ਗੁਰਦੁਆਰਾ ਸਿੰਘ ਸਭਾ ਪ੍ਰੇਮ ਨਗਰ ਵਿਖੇ ਗੁਰਮਤਿ ਸਮਾਗਮ

Aug 12 2019 02:27 PM
ਗੁਰਦੁਆਰਾ ਸਿੰਘ ਸਭਾ ਪ੍ਰੇਮ ਨਗਰ ਵਿਖੇ ਗੁਰਮਤਿ ਸਮਾਗਮ

ਪਠਾਨਕੋਟ

ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਪਠਾਨਕੋਟ ਵਲੋਂ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਪ੍ਰੇਮ ਨਗਰ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੰਥ ਪ੍ਰਸਿੱਧ ਕਥਾਵਾਚਕ ਅਤੇ ਪ੍ਰਚਾਰਕ ਸਿੰਘ ਸਾਹਿਬ ਗਿਆਨੀ ਹਰਮੀਤ ਸਿੰਘ ਨੇ ਚੱਲ ਬਾਣੀ ਦੀ ਵਿਆਖਿਆ ਸੁਚੱਜੇ ਢੰਗ ਨਾਲ ਕੀਤੀ | ਗਿਆਨੀ ਹਰਮੀਤ ਸਿੰਘ ਨੇ ਦੱਸਿਆ ਕਿ ਸੰਗਤਾਂ ਨੂੰ ਪ੍ਰਮਾਤਮਾ ਦਾ ਸਿਮਰਨ ਕਰਨ, ਨੇਕ ਕੰਮ ਕਰਨ, ਗ਼ਰੀਬ ਮਜਲੂਮਾਂ ਦੀ ਮਦਦ ਅਤੇ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ | ਉਪਰੰਤ ਭਾਈ ਲਖਬੀਰ ਸਿੰਘ ਦੇ ਰਾਗੀ ਜਥੇ ਨੇ ਰਸਭਿੰਨਾ ਕੀਤਾ | ਅੰਤ ਵਿਚ ਗੁਰੂ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ | ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਨੇ ਨੌਜਵਾਨਾਂ ਨੂੰ ਨਸ਼ੇ ਅਤੇ ਪਤਿਤਪੁਣੇ ਦਾ ਤਿਆਗ ਕਰਕੇ ਪ੍ਰਮਾਤਮਾ ਨਾਲ ਜੁੜਨ ਦੀ ਅਪੀਲ ਕੀਤੀ | ਇਸ ਦੌਰਾਨ ਕਥਾਵਾਚਕ ਅਤੇ ਰਾਗੀ ਜਥੇ ਨੂੰ ਸੰਸਥਾ ਵਲੋਂ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗਿਆਨ ਸਿੰਘ ਛਾਬੜਾ, ਰਵਿੰਦਰ ਕੌਰ ਛਾਬੜਾ, ਮੁੱਖ ਬੁਲਾਰਾ ਮਾਸਟਰ ਚੰਨਣ ਸਿੰਘ, ਜਥੇਦਾਰ ਕੁਲਵੰਤ ਸਿੰਘ ਸੰਧੂ, ਜਥੇਦਾਰਨੀ ਰਣਜੀਤ ਕੌਰ, ਕੁਲਵੰਤ ਕੌਰ, ਭਾਈ ਬਲਕਾਰ ਸਿੰਘ, ਜਸਵੰਤ ਕੌਰ ਜੌਹਲ, ਡੀ.ਐਸ.ਪੀ. ਹਜ਼ੂਰਾ ਸਿੰਘ, ਸਹਾਇਕ ਬੁਲਾਰਾ ਪਰਮਜੀਤ ਸਿੰਘ, ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ, ਗੁਰਸ਼ਰਨ ਸਿੰਘ, ਡਾ: ਬਲਬੀਰ ਸਿੰਘ, ਗੁਰਮੀਤ ਸਿੰਘ, ਸੰਨੀ ਸਿੰਘ, ਰਤਨ ਸਿੰਘ, ਕਮਲੇਸ਼ ਕੌਰ, ਰਣਜੀਤ ਸਿੰਘ, ਐਡਵੋਕੇਟ ਜਗਦੀਸ਼ ਸਿੰਘ ਸੈਣੀ, ਦਰਸ਼ਨ ਕੌਰ, ਮਨਮੋਹਨ ਸਿੰਘ, ਸੁਰਜੀਤ ਸਿੰਘ, ਮੈਨੇਜਰ ਸੋਹਣ ਸਿੰਘ, ਜੋਗਿੰਦਰ ਸਿੰਘ, ਕੰਵਲਜੀਤ ਸਿੰਘ, ਗਿਆਨ ਸਿੰਘ, ਸਰਦੂਲ ਸਿੰਘ, ਗੁਰਜੀਤ ਸਿੰਘ, ਰਣਜੀਤ ਕੌਰ, ਸੁਰਿੰਦਰ ਸਿੰਘ, ਭੁਪਿੰਦਰ ਕੌਰ, ਹਰਦੇਵ ਸਿੰਘ, ਤੇਜਵਿੰਦਰ ਸਿੰਘ, ਹਰਭਜਨ ਕੌਰ, ਸੁਕਰੀਤ ਕੌਰ, ਦਵਿੰਦਰ ਸਿੰਘ ਬਾਬਾ, ਤੇਜਿੰਦਰਪਾਲ ਸਿੰਘ, ਸਰਬਜੀਤ ਕੌਰ, ਪਰਮਜੀਤ ਕੌਰ, ਮੁਖ਼ਤਿਆਰ ਸਿੰਘ, ਕੁਲਦੀਪ ਸਿੰਘ, ਅਮਰਜੀਤ ਕੌਰ, ਕਮਲੇਸ਼ ਕੌਰ, ਬਲਦੇਵ ਸਿੰਘ, ਪ੍ਰੀਤਮ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ |

© 2016 News Track Live - ALL RIGHTS RESERVED