ਵਾਰਡ ਦੀ ਸੀਵਰੇਜ ਅਤੇ ਪਾਣੀ ਦੀ ਸਮੱਸਿਆ ਦਾ ਜਲਦੀ ਕੀਤਾ ਜਾਵੇਗਾ ਹੱਲ---ਸ੍ਰੀ ਅਮਿਤ ਵਿੱਜ

Sep 19 2019 12:34 PM
ਵਾਰਡ ਦੀ ਸੀਵਰੇਜ ਅਤੇ ਪਾਣੀ ਦੀ ਸਮੱਸਿਆ ਦਾ ਜਲਦੀ ਕੀਤਾ ਜਾਵੇਗਾ ਹੱਲ---ਸ੍ਰੀ ਅਮਿਤ ਵਿੱਜ



ਪਠਾਨਕੋਟ

ਵਾਰਡ ਨੰਬਰ 27 ਸੈਲੀ ਕੁਲੀਆਂ ਪਠਾਨਕੋਟ ਵਿਖੇ ਵਿਸ਼ੇਸ ਦੋਰੇ ਦੋਰਾਨ ਦੇਖਣ ਵਿੱਚ ਆਇਆ ਹੈ ਕਿ ਵਾਰਡ ਦੀਆਂ ਜੋ ਵੀ ਸਮੱਸਿਆਵਾਂ ਹਨ ਉਨ•ਾਂ ਨੂੰ ਆਉਂਣ ਵਾਲੇ ਸਮੇਂ ਦੋਰਾਨ ਜਲਦੀ ਹੀ ਦੂਰ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸੈਲੀ ਕੁਲੀਆਂ ਦੋਰਾਨ ਰਾਮਲੀਲਾ ਵਾਲੀ ਮੁੱਖ ਗਲੀ ਦੇ ਨਿਰਮਾਣ ਕਾਰਜ ਦਾ ਸੁਭਅਰੰਭ ਕਰਨ ਮਗਰੋਂ ਕੀਤਾ।
ਜਿਕਰਯੋਗ ਹੈ ਕਿ ਵਾਰਡ ਨੰਬਰ 27 ਪਠਾਨਕੋਟ ਸੈਲੀ ਕੁਲੀਆਂ ਵਿਖੇ ਰਾਮਲੀਲਾ ਸਥਾਨ ਵੱਲ ਨੂੰ ਜਾਂਦੀ ਮੁੱਖ ਗਲੀ ਦੀ ਕਾਫੀ ਖਰਾਬ ਹਾਲਤ ਸੀ ਜਿਸ ਦਾ ਅੱਜ ਨਿਰਮਾਣ ਕਾਰਜ ਸੁਰੂ ਕੀਤਾ ਗਿਆ ਹੈ। ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਇਸ ਨਿਰਮਾਣ ਕਾਰਜ ਨੂੰ ਲੈ ਕੇ ਵਿਭਾਗੀ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਕੰਮ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਹੋਣੀ ਚਾਹੀਦੀ ਅਤੇ ਕਵਾਲਿਟੀ ਦੇ ਅਧਾਰ ਤੇ ਕਾਰਜ ਕਰਵਾਇਆ ਜਾਵੇ। ਉਨ•ਾਂ ਦੱਸਿਆ ਕਿ ਸੈਲੀ ਕੁਲੀਆਂ ਦੀ ਇਹ ਗਲੀ ਅਤੇ ਕੂਝ ਹੋਰ ਗਲੀਆਂ ਦੇ ਨਿਰਮਾਣ ਕਾਰਜ ਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਜਾਣੇ ਹਨ। ਉਨ•ਾਂ ਕਿਹਾ ਕਿ ਉਨ•ਾਂ ਵੱਲੋਂ ਜੋ ਵਾਅਦਾ ਸੈਲੀ ਕੁਲੀਆਂ ਨਿਵਾਸੀਆਂ ਨਾਲ ਕੀਤਾ ਗਿਆ ਹੈ ਉਹ ਜਲਦੀ ਪੂਰਾ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਵਾਰਡ ਦੀ ਮੁੱਖ ਸਮੱਸਿਆ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਕਮੀ ਹੈ ਜਿਸ ਨੂੰ ਲੈ ਕੇ ਉਨ•ਾਂ ਅੱਜ ਵਾਰਡ ਦਾ ਦੋਰਾ ਕੀਤਾ ਹੈ ਉਨ•ਾਂ ਕਿਹਾ ਕਿ ਵਾਰਡ ਵਿੱਚ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਾਫੀ ਸਮੱਸਿਆ ਹੈ ਜਲਦੀ ਹੱਲ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਜਿਸ ਗਲੀ ਮੁਹੱਲੇ ਵਿੱਚ ਸੀਵਰੇਜ ਦੀ ਵਿਵਸਥਾ ਨਹੀਂ ਹੈ ਉੱਥੇ ਸੀਵਰੇਜ ਦੀ ਸਮੱਸਿਆ ਹੱਲ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਹਲਕਾ ਪਠਾਨਕੋਟ ਦੀ ਜਨਤਾ ਨਾਲ ਜੋ ਵੀ ਉਨ•ਾਂ ਵੱਲੋਂ ਵਾਅਦਾ ਕੀਤਾ ਗਿਆ ਹੈ ਉਨ•ਾਂ ਸਾਰੇ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ। ਇਸ ਮੋਕੇ ਤੇ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਸੈਲੀ ਕੁਲੀਆਂ ਨਿਵਾਸੀਆਂ ਨੂੰ ਮਿਲੇ ਅਤੇ ਉਨ•ਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਉਨ•ਾਂ ਸਮੱਸਿਆਵਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਵਾਉਂਣ ਦਾ ਭਰੋਸਾ ਦਿੱਤਾ।

© 2016 News Track Live - ALL RIGHTS RESERVED