ਪਿੰਡ ਫੁਲੜਾ ਦੀਆਂ ਸਮੱਸਿਆਵਾਂ ਸੁਣੀਆਂ

Oct 12 2019 01:03 PM
ਪਿੰਡ ਫੁਲੜਾ ਦੀਆਂ ਸਮੱਸਿਆਵਾਂ ਸੁਣੀਆਂ

ਪਠਾਨਕੋਟ

ਵਿਧਾਨ ਸਭਾ ਹਲਕਾ ਪਠਾਨਕੋਟ ਦੇ ਪਿੰਡ ਫੁਲੜਾ ਵਿਖੇ ਬਣਾਏ ਜਾਣ ਵਾਲੇ ਸੀਂਚੇਵਾਲ ਮਾਡਲ ਨੂੰ ਲੈ ਕੇ ਵਿਧਾਇਕ ਸ੍ਰੀ ਅਮਿਤ ਵਿੱਜ ਵੱਲੋਂ ਅੱਜ ਸਬੰਧਤ ਵਿਭਾਗੀ ਅਧਿਕਾਰੀਆਂ ਨਾਲ ਪਿੰਡ ਫੁਲੜਾ ਦਾ ਦੋਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ•ਾਂ ਨਾਲ ਗੱਲਬਾਤ ਵੀ ਕੀਤੀ । ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਪਠਾਨਕੋਟ ਦੇ ਪਿੰਡ ਫੁਲੜਾ ਵਿਖੇ ਸੀਚੇਵਾਲ ਮਾਡਲ ਬਣਾਏ ਜਾਣ ਦੀ ਯੋਜਨਾ ਹੈ ਉਨ•ਾਂ ਦੱਸਿਆ ਕਿ ਅੱਜ ਪਿੰਡ ਫੁਲੜਾ ਦਾ ਦੋਰਾ ਕੀਤਾ ਗਿਆ ਹੈ ਅਤੇ ਪਿੰਡ ਵਿਖੇ ਜੋ ਨਿਕਾਸੀ ਪਾਣੀ ਦਾ ਛੱਪੜ ਹੈ ਉਸ ਦਾ ਨਵੀਨੀਕਰਨ ਕੀਤੇ ਜਾਣ ਦੀ ਯੋਜਨਾ ਬਣਾਈ ਜਾਵੇਗੀ ਅਤੇ ਮੈਪ ਤਿਆਰ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਪਿੰਡ ਵਿੱਚ ਸੀਵਰੇਜ ਸਿਸਟਮ ਨੂੰ ਪੂਰਨ ਤਕਨੀਕ ਨਾਲ ਬਣਾਇਆ ਜਾਵੇਗਾ ਤਾਂ ਜੋ ਸਾਰੇ ਪਿੰਡ ਦੇ ਨਿਕਾਸੀ ਪਾਣੀ ਨੂੰ ਇੱਕ ਛੱਪੜ ਵਿੱਚ ਜਮ•ਾ ਕੀਤਾ ਜਾ ਸਕੇ ਅਤੇ ਫਿਰ ਉਸ ਪਾਣੀ ਨੂੰ ਸਾਫ ਕਰ ਕੇ ਦੂਸਰੀ ਵਾਰ ਪ੍ਰਯੋਗ ਵਿੱਚ ਲਿਆਂਦਾ ਜਾਵੇ।   ਇਸ ਮੋਕੇ ਤੇ ਵਿਭਾਗੀ ਅਧਿਕਾਰੀਆਂ ਤੋਂ ਇਲਾਵਾ ਸਰਵਸ੍ਰੀ ਪਿੰਡ ਦੇ ਸਰਪੰਚ ਕਰਨੈਲ ਸਿੰਘ, ਵਿੱਕੀ ਸਰਮਾ ਅਤੇ ਹੋਰ ਹਾਜ਼ਰ ਸਨ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED