10 ਦੁਕਾਨਦਾਰਾਂ ਪਾਸ ਫੂਡ ਸੇਫਟੀ ਲਾਈਸੈਂਸ ਨਹੀਂ

Oct 11 2019 01:17 PM
10 ਦੁਕਾਨਦਾਰਾਂ ਪਾਸ ਫੂਡ ਸੇਫਟੀ ਲਾਈਸੈਂਸ ਨਹੀਂ

ਪਠਾਨਕੋਟ

ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜਿ਼ਲ੍ਹਾ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼੍ਰੀ ਰਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਸੇਫਟੀ ਵੱਲੋਂ ਨਿੱਜੀ ਤੌਰ `ਤੇ ਅਚਨਚੇਤ ਡਲਹੌਜੀ ਰੋਡ ਅਤੇ ਗਾੜੀ ਹਾਤਾ ਚੌਕ ਵਿੱਚ ਪੈਂਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਨਾਲ ਸਬੰਧਤ ਦੁਕਾਨਾਂ ਦੀ ਚੈਕਿੰਗ ਕੀਤੀ ਗਈ।ਉਨ੍ਹਾਂ ਦੱਸਿਆ ਕਿ ਕੁੱਲ 16 ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਮੌਕੇ `ਤੇ ਦੁਕਾਨਦਾਰਾਂ ਨੂੰ ਫੂਡ ਸੇਫਟੀ ਲਾਈਸੈਂਸ ਦਿਖਾਉਣ ਲਈ ਕਿਹਾ ਗਿਆ। ਜਿਨ੍ਹਾਂ ਵਿੱਚੋਂ 10 ਦੁਕਾਨਦਾਰਾਂ ਪਾਸ ਫੂਡ ਸੇਫਟੀ ਲਾਈਸੈਂਸ ਨਹੀਂ ਸਨ।
  ਸਹਾਇਕ ਕਮਿਸ਼ਨਰ ਫੂਡ ਸੇਫਟੀ ਨੇ ਦੱਸਿਆ ਫੂਡ ਸੇਫਟੀ ਐਕਟ ਦੀ ਧਾਰਾ 31 ਅਧੀਨ ਹਰ ਫੂਡ ਵਿਕਰੇਤਾ ਨੂੰ ਫੂਡ ਸੇਫਟੀ ਲਾਈਸੈਂਸ ਜਾਂ ਰਜਿਸਟ੍ਰੇਸ਼ਨ ਲੈਣਾ ਲਾਜਮੀ ਹੈ ਅਤੇ ਸੈਕਸ਼ਨ 63 ਅਧੀਨ ਜੇਕਰ ਕੋਈ ਦੁਕਾਨਦਾਰ ਫੂਡ ਸੇਫਟੀ ਲਾਈਸੈਂਸ ਤੋਂ ਬਗੈਰ ਦੁਕਾਨ ਚਲਾ ਰਿਹਾ ਹੈ ਤਾਂ ਉਸ ਨੂੰ 6 ਮਹੀਨੇ ਤੱਕ ਦੀ ਸਜਾ ਅਤੇ 5 ਲੱਖ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ। ਜਿ਼ਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਜਿੰਨ੍ਹਾਂ 10 ਦੁਕਾਨਦਾਰਾਂ ਕੋਲ ਮੌਕੇ `ਤੇ ਫੂਡ ਸੇਫਟੀ ਲਾਈਸੈਂਸ ਨਹੀਂ ਸਨ ਨੂੰ ਧਾਰਾ 32 ਅਧੀਨ ਮੌਕੇ `ਤੇ ਨੋਟਿਸ ਜਾਰੀ ਕਰਕੇ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਅਤੇ 15 ਦਿਨਾਂ ਬਾਅਦ ਵੀ ਜੇਕਰ ਦੁਕਾਨਦਾਰ ਫੂਡ ਸੇਫਟੀ ਲਾਈਸੈਂਸ ਨਹੀਂ ਅਪਲਾਈ ਕਰਦੇ ਤਾਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

© 2016 News Track Live - ALL RIGHTS RESERVED