16 ਸਾਲਾ ਲੜਕਾ ਸ਼ੱਕੀ ਹਾਲਾਤ ਵਿਚ ਲਾਪਤਾ

Aug 23 2019 06:20 PM
16 ਸਾਲਾ ਲੜਕਾ ਸ਼ੱਕੀ ਹਾਲਾਤ ਵਿਚ ਲਾਪਤਾ

ਪਠਾਨਕੋਟ

ਬੀਤੀ ਦੇਰ ਸ਼ਾਮ ਤੋਂ ਪਠਾਨਕੋਟ ਦੇ ਵਾਰਡ ਨੰਬਰ-39 ਸਥਿਤ ਮੁਹੱਲਾ ਚਾਰ ਮਰਲਾ ਕੁਆਟਰ ਦਾ ਨਿਵਾਸੀ 16 ਸਾਲਾ ਲੜਕਾ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ ਹੈ | ਜਿਸ ਬਾਰੇ ਅਜੇ ਤੱਕ ਕੁੱਝ ਵੀ ਪਤਾ ਨਹੀਂ ਲੱਗ ਸਕਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰਪੋਰੇਟਰ ਗਣੇਸ਼ ਕੁਮਾਰ ਵਿੱਕੀ ਨੇ ਦੱਸਿਆ ਕਿ ਵਾਰਡ ਨੰਬਰ-39 ਦੇ ਮੁਹੱਲਾ ਚਾਰ ਮਰਲਾ ਕੁਆਟਰ ਨਿਵਾਸੀ ਤੁਸ਼ਾਰ (16) ਪੁੱਤਰ ਸੁਰਿੰਦਰ ਉਰਫ਼ ਭੋਲਾ ਸਥਾਨਕ ਕੇ.ਐਫ.ਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਵਿਖੇ ਅੱਠਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਬੀਤੀ ਦੇਰ ਸ਼ਾਮ ਤੋਂ ਸ਼ੱਕੀ ਹਾਲਾਤ ਵਿਚ ਅਚਾਨਕ ਘਰ ਤੋ ਲਾਪਤਾ ਹੋ ਗਿਆ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਿਤ ਥਾਣਾ ਡਵੀਜ਼ਨ ਨੰਬਰ-2 ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਹੈ |
 

© 2016 News Track Live - ALL RIGHTS RESERVED