ਵਾਰਡ ਨੰਬਰ 14 ਦਾ ਦੋਰਾ ਕੀਤਾ

Oct 12 2019 01:06 PM
ਵਾਰਡ ਨੰਬਰ 14 ਦਾ ਦੋਰਾ ਕੀਤਾ

ਪਠਾਨਕੋਟ:

ਵਿਧਾਨ ਸਭਾ ਹਲਕਾ ਪਠਾਨਕੋਟ ਦੇ ਉਹ ਕੰਮ ਜੋ ਪਿਛਲੇ ਲੰਮੇ ਸਮੇਂ ਤੋਂ ਨਹੀਂ ਹੋ ਰਹੇ ਅਤੇ ਲੋਕਾਂ ਨੂੰ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਸਾਰੇ ਕੰਮਾਂ ਨੂੰ ਉਨ•ਾਂ ਵੱਲੋਂ ਦੋਰਾ ਕਰਕੇ ਸੁਰੂ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਪਠਾਨਕੋਟ ਦੇ ਵਾਰਡ ਨੰਬਰ 14 ਵਿਖੇ ਨਜਦੀਕ ਰਮਾ ਚੋਪੜਾ ਕਾਲਜ ਪ੍ਰਾਇਮਰੀ ਸਕੂਲ ਵਾਲੀ ਗਲੀ ਦੇ ਨਿਰਮਾਣ ਕਾਰਜ ਦਾ ਸੁਭਅਰੰਭ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਵਾਰਡ ਨੰਬਰ 14 ਦੇ ਕੌਂਸਲਰ  ਸ੍ਰੀ  ਰੋਸਨ ਲਾਲ ਸੋਨੀ, ਬਲਵਿੰਦਰ ਭਗਤ, ਬਬਲੀ ਐਮ.ਸੀ., ਬਿੱਟਾ ਪਹਿਲਵਾਨ, ਸਲੋਨੀ ਐਮ.ਸੀ. ਆਦਿ ਹਾਜ਼ਰ ਸਨ।  
ਉਨ•ਾਂ ਦੱਸਿਆ ਕਿ ਉਨ•ਾਂ ਵੱਲੋਂ ਅੱਜ ਵਾਰਡ ਨੰਬਰ 14 ਦਾ ਦੋਰਾ ਕੀਤਾ ਗਿਆ ਹੈ ਅਤੇ ਲੋਕਾਂ ਨਾਲ ਗੱਲਬਾਤ ਕਰ ਕੇ ਵਾਰਡਾਂ ਦੀਆਂ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਉਨ•ਾਂ ਦੱਸਿਆ ਕਿ ਅੱਜ ਵਾਰਡ ਨੰਬਰ 14 ਦੀ ਵਿਖੇ ਨਜਦੀਕ ਰਮਾ ਚੋਪੜਾ ਕਾਲਜ ਪ੍ਰਾਇਮਰੀ ਸਕੂਲ ਵਾਲੀ ਗਲੀ ਦੇ ਨਿਰਮਾਣ ਕਾਰਜ ਦਾ ਸੁਭਅਰੰਭ ਕੀਤਾ ਗਿਆ ਹੈ ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾ ਸਵਾਮੀ ਮੰਦਿਰ ਵਾਲੀ ਗਲੀ ਜੋ ਕਿ ਪਿਛਲੇ ਕਰੀਬ 5 ਸਾਲਾਂ ਤੋਂ ਖਸਤਾ ਹਾਲਤ ਵਿੱਚ ਸੀ ਦਾ ਵੀ ਨਿਰਮਾਣ ਕਾਰਜ ਅਰੰਭ ਕਰਵਾਇਆ ਗਿਆ ਹੈ। ਉਨ•ਾਂ ਕਿਹਾ ਕਿ ਵਿਧਾਨ ਸਭਾ ਹਲਕਾ ਪਠਾਨਕੋਟ ਦੇ ਹਰੇਕ ਗਲੀ ਮੁਹੱਲੇ ਅਤੇ ਪਿੰਡ ਪਿੰਡ ਉਹ ਆਪ ਦੋਰੇ ਕਰ ਰਹੇ ਹਨ ਅਤੇ ਜੋ ਵਿਕਾਸ ਕਾਰਜ ਲੰਮੇ ਸਮੇਂ ਤੋਂ ਲਟਕੇ ਹੋਏ ਹਨ ਉਨ•ਾਂ ਵਿਕਾਸ ਕਾਰਜਾਂ ਨੂੰ ਸੁਰੂ ਕੀਤਾ ਜਾ ਰਿਹਾ ਹੈ।

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED