ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੁਕ ਕਰਨ ਦੇ ਲਈ ਜਿਲ•ਾ ਪੱਧਰ ਤੇ 1 , ਬਲਾਕ ਪੱਧਰ ਤੇ 4 ਅਤੇ ਪਿੰਡ ਪੱਧਰ ਤੇ 40 ਕੈਂਪ ਲਗਾਏ

Sep 19 2019 12:34 PM
ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੁਕ ਕਰਨ ਦੇ ਲਈ ਜਿਲ•ਾ ਪੱਧਰ ਤੇ 1 , ਬਲਾਕ ਪੱਧਰ ਤੇ 4 ਅਤੇ ਪਿੰਡ ਪੱਧਰ ਤੇ 40 ਕੈਂਪ ਲਗਾਏ



ਪਠਾਨਕੋਟ

ਖੇਤੀਬਾੜੀ ਅਤੇ ਹੋਰ ਸੰਬੰਧਤ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜ਼ਿਲ•ਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮਾਸਿਕ ਮੀਟਿੰਗ ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿੱਚ ਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)  ਪਠਾਨਕੋਟ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ,  ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ , ਗੁਰਿੰਦਰ ਸਿੰਘ ਰੰਧਾਵਾ ਮੱਛੀ ਪਾਲਣ ਅਫਸ਼ਰ, ਗੁਰਪ੍ਰੀਤ ਸਿੰਘ ਭੁੱਮੀ ਰੱਖਿਆ ਅਫਸ਼ਰ ਅਤੇ ਵੱਖ ਵੱਖ ਵਿਭਾਗਾਂ ਦੇ ਜ਼ਿਲ•ਾ ਅਧਿਕਾਰੀ ਅਤੇ ਅਗਾਹਵਧੂ ਕਿਸਾਨ ਰਤਨ ਚੰਦ, ਰਘੁਨਾਥ ਸਿੰਘ, ਰਘੁਵੀਰ ਸਿੰਘ, ਕਰਤਾਰ ਚੰਦ, ਧਰਮ ਸਿੰਘ, ਗੋਰਭ ਕੁਮਾਰ ਆਦਿ ਵੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ•ਾ ਪਠਾਨਕੋਟ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਜਲਾਉਂਣ ਲਈ ਜਾਗਰੁਕ ਕਰਨ ਦੇ ਲਈ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਵਿਸ਼ੇਸ ਮੁਹਿਮ ਚਲਾਈ ਜਾ ਰਹੀ ਹੈ ਅਤੇ ਕਿਸਾਨਾਂ ਵੱਲੋਂ ਵੀ ਇਸ ਦਾ ਪੂਰਨ ਸਮਰਥਣ ਕੀਤਾ ਜਾ ਰਿਹਾ ਹੈ।  ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੁਕ ਕਰਨ ਦੇ ਲਈ ਜਿਲ•ਾ ਪੱਧਰ ਤੇ 1 , ਬਲਾਕ ਪੱਧਰ ਤੇ 4 ਅਤੇ ਪਿੰਡ ਪੱਧਰ ਤੇ 40 ਕੈਂਪ ਲਗਾਏ ਗਏ। ਉਨ•ਾਂ ਦੱਸਿਆ ਕਿ
ਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਰਵਿਸ ਤਹਿਤ ਬੀਜਾਂ ਦੇ 67 ਸੈਂਪਲ, ਐਕਟ ਅਧੀਨ ਬੀਜਾਂ ਦੇ 46 ਸੈਂਪਲ, ਕੀੜੇਮਾਰ ਦਵਾਈਆਂ ਦੇ 15 ਸੈਂਪਲ  ਅਤੇ ਖਾਦਾਂ ਦੇ 26 ਸੈਂਪਲ ਲਏ ਹਨ । ਉਨ•ਾ ਦੱਸਿਆ ਕਿ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਸੁਚੱਜੀ ਵਰਤੋਂ ਲਈ ਪਿੰਡ ਪੱਧਰੀ, ਬਲਾਕ ਪੱਧਰੀ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ।
ਮੀਟਿੰਗ ਦੋਰਾਨ ਅਗਾਹਵਧੂ ਕਿਸਾਨ ਸ੍ਰੀ ਰਤਨ ਚੰਦ  ਵੱਲੋਂ ਕਿਹਾ ਗਿਆ ਕਿ ਉਨ•ਾਂ ਵੱਲੋਂ ਮਹਿੰਗੇ ਰੇਟ ਦਾ ਮੱਕੀ ਦਾ ਬੀਜ ਲੈ ਕੇ ਮੱਕੀ ਦੀ ਬਿਜਾਈ ਕੀਤੀ ਗਈ ਹੈ ਪਰ ਕਿਸਾਨਾਂ ਨੂੰ ਮੱਕੀ ਦਾ ਪੂਰਨ ਮੁੱਲ ਨਹੀਂ ਮਿਲਦਾ ਅਤੇ ਇਸ ਤੋਂ ਇਲਾਵਾ ਮੱਕੀ ਦੇ ਬੀਜ ਤੇ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ। ਇਸ ਮੋਕੇ ਤੇ ਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਭਰੋਸਾ ਦਵਾਇਆ ਕਿ  ਕਿਸਾਨਾਂ ਵੱਲੋਂ ਰੱਖੀ ਗਈ ਮੰਗ ਕਿ ਮੱਕੀ ਦੀ ਕੀਮਤ ਨਿਰਧਾਰਤ ਕੀਤੀ ਜਾਵੇ ਅਤੇ ਜਿਲ•ਾ ਪਠਾਨਕੋਟ ਅੰਦਰ ਮੱਕੀ ਦੀ ਖਰੀਦ ਕਰਨ ਲਈ ਏਜੰਸੀਆਂ ਨੂੰ ਲਗਾਇਆ ਜਾਵੇ । ਇਸ ਤੋਂ ਇਲਾਵਾ ਅਗਰ ਕਿਸਾਨ ਨੇ ਮੱਕੀ ਦੇ ਬੀਜ ਦੀ ਖਰੀਦ ਕੀਤੀ ਹੈ ਤਾਂ ਉਹ ਵਿਭਾਗ ਨੂੰ ਬਿਲ ਦੇ ਸਕਦਾ ਹੈ ਸਕੀਮ ਅਨੁਸਾਰ ਬਣਦੀ ਸਬਸਿਡੀ ਦੀ ਰਕਮ ਉਨ•ਾਂ ਦੇ ਖਾਤਿਆਂ ਵਿੱਚ ਪਾਈ ਜਾਵੇਗੀ।  ਅਗਾਹਵਧੂ ਕਿਸਾਨ ਗੋਰਭ ਕੁਮਾਰ ਨੇ ਕਿਹਾ ਕਿ ਮਾਰਕਿਟ ਵਿੱਚ ਨਕਲੀ ਦੁੱਧ ਦੇ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਗਿਰਾਵਟ ਆ ਰਹੀ ਹੈ ਜਿਸ ਕਾਰਨ ਪਸੂ ਪਾਲਕ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ਇਸ ਲਈ ਪ੍ਰਸਾਸਨ ਨੂੰ ਨਕਲੀ ਦੁੱਧ ਬਣਾਉਂਣ ਵਾਲਿਆਂ ਤੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋ ਸਕੇ। ਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਕਿਹਾ ਕਿ ਇਸ ਮੰਗ ਤੇ ਵਿਚਾਰ ਕਰਦਿਆਂ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

© 2016 News Track Live - ALL RIGHTS RESERVED