ਮਹਾਜਨ ਸਭਾ ਢਾਕੀ ਰੋਡ ਦੀ ਵੱਲੋਂ 50ਵਾਂ ਸਥਾਪਨਾ ਦਿਵਸ

Oct 01 2019 12:57 PM
ਮਹਾਜਨ ਸਭਾ ਢਾਕੀ ਰੋਡ ਦੀ ਵੱਲੋਂ 50ਵਾਂ ਸਥਾਪਨਾ ਦਿਵਸ

ਸੁਜਾਨਪੁਰ :

ਮਹਾਜਨ ਸਭਾ ਢਾਕੀ ਰੋਡ ਦੀ ਵੱਲੋਂ 50ਵਾਂ ਸਥਾਪਨਾ ਦਿਵਸ ਤੇ ਪਰਿਵਾਰਕ ਮੀਟਿੰਗ ਨਰਿੰਦਰ ਮਹਾਜਨ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਨਰੇਸ ਮਹਾਜਨ ਚੇਅਰਮੈਨ ਮਹਾਜਨ ਰੋਡ ਲਾਈਨਜ, ਇੰਦਰਜੀਤ ਮਹਾਜਨ ਜ਼ਿਲ੍ਹਾ ਪ੍ਰਮੁੱਖ ਵਪਾਰ ਮੰਡਲ, ਸੁਰਿੰਦਰ ਮਹਾਜਨ ਚੇਅਰਮੈਨ ਕੇਐੱਲਐੱਮ ਸਕੂਲ ਮੁੱਖ ਮਹਿਮਾਨਾਂ ਵਜੋਂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨਾਲ ਢਾਕੀ ਰੋਡ ਮਹਾਜਨ ਸਭਾ ਦੇ ਪ੍ਰਧਾਨ ਨਰਿੰਦਰ ਮਹਾਜਨ, ਸਭਾ ਦੇ ਮੁੱਖ ਸਰਪ੍ਰਸਤ ਕੇਸੀ ਮਹਾਜਨ, ਕੇਂਦਰੀ ਮਹਾਜਨ ਸਭਾ ਦੇ ਪ੍ਰਧਾਨ ਵਿਜੇ ਮਹਾਜਨ, ਸਭਾ ਦੇ ਮੁਖੀ ਸਤਪਾਲ, ਪੂਰਨ ਚੰਦ, ਜਨਰਲ ਸਕੱਤਰ ਪ੍ਰਦੀਪ ਮਹਾਜਨ ਅਤੇ ਖਜਾਨਚੀ ਜਗਮੋਹਨ ਵੀ ਮੌਜੂਦ ਸਨ। ਇਸ ਦੌਰਾਨ ਪ੍ਰਦੀਪ ਮਹਾਜਨ ਅਤੇ ਸੁਨੀਲ ਮਹਾਜਨ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਰਿੰਦਰ ਮਹਾਜਨ ਨੇ ਦੱਸਿਆ ਕਿ ਸਮਾਗਮ ਵਿੱਚ ਬੱਚਿਆਂ ਦਾ ਰੰਗਾਰੰਗ ਪ੍ਰੋਗਰਾਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਭਾ ਦੀ ਨੀਂਹ ਰੱਖਣ ਵਾਲੇ ਬਜੁਰਗ ਲੋਕਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਸ਼ੇਸ਼ ਤੌਰ 'ਤੇ ਬੇਸਹਾਰਾ ਭੈਣਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਵਿੱਚ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਇਕੱਠਾਂ ਦੇ ਪ੍ਰਧਾਨ ਅਤੇ ਮੈਂਬਰਾਂ ਨੇ ਹਿੱਸਾ ਲਿਆ। ਵਿਨੈ ਮਹਾਜਨ, ਅਨਿਲ ਮਹਾਜਨ ਦਾਰਾ, ਰਾਜ ਕੁਮਾਰ ਗੁਪਤਾ, ਬਿੱਟੂ ਪ੍ਰਧਾਨ, ਸੁਦਰਸਨ ਮਹਾਜਨ, ਸੰਜੀਵ ਮਹਾਜਨ, ਸੁਨੀਲ ਮਹਾਜਨ, ਦੁਆਰਕਾ ਮਹਾਜਨ, ਹਰੀਸ ਮਹਾਜਨ ਆਦਿ ਪ੍ਰਮੁੱਖ ਸਨ। ਉਨ੍ਹਾਂ ਕਿਹਾ ਕਿ ਰਾਜੀਵ ਮਹਾਜਨ, ਅਸ਼ੋਕ ਮਹਾਜਨ, ਕਮਲ ਮਹਾਜਨ, ਲੱਕੀ ਮਹਾਜਨ, ਸੁਰਿੰਂਦਰ ਮਹਾਜਨ, ਮਨੂੰ ਮਹਾਜਨ ਅਤੇ ਅੰਕਿਤ ਮਹਾਜਨ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ। ਸਭਾ ਦੇ ਪ੍ਰਧਾਨ ਨਰਿੰਦਰ ਮਹਾਜਨ ਨੇ ਅੰਤ ਵਿੱਚ ਮੌਜੂਦ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

© 2016 News Track Live - ALL RIGHTS RESERVED