7 ਮੋਟਰਸਾਈਕਲ ਸਵਾਰਾਂ ਦੇ ਟਿ੍ਪਲ ਸਵਾਰੀ ਦੇ ਲਈ ਚਲਾਣ ਕੱਟੇ

Sep 21 2019 01:21 PM
7 ਮੋਟਰਸਾਈਕਲ ਸਵਾਰਾਂ ਦੇ ਟਿ੍ਪਲ ਸਵਾਰੀ ਦੇ ਲਈ ਚਲਾਣ ਕੱਟੇ

ਧਾਰ ਕਲਾਂ, 

ਧਾਰ ਬਲਾਕ ਅਧੀਨ ਪੈਂਦੇ ਸਕੂਲ-ਕਾਲਜਾਂ ਦੇ ਬਾਹਰ ਛੁੱਟੀ ਦੇ ਸਮੇਂ ਲੜਕੀਆਂ ਨੂੰ ਤੰਗ ਪੇ੍ਰਸ਼ਾਨ ਦੀਆਂ ਵਧ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਪੁਲਿਸ ਥਾਣਾ ਮਾਮੂਨ (ਚੱਕੀ ਪੜਾਅ) ਮੁਖੀ ਹਰਪ੍ਰੀਤ ਕੌਰ ਨੇ ਵਿਦਿਆਰਥਣਾਂ ਨੂੰ ਪ੍ਰੇਸ਼ਾਨ ਕਰਨ ਵਾਲਿਆਂ ਿਖ਼ਲਾਫ਼ ਮੁਹਿੰਮ ਚਲਾਉਂਦੇ ਹੋਏ 7 ਮੋਟਰਸਾਈਕਲ ਸਵਾਰਾਂ ਦੇ ਟਿ੍ਪਲ ਸਵਾਰੀ ਦੇ ਲਈ ਚਲਾਣ ਕੱਟੇ ਤੇ ਕਈਆਂ ਨੰੂ ਚਿਤਾਵਨੀ ਦੇ ਕੇ ਛੱਡਿਆ ਗਿਆ | ਥਾਣਾ ਮੁਖੀ ਹਰਪ੍ਰੀਤ ਕੌਰ ਨੇ ਪੁਲਿਸ ਪਾਰਟੀ ਸਹਿਤ ਸ੍ਰੀ ਸਾਈਾ ਕਾਲਜ ਬਧਾਨੀ ਦੇ ਨੇੜੇ ਵਿਸ਼ੇਸ਼ ਨਾਕਾ ਲਾ ਕੇ ਉਕਤ ਕਾਰਵਾਈ ਕੀਤੀ | ਇਸ ਸਬੰਧੀ ਐਸ.ਐਚ.ਓ. ਹਰਪ੍ਰੀਤ ਕੌਰ ਨੇ ਦੱਸਿਆ ਕਿ ਵਿਦਿਆਰਥਣਾਂ ਨੰੂ ਬਿਨਾਂ ਡਰ ਦੇ ਆਉਣ-ਜਾਣ ਲਈ ਜ਼ਰੂਰੀ ਹੈ ਕਿ ਇਹੋ ਜਿਹੇ ਅਵਾਰਾ ਗਰਦੀ ਕਰਨ ਵਾਲਿਆਂ 'ਤੇ ਨਕੇਲ ਕੱਸੀ ਜਾਵੇ | ਉਨ੍ਹਾਂ ਕਿਹਾ ਕਿ ਇਹ ਕਾਰਵਾਈ ਅੱਗੇ ਵੀ ਜਾਰੀ ਰੱਖੀ ਜਾਵੇਗੀ |

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED