ਕਿ੍ਰਸ਼ੀ ਵਿਗਿਆਨ ਕੇਂਦਰ ਘੋਹ ਵਿਖੇ ਪੰਜ ਦਿਨਾਂ ਸੂਰ ਪਾਲਣ ਦਾ ਸਿਖਲਾਈ ਕੋਰਸ ਲਗਾਇਆ ਜਾਵੇਗਾ

Oct 15 2019 01:20 PM
ਕਿ੍ਰਸ਼ੀ ਵਿਗਿਆਨ ਕੇਂਦਰ ਘੋਹ ਵਿਖੇ ਪੰਜ ਦਿਨਾਂ ਸੂਰ ਪਾਲਣ ਦਾ ਸਿਖਲਾਈ ਕੋਰਸ ਲਗਾਇਆ ਜਾਵੇਗਾ


ਪਠਾਨਕੋਟ

ਪੰਜਾਬ ਖੇਤੀਬਾੜੀ ਯੂਨੀਵਰਸਟੀ ਦੇ ਕਿ੍ਰਸ਼ੀ ਵਿਗਿਆਨ ਕੇਂਦਰ, ਪਠਾਨਕੋਟ (ਘੋਹ) ਵੱਲੋਂ 5 ਦਿਨਾਂ ਦਾ ਸੂਰ ਪਾਲਣ ਦਾ ਸਿਖਲਾਈ ਕੋਰਸ ਡਾ. ਬਿਕਰਮ ਜੀਤ ਸਿੰਘ (ਉਪ ਨਿਰਦੇਸ਼ਕ) ਦੀ ਅਗਵਾਈ ਹੇਠ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਾ. ਸੁਰਿੰਦਰ ਸਿੰਘ ਸਹਾਇਕ ਪ੍ਰੋਫੈਸਰ ਨੇ ਦਿੰਦਿਆ ਦੱਸਿਆ ਕਿ ਕੋਰਸ ਵਿਚ ਹਿੱਸਾ ਲੈਣ ਲਈ ਚਾਹਵਾਨ ਕਿਸਾਨ ਭਰਾ, ਨੌਜਵਾਨ ਸਾਥੀ ਅਤੇ ਮਹਿਲਾਵਾਂ, ਸੋਮਵਾਰ 21.10.2019 ਨੂੰ ਸਵੇਰੇ 10:00 ਵਜੇ ਕੇ.ਵੀ.ਕੇ. ਘੋਹ ਦੇ ਦਫ਼ਤਰ ਆ ਕੇ ਇਸ ਕੋਰਸ ਵਿੱਚ ਹਿੱਸਾ ਲ਼ੈ ਸਕਦੇ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਖੇਤੀ ਦੇ ਨਾਲ ਜੁੜੇ ਸਹਾਇਕ ਧੰਦੇ ਜਿਵੇਂ ਡੇਅਰੀ ਫ਼ਾਰਮਿੰਗ, ਬੱਕਰੀ ਪਾਲਣ ਅਤੇ ਮੁਰਗੀ ਪਾਲਣ ਦਾ ਸਿਖਲਾਈ ਕੋਰਸ ਦੀ ਟ੍ਰੈਨਿੰਗ ਵੀ ਦਿੱਤੀਆਂ ਜਾਂਦੀਆਂ ਹਨ। ਉਨਾਂ ਕਿਹਾ ਕਿ ਇਹਨਾਂ ਕੋਰਸਾਂ ਵਿਚ ਸਹਾਇਕ ਧੰਦੇ ਦੇ ਬਾਰੇ ਵੀ ਵਿਸਥਾਰ ਪੂਰਵਕ ਵਿਗਿਆਨਿਕ ਤਰੀਕੇ ਨਾਲ ਦੱਸਿਆ ਜਾਂਦਾ ਹੈ ਅਤੇ ਇਹਨਾਂ ਕੋਰਸਾਂ ਦੀ ਫੀਸ ਕਿਸਾਨ ਭਰਾਵਾਂ ਲਈ 50/-ਰੁੁਪਏ ਹੈ, ਤੇ ਮਹਿਲਾਵਾਂ ਲਈ ਇਸ ਕੇਂਦਰ ਵਿੱਚ ਸਾਰੇ ਕੋਰਸ ਮੁਫ਼ਤ ਕਰਵਾਏ ਜਂਾਦੇ ਹਨ।

 
 
 
ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED