ਸਫਾਈ ਕਰਮਚਾਰੀਆਂ ਨੂੰ ‘‘ਸਵੱਛਤਾ ਹੀ ਸੇਵਾ” ਤਹਿਤ ਸੇਫਟੀ ਕਿੱਟਾਂ ਵੰਡੀਆਂ

Oct 11 2019 01:14 PM
ਸਫਾਈ ਕਰਮਚਾਰੀਆਂ ਨੂੰ ‘‘ਸਵੱਛਤਾ ਹੀ ਸੇਵਾ” ਤਹਿਤ ਸੇਫਟੀ ਕਿੱਟਾਂ ਵੰਡੀਆਂ

ਪਠਾਨਕੋਟ

ਜ਼ਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ (ਪਠਾਨਕੋਟ) ਵਿਖੇ ਹਿੰਦੁਸਤਾਨ ਪੈਟਰੋਲਿਅਮ ਕਾਰਪੋਰੇਸ਼ਨ ਲਿਮਿਟੇਡ ਵੱਲੋਂ ਸ੍ਰੀ ਰਾਮਵੀਰ ਆਈ.ਏ.ਐਸ. ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਹੇਠ ਦਫਤਰ ਨਗਰ ਨਿਗਮ ਅਧੀਨ ਆਉਂਦੇ ਸਫਾਈ ਕਰਮਚਾਰੀਆਂ ਨੂੰ ‘‘ਸਵੱਛਤਾ ਹੀ ਸੇਵਾ” ਤਹਿਤ ਸੇਫਟੀ ਕਿੱਟਾਂ (ਸਵੱਛਤਾ ਕਿੱਟਾਂ) ਵੰਡੀਆਂ ਗਈਆਂ। ਇਸ ਮੌਕੇ ‘ਤੇ ਸ੍ਰੀ ਸੰਜੇ ਪਾਂਡੇ ਏਰਿਆ ਸੇਲਜ ਮੈਨੇਜਰ-ਐਚ ਪੀ ਸੀ ਐਲ ਵੀ ਹਾਜਰ ਸਨ।
  ਡਿਪਟੀ ਕਮਿਸਨਰ ਨੇ ਹਾਜ਼ਰ ਸਫਾਈ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਡਿਊਟੀ ਸਮੇਂ ਇੰਨਾਂ ਸੇਫਟੀ ਕਿੱਟਾਂ (ਸਵੱਛਤਾ ਕਿੱਟਾਂ) ਦੀ ਵਰਤੋਂ ਜਰੂਰ ਕਰਨ। ਉਨਾਂ ਕਿਹਾ ਕਿ ਉਹ ਸ਼ਹਿਰ ਅੰਦਰ ਸਾਫ ਸਫਾਈ ਨੂੰ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ‘ਤੇ ਹਾਜ਼ਰ ਕਰਮਚਾਰੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ ‘ਤੇ ਨਿਪਟਾਰਾ ਵੀ ਕੀਤਾ। ਇਸ ਮੌਕੇ ‘ਤੇ ਸ੍ਰੀ ਸੰਜੇ ਪਾਂਡੇ ਨੇ ਕਿਹਾ ਕਿ ਸਵੱਛਤਾ ਹੀ ਸੇਵਾ ਤਹਿਤ ਅੱਜ ਸਫਾਈ ਕਰਮਚਾਰੀਆਂ ਨੂੰ 200 ਸੇਫਟੀ ਕਿੱਟਾਂ (ਸਵੱਛਤਾ ਕਿੱਟਾਂ) ਦਿੱਤੀਆਂ ਗਈਆਂ ਹਨ। ਉਨਾਂ ਨੇ ਸਫਾਈ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਾਫ ਸਫਾਈ ਸਮੇਂ ਇੰਨਾਂ ਸੇਫਟੀ ਕਿੱਟਾਂ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਉਣ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED