ਜਿਲ•ਾ ਹੈਲਥ ਸੁਸਾਇਟੀ ਦੀ ਮਾਸਿਕ ਮੀਟਿੰਗ ਦੋਰਾਨ ਅਗਸਤ ਮਹੀਨੇ ਦੇ ਕੰਮਾਂ ਦਾ ਕੀਤਾ ਰੀਵਿਓ

Sep 19 2019 12:36 PM
ਜਿਲ•ਾ ਹੈਲਥ ਸੁਸਾਇਟੀ ਦੀ ਮਾਸਿਕ ਮੀਟਿੰਗ ਦੋਰਾਨ ਅਗਸਤ ਮਹੀਨੇ ਦੇ ਕੰਮਾਂ ਦਾ ਕੀਤਾ ਰੀਵਿਓ


ਪਠਾਨਕੋਟ

ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਐਨ.ਐਚ.ਐਮ. ਪ੍ਰੋਗਰਾਮਾਂ ਅਧੀਨ ਜਿਲ•ਾ ਪ੍ਰੋਗਰਾਮ ਅਫਸਰ, ਸੀਨੀਅਰ ਮੈਡੀਕਲ ਅਫਸਰ ਅਤੇ ਐਨ.ਐਚ.ਐਮ. ਦੇ ਅਧਿਕਾਰੀ ਅਤੇ ਕਰਮਚਾਰੀਆਂ ਦੀ ਮਹੀਨਾਵਾਰ ਮੀਟਿੰਗ ਮਾਨਯੋਗ ਸ੍ਰੀ ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ ਪਠਾਨਕੋਟ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੀ ਅਗਵਾਈ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਕੀਤੀ ਉਨ•ਾਂ ਨੇ ਅਗਸਤ ਮਹੀਨੇ ਦੀਆਂ ਪ੍ਰਗਤੀ ਰਿਪੋਰਟਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਗਸਤ ਮਹੀਨੇ ਵਿੱਚ ਲੋਕਾਂ ਨੂੰ ਸਿਹਤ ਸੰਬਧੀ ਜਾਗਰੂਕ ਕਰਨ ਲਈ ਬਰੈਸਟ ਫੀਡਿੰਗ ਹਫਤਾ ਮਨਾਇਆ ਗਿਆ ਜਿਸ ਵਿੱਚ ਬੱਚੇ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ । ਉਨ•ਾਂ ਦੱਸਿਆ ਕਿ ਇਸ ਮਹੀਨੇ ਵਿੱਚ ਰੋਟਾ ਵਾਇਰਸ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ ਜਿਸ ਨਾਲ ਬੱਚਿਆਂ ਨੂੰ ਡਾਇਰੀਆ ਅਤੇ ਨਮੋਨੀਆ ਦੀ ਬਿਮਾਰੀ ਤੋਂ ਬਚਾਇਆ ਜਾ ਸਕਦਾ ਹੈ ।
ਉਨ•ਾਂ ਦੱਸਿਆ ਕਿ ਡੀਵਾਰਮਿੰਗ ਡੇਅ ਅਧੀਨ ਆਂਗਨਵਾੜੀ, ਸਰਕਾਰੀ ਅਤੇ ਗੈਰ ਸਰਕਾਰੀ  ਸਕੂਲਾਂ ਦੇ 2 ਸਾਲ ਤੋਂ 19 ਸਾਲ ਦੇ ਬੱਚਿਆੰ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਐਲਬੈਨਡਾਜੋਲ ਵਾਲੀ ਗੋਲੀ ਖੁਆਈ ਗਈ । ਅੱਖਾਂ ਦਾਨ ਪੰਦਰਵਾੜਾ ਅਧੀਨ 160 ਲੋਕਾਂ ਦੇ ਨੇਤਰਦਾਨ ਫਾਰਮ ਭਰੇ ਗਏ । ਸਤੰਬਰ ਮਹੀਨੇ ਨੂੰ ਪੋਸਣ ਮਾਹ ਦੇ ਤੋਰ ਤੇ ਮਨਾਉਂਦੇ ਹੋਏ  ਲੋਕਾਂ ਨੂੰ ਪੋਸਟਿਕ ਅਹਾਰ ਖਾਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । ਉਨ•ਾਂ ਦੱਸਿਆ ਕਿ 15,16,17 ਸਤੰਬਰ ਨੂੰ ਮਾਈਗਰੇਟਰੀ  ਪਲਸ ਪੋਲਿਓ ਅਧੀਨ 0 ਤੋਂ 5 ਸਾਲ ਦੇ ਝੁੱਗੀਆਂ ਝੋਪੜੀਆਂ ਅਤੇ ਭੱਠਿਆਂ ਦੇ 4918 ਬੱਚਿਆਂ ਨੂੰ ਪੋਲਿਓ ਦੀ ਦਵਾਈ ਪਿਲਾ ਕੇ 102% ਟੀਚਾ ਪ੍ਰਾਪਤ ਕੀਤਾ । ਉਨ•ਾਂ ਦੱਸਿਆ ਕਿ ਸਿਵਲ ਹਸਪਤਾਲ ਵੱਲੋਂ ਜੱਚਾ ਬੱਚਾ ਸਿਹਤ ਸਹੂਲਤਾਂ ਸਮੇਂ ਸਮੇਂ ਤੇ ਦਿੱਤੀਆਂ ਜਾ ਰਹੀਆਂ ਹਨ ,ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਤੰਬਾਕੂ ਦੇ ਚਲਾਨ ਕੱਟੇ ਜਾ ਰਹੇ ਹਨ, ਸਰਬਤ ਸਿਹਤ ਬੀਮਾ ਯੋਜਨਾ ਅਧੀਨ ਲੋਕਾਂ ਦੇ ਹੈਲਥ ਕਾਰਡ ਬਣਾਏ ਜਾ ਰਹੇ ਹਨ , ਟੀ.ਬੀ. ਅਤੇ ਲੈਪਰੋਸੀ ਦੇ ਕੇਸਾਂ ਦਾ ਇਲਾਜ਼ ਠੀਕ ਹੋ ਰਿਹਾ ਹੈ । ਆਰ.ਬੀ.ਐਸ.ਕੇ ਪ੍ਰੋਗਰਾਮਾਂ ਅਧੀਨ ਆਂਗਨਵਾੜੀ ਸਰਕਾਰੀ ਅਤੇ ਗ਼ੈਰ ਸਰਕਾਰੀ ਬੱਚਿਆਂ ਦਾ ਨਿਰੀਖਣ ਕਰਕੇ ਉਨ•ਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ । ਮਲੇਰੀਆ ਅਤੇ ਡੇਂਗੂ ਤੋਂ ਬਚਾਉਣ ਲਈ ਸਰਵੇ ਦੋਰਾਨ ਡੇਂਗੂ ਦੇ ਲਾਰਵੇ ਦੀ ਪਹਿਚਾਣ ਕਰਕੇ ਪੂਰੀ ਸਾਵਧਾਨੀ  ਵਰਤੀ ਜਾ ਰਹੀ ਹੈ। ਸਿਹਤ ਸੰਸਥਾਵਾਂ ਤੇ ਡਲੀਵਰੀਆਂ ਦਾ ਟੀਚਾ ਠੀਕ ਹੈ । ਸਹਾਇਕ ਕਮਿਸ਼ਨਰ ਜਨਰਲ ਨੇ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਤੇ ਸਨਤੁਸਟੀ ਵਿਅਕਤ ਕੀਤੀ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED