ਹਲਕਾ ਇੱਕ ਜਾਨਲੇਵਾ ਬੀਮਾਰੀ ਹੈ—ਡਾ. ਵਿਜੈ ਕੁਮਾਰ

Sep 28 2019 07:40 PM
ਹਲਕਾ ਇੱਕ ਜਾਨਲੇਵਾ ਬੀਮਾਰੀ ਹੈ—ਡਾ. ਵਿਜੈ ਕੁਮਾਰ


ਪਠਾਨਕੋਟ

ਹਲਕਾਅ ਦਿਵਸ ਮੋਕੇ ਤੇ ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਪਸੂ ਹਸਪਤਾਲ ਘੋਹ ਵੱਲੋਂ ਪਿੰਡ ਘੋਹ ਵਿਖੇ ਇੱਕ ਜਾਗਰੁਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੋਕੇ ਤੇ ਹਾਜ਼ਰ ਪਸੂ ਪਾਲਕਾਂ ਨੂੰ ਹਲਕਾਅ ਬੀਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਸੈਮੀਨਾਰ ਦੋਰਾਨ ਸੰਬੋਧਤ ਕਰਦਿਆਂ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਹਰ ਸਾਲ 28 ਸਤੰਬਰ ਨੂੰ ਹਲਕਾਅ ਦਿਵਸ ਮਨਾਇਆ ਜਾਂਦਾ ਹੈ। ਉਨ•ਾਂ ਕਿਹਾ ਕਿ ਹਲਕਾਅ ਇੱਕ ਜਾਨਲੇਵਾ ਬੀਮਾਰੀ ਹੈ ਅਤੇ ਹਰੇਕ ਸਾਲ ਇਸ ਬੀਮਾਰੀ ਨਾਲ ਕਰੀਬ 27 ਹਜਾਰ ਮੋਤਾਂ ਹੋ ਜਾਂਦੀਆਂ ਹਨ। ਉਨ•ਾਂ ਦੱਸਿਆ ਕਿ ਇਹ ਬੀਮਾਰੀ ਕੁੱਤੇ, ਬਾਂਦਰ, ਚਮਗਾਦੜ ਦੇ ਕੱਟਣ ਨਾਲ ਹੁੰਦੀ ਹੈ। ਉਨ•ਾਂ ਦੱਸਿਆ ਕਿ ਲੱਛਣ ਆਉਂਣ ਉਪਰੰਤ ਇਸ ਦਾ ਕੋਈ ਇਲਾਜ ਨਹੀਂ ਹੈ। ਉਨ•ਾਂ ਕਿਹਾ ਕਿ ਅਗਰ ਉਪਰੋਕਤ ਜਾਨਵਰਾਂ ਵਿੱਚੋਂ ਕੋਈ ਵੀ ਜਾਨਵਰ ਅਗਰ ਵਿਅਕਤੀ ਨੂੰ ਕੱਟਦਾ ਹੈ ਤਾਂ ਉਸ ਨੂੰ ਜਲਦ ਸਰਕਾਰੀ ਹਸਪਤਾਲ ਤੋਂ ਟੀਕਾਕਰਨ ਕਰਵਾਉਂਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਅਗਰ ਘਰ ਵਿੱਚ ਉਪਰੋਕਤ ਜਾਨਵਰਾਂ ਵਿੱਚੋਂ ਕੋਈ ਜਾਨਵਰ ਰੱਖਿਆ ਹੋਇਆ ਹੈ ਤਾਂ ਉਨ•ਾਂ ਦਾ ਟੀਕਾਕਰਨ ਜਰੂਰ ਕਰਵਾਉਂਣਾ ਚਾਹੀਦਾ ਹੈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਰਕੇਸ ਸੈਣੀ, ਓਮ ਪ੍ਰਕਾਸ, ਰਮੇਸ ਚੰਦਰ, ਉਕਾਂਰ ਸਿੰਘ, ਪਵਨ ਸਿੰਘ, ਜੋਗਿੰਦਰ ਸਿੰਘ, ਐਂਚਲ ਸਿੰਘ ਆਦਿ ਹਾਜ਼ਰ ਸਨ।

 
 
© 2016 News Track Live - ALL RIGHTS RESERVED