ਵਿਸ਼ਵ ਪੱਧਰ ਤੇ ਵਧ ਰਹੀ ਮੰਗ ਅਤੇ ਪਾਣੀ ਦੇ ਸੰਕਟ ਕਾਰਨ ਮੱਕੀ,ਭਵਿੱਖ ਦੀ ਮੁੱਖ ਫਸਲ ਹੋਵੇਗੀ

Oct 01 2019 12:52 PM
ਵਿਸ਼ਵ ਪੱਧਰ ਤੇ ਵਧ ਰਹੀ ਮੰਗ ਅਤੇ ਪਾਣੀ ਦੇ ਸੰਕਟ ਕਾਰਨ ਮੱਕੀ,ਭਵਿੱਖ ਦੀ ਮੁੱਖ ਫਸਲ ਹੋਵੇਗੀ

 




ਪਠਾਨਕੋਟ

ਸਕੱਤਰ ਖੇਤੀਬਾੜੀ ਪੰਜਾਬ ਸ੍ਰ. ਕਾਹਨ ਸਿੰਘ ਪੰਨੂ ਅਤੇ ਡਾਇਰੈਕਟਰ ਖੇਤੀਬਾੜੀ ਡਾ. ਸੁਤੰਤਰ ਕੁਮਾਰ ਐਰੀ  ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਸੈਣੀ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੱਕੀ ਦੀ ਫਸਲ ਦੇ ਕਾਸਤਕਾਰੀ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਲਈ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਕੀੜੀ ਮੈਰਾ ਵਿੱਚ ਅਗਾਂਹਵਧੂ ਮੱਕੀ ਕਾਸਤਕਾਰ ਹਰਭਜਨ ਸਿੰਘ ਬੁੱਟਰ ਦੇ ਖੇਤਾਂ ਵਿੱਚ ਮੱਕੀ ਖੇਤ ਦਿਵਸ ਮਨਾਇਆ ਗਿਆ। ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਨਾਏ ਗਏ ਖੇਤ ਦਿਵਸ ਦਾ ਮੁੱਖ ਉਦੇਸ਼ “ਚੰਗੀ ਸਿਹਤ ਚੰਗੀ ਸੋਚ” ਅਤੇ ਰਸਾਇਣ ਮੁਕਤ ਸੁਰੱਖਿਅਤ ਖੇਤੀ ਸੀ। ਮਨਾਏ ਖੇਤ ਦਿਵਸ ਮੌਕੇ ਡਾ. ਪਰਮਿੰਦਰ ਸਿੰਘ ਸੰਯੁਕਤ ਨਿਰਦੇਸ਼ਕ (ਨਫ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਅਤੇ ਪ੍ਰਧਾਨਗੀ  ਡਾ. ਹਰਿੰਦਰ ਸਿੰਘ ਬੈਂਸ ਨੇ ਕੀਤੀ। ਹੋਰਨਾਂ ਤੋਂ ਇਲਾਵਾ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਡਾ . ਰਣਧੀਰ ਸਿੰਘ ਸਹਾਇਕ ਮੰਡੀਕਰਨ ਅਫਸਰ, ਡਾ. ਪ੍ਰਿਤਪਾਲ ਸਿੰਘ, ਡਾ. ਅਰਜੁਨ ਸਿੰਘ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਸ੍ਰੀ ਗੁਰਦਿੱਤ ਸਿੰਘ, ਸੁਭਾਸ਼ ਚੰਦਰ, ਜਤਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ, ਵਿਜੇ ਕੁਮਾਰ, ਅੰਸ਼ੁਮਨ ਸ਼ਰਮਾ ਖੇਤੀ ਉਪ ਨਿਰੀਖਕ, ਅਵਤਾਰ ਸਿੰਘ, ਕੁਲਜੀਤ ਸਿੰਘ, ਪ੍ਰਗਟ ਸਿੰਘ, ਰਾਜ ਕੁਮਾਰ ਤਕਨੀਸ਼ਨ, ਨੌਨਿਹਾਲ ਸਿੰਘ ਬੀ ਟੀ ਐਮ, ਸਾਹਿਲ, ਅਰਮਾਨ ਸਹਾਇਕ ਤਕਨਾਲੋਜੀ ਪ੍ਰਬੰਧਕ ਸਮੇਤ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
       ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਇਸ ਵਾਰ ਤਕਰੀਬਨ ਇੱਕ ਲੱਖ ਸੱਠ ਹਜ਼ਾਰ ਤਿੰਨ ਸੌ ਪਚੱਤਰ ਹੈਕਟੇਅਰ ਰਕਬੇ ਵਿੱਚ ਮੱਕੀ ਦੀ ਫਸਲ ਦੀ ਕਾਸਤ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਰਕਬਾ ਹੋਰ ਵਧਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਭਵਿੱਖ ਦੀਆਂ ਖੁਰਾਕੀ ਲੋੜਾਂ ਦੀ ਪੂਰਤੀ ਅਤੇ ਪਾਣੀ ਸੰਕਟ ਕਾਰਨ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਅਤੇ ਹੋਰ ਘੱਟ ਪਾਣੀ ਵਾਲੀਆਂ ਫਸਲਾਂ ਹੇਠ ਲਿਆਉਣਾ ਹੋਵੇਗਾ। ਉਨਾਂ ਕਿਹਾ ਕਿ ਝੋਨੇ ਦੀ ਕਾਸ਼ਤ ਨਾਲ  ਜਿਥੇ ਪਾਣੀ ਦਾ ਸੰਕਟ ਡੂੰਘਾ ਹੋਇਆ ਹੈ ਉਥੇ ਜ਼ਮੀਨੀ ਅਤੇ ਮਨੁੱਖੀ ਸਿਹਤ ਵਿੱਚ ਵੀ ਵਿਗਾੜ ਆਇਆ ਹੈ।ਉਨਾਂ ਕਿਹਾ ਕਿ ਝੋਨੇ ਦੀ ਫਸਲ ਦਾ ਬਦਲ ਲੱਭਣਾ ਬਹੁਤ ਜ਼ਰੂਰੀ ਹੋ ਗਿਆ ਹੈ ਅਤੇ ਮੱਕੀ ,ਝੋਨੇ ਦਾ ਬੇਹਤਰ ਬਦਲ ਹੋ ਸਕਦੀ ਹੈ। ਉਨਾਂ ਕਿਹਾ ਕਿ ਮੱਕੀ ਇੱਕ ਅਮਤਰਰਾਸ਼ਟਰੀ ਫਸਲ ਹੈ ਜੋ 200 ਤੋਂ ਵੱਧ ਦੇਸ਼ਾ ਵਿੱਚ ਉਗਾਈ ਜਾ ਰਹੀ ਹੈ। ਉਨਾਂ ਕਿਹਾ ਕਿ ਮੱਕੀ ਦੀ ਵਰਤੋਂ ਕਿਸੇ ਕਿਸੇ ਨਾਂ ਰੂਪ ਵਿੱਚ 3000 ਉਤਪਾਦਾਂ ਵਿੱਚ ਵਰਤੀ ਜਾ ਰਹੀ ਹੈ।ਉਨਾਂ ਕਿਹਾ ਕਿ ਮੱਕੀ ਦਾ ਹਰਾ ਚਾਰਾ ਪਸ਼ੂਆ ਲਈ ਬੇਹਤਰ ਚਾਰਾ ਹੈ ਅਤੇ ਮੱਕੀ ਮਨੁੱਖ ਿਸਿਹਤ,ਪਾਣੀ ਦੇ ਬਚਾਅ,ਪਸ਼ੂਆਂ ਦੀ ਤੰਦਰੁਸਤੀ,ਵਾਤਾਵਰਣ ਦੀ ਸ਼ੁੱਧਤਾ ਵਿੱਚ ਸਹਾਈ ਹੁੰਦੀ ਹੈ। ਡਾ. ਅਮਰੀਕ ਸਿੰਘ ਨੇ ਕੰਢੀ ਇਲਾਕੇ ਵਿੱਚ ਵਧੇਰੇ ਕਰਕੇ ਦੇਸੀ ਮੱਕੀ ਦੀ ਵਧੇਰੇ ਕਾਸਤ ਕੀਤੀ ਜਾਂਦੀ ਹੈ,ਜਿਸ ਦੀ ਕੁਆਲਟੀ ਬਿਹਤਰ ਹੋਣ ਕਾਰਨ ਪੰਜਾਬ ਦੇ ਦੂਜੇ ਜ਼ਿਲਿਆਂ ਵਿੱਚ ਵੀ ਮੰਗ ਵਧ ਰਹੀ ਹੈ। ਉਨਾਂ ਕਿਹਾ ਕਿ ਆਮ ਕਰਕੇ ਪਹਿਲਾਂ ਛੋਟੇ ਵਪਾਰੀ ਸਸਤੇ ਮੁੱਲ ਤੇ ਕਿਸਾਨਾਂ ਕੋਲੋਂ ਦੇਸੀ ਮੱਕੀ ਦੀ ਖ੍ਰੀਦ ਕਰਕੇ ਬਾਅਦ ਵਿੱਚ ਮਹਿੰਗੇ ਭਾਅ ਤੇ ਵੇਚ ਦਿੰਦੇ ਸਨ ਜਿਸ ਨਾਲ ਕਿਸਾਨਾਂ ਨੂੰ ਵੱਡਾ ਵਿੱਤੀ ਨੁਕਸਾਨ ਹੁੰਦਾ ਸੀ,ਪਰ ਤਿੰਨ ਸਾਲ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸ਼ੋਸ਼ਲ ਅਤੇ ਪ੍ਰਿੰਟ ਮੀਡੀਆ ਦੀ ਮਦਦ ਨਾਲ ਦੇਸੀ ਮੱਕੀ ਨੂੰ ਪੰਜਾਬ ਦੇ ਹੋਰਨਾਂ ਤੱਕ ਪਹੁੰਚਾ ਦੇਣ ਨਾਲ ਕਈ ਉੱਦਮੀ ਕਿਸਾਨਾਂ ਵੱਲੋਂ ਦੇਸੀ ਮੱਕੀ ਦੀ ਖ੍ਰੀਦ ਲਈ ਅਡਵਾਂਸ ਬੁਕਿੰਗ ਕਰਵਾਈ ਜਾ ਰਹੀ ਹੈ। ਉਨਾਂ ਕਿਹਾ ਕਿ ਭਵਿੱਖ ਵਿੱਚ ਪੀ ਏ ਯੂ ਲੁਧਿਆਣਾ ਦੀ ਮਦਦ ਨਾਲ ਕਿਸਾਨਾਂ ਨੂੰ ਦੇਸੀ ਮੱਕੀ ਦਾ ਸੁਧਰਿਆ ਹੋਇਆ ਬੀਜ ਅਤੇ ਨਵੀਨਤਮ ਕਾਸ਼ਤਕਾਰੀ ਤਕਨੀਕਾਂ ਮੁਹੱਈਆ ਕਰਵਾ ਕੇ ਮੱਕੀ ਕਾਸਤਕਾਰਾਂ ਦੀ ਆਮਦਨ ਵਿੱਚ ਵਾਧਾ ਕਰਨ ਦੇ ਯਤਨ ਕੀਤੇ ਜਾਣਗੇ।ਉਨਾਂ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬੇਬੀ ਕਾਰਨ ਦੀ ਮੰਗ ਵਿੱਚ ਬਹੁਤ ਵਾਧਾ ਹੋਣ ਕਾਰਨ ਬੇਬੀ ਕਾਰਨ ਹੇਠਾਂ ਰਕਬਾ ਵੀ ਵਧਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਬੇਬੀ ਕਾਰਨ ਦੀ ਫਸਲ ਲੈਣ ਤੋਂ ਬਾਅਦ ਹਰੇ ਟਾਂਡਿਆਂ ਨੂੰ ਪਸ਼ੂਆਂ ਦੇ ਲਈ ਚਾਰੇ ਦੇ ਤੌਰ ਤੇ ਵਰਤਿਆਂ ਜਾ ਸਕਦਾ ਹੈ।ਉਨਾਂ ਕਿਹਾ ਕਿ ਮੱਕੀ ਤੋਂ ਵਧੇਰੇ ਪੈਦਾਵਾਰ ਲੈਣ ਲਈ ਰਵਾਇਤੀ ਛੱਟੇ ਵਾਲੀ ਸੋਚ ਨੂੰ ਤਿਆਗ ਕੇ ਨਵੀਨਤਮ ਤਕਨੀਕੀ ਸੋਚ ਬਦਲਨੀ ਪਵੇਗੀ। ਡਾ. ਹਰਿਮਦਰ ਸਿੰਘ ਬੈਂਸ  ਕਿ ਭਵਿੱਖ ਵਿੱਚ ਮੱਕੀ ਦੀ ਕਾਸਤ ਲਾਹੇਵੰਦ ਧੰਦਾ ਬਣ ਸਕਦੀ ਹੈ। ਉਨਾਂ ਕਿਹਾ ਮੱਕੀ ਦੀ ਬਿਜਾਈ ਦਾ ਮਸ਼ੀਨੀਕਰਨ ਨਾਲ ਖੇਤੀ ਲਾਗਤ ਖਰਚੇ ਘਟਾਏ ਜਾ ਸਕਦੇ ਹਨ। ਉਨਾਂ ਕਿਹਾ ਕਿ ਮਜ਼ਦੂਰਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਛੱਲੀਆ ਦੇ ਪਰਦੇ ਲਾਏ ਬਗੈਰ ਦਾਣੇ ਕੱਢਣ ਵਾਲੀ ਮਸ਼ੀਨ ਵੀ ਕਿਸਾਨਾਂ ਨੂੰ ਕਿਰਾਏ ਤੇ ਮੁਹੱਈਆ ਕਰਵਾਈ ਜਾਵੇਗੀ। ਉਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਮੱਕੀ ਦਾ ਘੱਟੋ ਘੱਟ ਖ੍ਰੀਦ ਮੁੱਲ 1760/- ਨਿਸ਼ਚਤ ਕੀਤਾ ਗਿਆ ਹੈ ਜਦ ਕਿ ਇਸ ਵਕਤ ਮੰਡੀ ਵਿੱਚ 2000 ਤੋਂ 2100/- ਤੱਕ ਖ੍ਰੀਦ ਮੁੱਲ ਚੱਲ ਰਿਹਾ ਹੈ।ਅਗਾਂਹ ਵਧੂ ਕਿਸਾਨ ਹਰਭਜਨ ਸਿੰਘ ਬੁੱਟਰ ਨੇ ਮੱਕੀ ਦੀ ਕਾਸ਼ਤ ਦੇ ਦੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਪਹਿਲਾਂ ਮੱਕੀ ਦੀ ਕਾਸਤ ਛੱਟੇ ਨਾਲ ਕੀਤੀ ਜਾਂਦੀ ਸੀ, ਜਿਸ ਨਾਲ ਪੰਛੀ ਫਸਲ ਦਾ ਵਧੇਰੇ ਨੁਕਸਾਨ ਕਰਦੇ ਸਨ ਅਤੇ ਪੈਦਾਵਾਰ ਵੀ ਘੱਟ ਨਿਕਲਦੀ ਸੀ।ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿਛਲੇ ਤਿੰਨ ਸਾਲਾ ਤੋਂ ਮੱਕੀ ਦੀ ਬਿਜਾਈ ਕਰਨ ਤੋਂ ਪਹਿਲਾਂ ਮੱਕੀ ਦੀ ਬਿਜਾਈ ਦੇ ਸੁਧਰੇ ਕਾਸਤਕਾਰੀ ਤਰੀਕਿਆਂ ਪ੍ਰਤੀ ਜਾਗਰੁਕਤਾ ਪੈਦਾ ਕਰਨ ਨਾਲ ਮੱਕੀ ਦੀ ਕਾਸ਼ਤ ਹੁਣ ਕਿਸਾਨ ਕੇਰ ਕੇ ਕੀਤੀ ਜਾ ਰਹੀ ਹੈ,ਜਿਸ ਨਾਲ ਪੈਦਾਵਾਰ ਵਧਾਉਣ ਵਿੱਚ ਮਦਦ ਮਿਲੀ ਹੈ।ਉਨਾਂ ਕਿਹਾ ਕਿ ਮੱਕੀ ਦੀ ਫਸਲ ਤੋਂ ਤਾਂ ਹੀ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ ਜੇਕਰ ਖੇਤੀ ਮਾਹਿਰਾਂ ਦੀ ਸਲਾਹ ਨਾਲ ਮੱਕੀ ਦੇ ਨਵੀਨਤਮ ਕਾਸ਼ਤਕਾਰੀ ਤਰੀਕੇ ਅਪਣਾ ਕੇ ਬਿਜਾਈ ਕੀਤੀ ਜਾਵੇ।ਉਨਾਂ ਕਿਹਾ ਕਿ ਭਵਿੱਖ ਵਿੱਚ ਮੱਕੀ-ਕਣਕ-ਗਰਮੀ ਰੁੱਤ ਦੀ ਮੂੰਗੀ/ਮਾਂਹ-ਕਣਕ ਫਸਲੀ ਚੱਕਰ ਅਪਣਾ ਕੇ ਵਧੇਰੇ ਆਮਦਨ ਲੈਣ ਦੇ ਯਤਨ ਕੀਤੇ ਜਾਣਗੇ।ਸਟੇਜ ਸਕੱਤਰ ਦੀ ਭੂਮਿਕਾ ਡਾ. ਪ੍ਰਿਤਪਾਲ ਸਿੰਘ ਮੁਲਤਾਣੀ ਨੇ ਬਾਖੂਬੀ ਨਿਭਾਈ।

© 2016 News Track Live - ALL RIGHTS RESERVED