ਕੋਰਟ ਕੰਪਲੈਕਸ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ

Oct 05 2019 01:23 PM
ਕੋਰਟ ਕੰਪਲੈਕਸ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ

ਪਠਾਨਕੋਟ

ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਡਾ. ਤੇਜਵਿੰਦਰ ਸਿੰਘ,  ਜਿਲ•ਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ  ਜੀ ਦੀ ਅਗਵਾਈ ਹੇਠ ਕੋਰਟ ਕੰਪਲੈਕਸ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ।
ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋ Hon’ble Mr. Justice  Rajbir Sehrawat Judge, Punjab and Haryana High Court, Administrative Judge Sessions Division, Pathankot ਵਲੋ ਇਸ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਗਿਆ । ਇਸ ਖੂਨਦਾਨ ਕੈਂਪ ਵਿੱਚ ਵਕੀਲਾ ਅਤੇ ਸਟਾਫ ਵੱਲੋਂ ਹਿੱਸਾ ਲਿਆ ਗਿਆ ਅਤੇ ਖੂਨਦਾਨ ਕੀਤਾ ਗਿਆ । ਇਸ ਮੌਕੇ ਸ਼੍ਰੀ ਜਤਿੰਦਰ ਪਾਲ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ- ਸਕੱਤਰ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ, ਸ੍ਰੀ ਦੀਪਕ ਹਿਲੋਰੀ ਐਸ.ਐਸ.ਪੀ ਪਠਾਨਕੋਟ ਅਤੇ ਬਾਰ ਐਸੋਸਿਸੇਅਨ ਦੇ ਪ੍ਰਧਾਨ ਸ੍ਰੀ ਨਵਦੀਪ ਸੈਣੀ ਵੀ ਮੋਜੂਦ ਸਨ । ਜਿਕਰਯੋਗ ਹੈ ਕਿ ਮੁੱਖ ਮਹਿਮਾਨ ਜੀ ਦਾ ਸਭ ਤੋਂ ਪਹਿਲਾ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਕੀਤਾ ਗਿਆ ਅਤੇ ਮੁੱਖ ਮਹਿਮਾਨ ਵੱਲੋਂ ਪ੍ਰੇਡ ਦਾ ਨਿਰੀਖਣ ਕੀਤਾ ਗਿਆ। ਇਸ ਮਗਰੋਂ ਮੁੱਖ ਮਹਿਮਾਨ ਵੱਲੋਂ ਕੋਰਟ ਕੰਪਲੈਕਸ ਵਿੱਚ ਲਗਾਈਆਂ ਗਈਆਂ ਕੋਰਟਾਂ ਦਾ ਨਿਰੀਖਣ ਵੀ ਕੀਤਾ। ਉਨ•ਾਂ ਵੱਲੋਂ ਵਕੀਲਾਂ ਦੇ ਚੈਂਬਰ, ਪਾਰਕਿੰਗ ਏਰੀਆ ਅਤੇ ਹੋਰ ਸਥਾਨਾਂ ਦਾ ਵੀ ਨਿਰੀਖਣ ਕੀਤਾ ਗਿਆ।

 

  

© 2016 News Track Live - ALL RIGHTS RESERVED