ਇੰਟਰ ਸਟੇਟ ਨਾਕਿਆਂ 'ਤੇ ਹਥਿਆਰਬੰਦ ਗੱਡੀਆਂ ਲਾਈਆਂ ਗਈਆਂ

Sep 28 2019 07:50 PM
ਇੰਟਰ ਸਟੇਟ ਨਾਕਿਆਂ 'ਤੇ ਹਥਿਆਰਬੰਦ ਗੱਡੀਆਂ ਲਾਈਆਂ ਗਈਆਂ

ਪਠਾਨਕੋਟ:

ਸੁਰੱਖਿਆ ਏਜੰਸੀਆਂ ਵੱਲੋਂ ਲਗਾਤਾਰ ਦਿੱਤੀ ਜਾ ਰਹੀ ਇਨਪੁਟ ਦੇ ਚੱਲਦਿਆਂ ਪਠਾਨਕੋਟ ਨੂੰ ਰੈੱਡ ਅਲਰਟ 'ਤੇ ਰੱਖਿਆ ਗਿਆ ਹੈ। ਪਠਾਨਕੋਟ ਦੇ ਸਾਰੇ ਵੱਡੇ ਨਾਕਿਆਂ 'ਤੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਕਈ ਇੰਟਰ ਸਟੇਟ ਨਾਕਿਆਂ 'ਤੇ ਹਥਿਆਰਬੰਦ ਗੱਡੀਆਂ ਲਾਈਆਂ ਗਈਆਂ ਹਨ ਤੇ ਉਨ੍ਹਾਂ ਨਾਲ ਐਸਓਜੀ ਦੇ ਕਮਾਂਡੋ ਵੀ ਤਾਇਨਾਤ ਕੀਤੇ ਗਏ ਹਨ।
ਪਠਾਨਕੋਟ ਤੋਂ ਜੰਮੂ ਕਸ਼ਮੀਰ ਜਾਣ ਵਾਲੇ ਸਾਰੇ ਰਸਤਿਆਂ 'ਤੇ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਪੰਜਾਬ ਪੁਲਿਸ ਦੇ ਕਈ ਵੱਡੇ ਆਹਲਾ ਅਧਿਕਾਰੀ ਪਠਾਨਕੋਟ ਵਿੱਚ ਭੇਜੇ ਗਏ ਹਨ। ਅਫ਼ਸਰ ਲਗਾਤਾਰ ਸੁਰੱਖਿਆ ਦਾ ਜਾਇਜ਼ਾ ਲੈ ਰਹੇ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਪਠਾਨਕੋਟ ਰੈੱਡ ਅਲਰਟ 'ਤੇ ਹੈ ਜਿਸ ਕਾਰਨ ਸੁਰੱਖਿਆ ਵਧਾ ਦਿੱਤੀ ਗਈ ਹੈ।
ਹਾਈ ਅਲਰਟ ਨੂੰ ਵੇਖਦਿਆਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਰੀਆਂ ਐਮਰਜੈਂਸੀ ਸੇਵਾਵਾਂ ਤੁਰੰਤ ਮੁਹੱਈਆ ਕਰਾਉਣ ਲਈ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਵੱਖ-ਵੱਖ ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਮੁਹੱਈਆ ਕਰਾਉਣ ਲਈ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵੀ ਤੈਅ ਕੀਤੀਆਂ ਗਈਆਂ ਹਨ। ਇਸ ਸਬੰਧੀ ਨੋਟੀਫਿਕੇਸ਼ਨ ਸਰਕੂਲੇਟ ਕਰ ਦਿੱਤੇ ਗਏ ਹਨ।

 

© 2016 News Track Live - ALL RIGHTS RESERVED