਾ 4731  (4irectorate 7eneral of civil aviation) ਵੱਲੋਂ ਮੰਨਜੂਰਸੁਦਾ ਯੂ.ਆਈ.ਡੀ. ਨੰਬਰ ਹੋਣਾ ਚਾਹੀਦਾ ਹੈ , ਜਿਸ ਨੇ ਡਰੋਨ ਵੀਡਿਓ ਕੈਮਰਾ 50 ਫੁੱਟ ਤੱਕ ਹੀ ਉਡਾਉਂਣਾ ਹੈ ਉਨ•ਾਂ ਨੂੰ ਯੂ.ਆਈ.ਡੀ. ਨੰਬਰ ਦੀ ਲੋੜ ਨਹੀਂ ਹੈ। ਉਨ•ਾਂ ਕਿਹਾ ਕਿ ਹਰੇਕ ਓਪਰੇਟਰ ਕੋਲ ਡਰੋਨ ਵੀਡਿਓ ਕੈਮਰਾ ਚਲਾਉਂਣ ਲਈ 4731  (4irectorate 7eneral of civil aviation) ਦੀਆਂ ਹਦਾਇਤਾਂ ਅਨੁਸਾਰ ਪਰਮਿਟ ਹੋਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਡਰੋਨ ਵੀਡਿਓ ਕੈਮਰਾ ਕਿਸੇ ਵੀ ਚਲਦੀ ਗੱਡੀ, ਜਹਾਜ ਜਾਂ ਕਿਸਤੀ ਵਿੱਚ ਬੈਠ ਕੇ ਚਲਾਉਂਣ ਦੀ ਬਿਲਕੁਲ ਮਨਾਹੀ ਹੈ । ਉਨ•ਾਂ ਕਿਹਾ ਕਿ ਇਨ•ਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਦੇ ਖਿਲਾਫ ਧਾਰਾ 286,336,337,338 ਭ.ਦ. ਜਾਂ ਹੋਰ ਸਬੰਧਤ ਧਾਰਾ ਤਹਿਤ ਮੁਕੱਦਮਾਂ ਦਰਜ ਕੀਤਾ ਜਾ ਸਕਦਾ ਹੈ।   

© 2016 News Track Live - ALL RIGHTS RESERVED