ਸ਼ਹਿਰ ਵਿਚ ਦੜੇ ਸੱਟੇ ਦਾ ਕਾਰੋਬਾਰ ਫਲ ਫੁੱਲ ਰਿਹਾ

Aug 23 2019 06:16 PM
ਸ਼ਹਿਰ ਵਿਚ ਦੜੇ ਸੱਟੇ ਦਾ ਕਾਰੋਬਾਰ ਫਲ ਫੁੱਲ ਰਿਹਾ

ਪਠਾਨਕੋਟ

ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਸਿਆਲੀ ਰੋਡ ਵਿਖੇ ਸ਼ਿਵ ਸੈਨਾ ਦਫ਼ਤਰ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਸਤੀਸ਼ ਮਹਾਜਨ ਉੱਤਰ-ਭਾਰਤ ਦੇ ਚੇਅਰਮੈਨ ਨੇ ਕੀਤੀ | ਪੱਤਰਕਾਰਾਂ ਨੰੂ ਜਾਣਕਾਰੀ ਦਿੰਦੇ ਹੋਏ ਮਹਾਜਨ ਨੇ ਦੱਸਿਆ ਕਿ ਬੜੀ ਹੀ ਚਿੰਤਾ ਦੀ ਗੱਲ ਹੈ ਕਿ ਪਠਾਨਕੋਟ ਸ਼ਹਿਰ ਵਿਚ ਦੜੇ ਸੱਟੇ ਦਾ ਕਾਰੋਬਾਰ ਫਲ ਫੁੱਲ ਰਿਹਾ ਹੈ | ਪਠਾਨਕੋਟ ਤੋਂ ਲੈ ਕੇ ਮਾਧੋਪੁਰ ਤੱਕ ਇਸ ਦਾ ਬਹੁਤ ਜ਼ਿਆਦਾ ਮਾਇਆ ਜਾਲ ਫੈਲਿਆ ਹੈ | ਹਰ ਮੋੜ 'ਤੇ ਸੱਟੇ ਦੀ ਦੁਕਾਨ ਲਾਟਰੀ ਦੇ ਰੂਪ 'ਚ ਸਥਾਪਿਤ ਹੋ ਚੁੱਕੀ ਹੈ | ਜਿਸ ਵਿਚ ਗਰੀਬ ਪਰਿਵਾਰ ਅਤੇ ਬੇਰੁਜ਼ਗਾਰ ਨੌਜਵਾਨ ਜਿਹੜੇ ਘਰੋਂ ਮਜ਼ਦੂਰੀ ਕਰਨ ਨਿਕਲੇ ਹਨ ਇਨ੍ਹਾਂ ਦੜੇ ਸੱਟੇ ਵਾਲੀਆਂ ਦੁਕਾਨਾਂ 'ਤੇ ਆਪਣੀ ਲਹੂ ਦੀ ਕਮਾਈ ਲੁੱਟਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਲਾਟਰੀ ਦੇ ਨਾਂਅ 'ਤੇ ਇਕ ਨੰਬਰ ਵਾਲੀ ਲਾਟਰੀ ਸਟਾਲਾਂ 'ਤੇ ਚਲਾਈ ਜਾ ਰਹੀ ਹੈ, ਉਹ ਨੌਜਵਾਨਾਂ ਲਈ ਬਰਬਾਦੀ ਦਾ ਕਾਰਨ ਬਣ ਰਹੀ ਹੈ | ਨੌਜਵਾਨ ਇਸ ਕਾਰਨ ਬਰਬਾਦ ਹੋ ਕੇ ਰਹਿ ਗਿਆ ਹੈ | ਦੂਜਾ ਇਸ ਨਾਲ ਪੰਜਾਬ ਸਰਕਾਰ ਨੰੂ ਵੱਡਾ ਚੂਨਾ ਲਗਾਇਆ ਜਾ ਰਿਹਾ ਹੈ | ਮਹਾਜਨ ਨੇ ਕਿਹਾ ਪਹਿਲਾਂ ਹੀ ਪੂਰਾ ਪਠਾਨਕੋਟ ਜ਼ਿਲ੍ਹਾ ਚਿੱਟੇ ਦੀ ਲਪੇਟ 'ਚ ਤੇ ਹੁਣ ਜੂਏ ਦੀ ਬੁੱਕਲ ਵਿਚ ਜਾ ਰਿਹਾ ਹੈ | ਉਨ੍ਹਾਂ ਕਿਹਾ ਇਕ ਹੀ ਆਦਮੀ ਦੇ ਨਾਂਅ 'ਤੇ ਕਈ-ਕਈ ਸਟਾਲ ਚਲਾਏ ਜਾ ਰਹੇ ਹਨ | ਉਨ੍ਹਾਂ ਪ੍ਰਸ਼ਾਸਨ ਤੋਂ ਤੁਰੰਤ ਕੜੀ ਕਾਰਵਾਈ ਦੀ ਮੰਗ ਕੀਤੀ | ਉਨ੍ਹਾਂ ਕਿਹਾ ਜੇ ਇਨ੍ਹਾਂ ਿਖ਼ਲਾਫ਼ ਜਲਦ ਕਾਰਵਾਈ ਨਾ ਕੀਤੀ ਤਾਂ ਸ਼ਿਵ ਸੈਨਾ ਐਸ.ਐਸ.ਪੀ. ਨੰੂ ਮੰਗ ਪੱਤਰ ਦੇ ਕੇ ਬੰਦ ਕਰਵਾਏ ਜਾਣਗੇ | ਇਸ ਮੌਕੇ ਰਾਕੇਸ਼ ਸੂਰੀ, ਬਲਜੀਤ ਸਿੰਘ, ਰਮੇਸ਼ ਜਸਵਾਲ, ਸੰਦੀਪ ਸਿੰਘ ਆਦਿ ਵੀ ਹਾਜ਼ਰ ਸਨ |
 

© 2016 News Track Live - ALL RIGHTS RESERVED