ਸ਼ਾਮ 7:00 ਵਜੇ ਤੋਂ ਸਵੇਰੇ 10:00 ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ਤੇ ਪਾਬੰਦੀ

Oct 16 2019 01:32 PM
ਸ਼ਾਮ 7:00 ਵਜੇ ਤੋਂ ਸਵੇਰੇ 10:00 ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ਤੇ ਪਾਬੰਦੀ

ਪਠਾਨਕੋਟ
ਸ੍ਰੀ ਅਭਿਜੀਤ ਕਪਲਿਸ਼ ( ਆਈ.ਏ.ਐਸ.) ਵਧੀਕ ਜਿਲ•ਾ ਮੈਜਿਸਟਰੇਟ, ਪਠਾਨਕੋਟ  ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਾ ਹੋਇਆ, ਇਕ ਹੁਕਮ ਜਾਰੀ ਕਰਦਿਆਂ ਜ਼ਿਲ•ਾ ਪਠਾਨਕੋਟ ਦੀ ਹਦੂਦ ਅੰਦਰ ਸ਼ਾਮ 7:00 ਵਜੇ ਤੋਂ ਸਵੇਰੇ 10:00 ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ਤੇ ਪਾਬੰਦੀ ਲਗਾਈ ਗਈ ਹੈ। ਉਨ•ਾਂ ਕਿਹਾ ਕਿ ਜੇਕਰ ਕੋਈ ਕੰਬਾਇਨ ਇਸ ਸਮੇਂ ਦੌਰਾਨ ਝੋਨਾ ਦੀ ਫਸਲ ਕੱਟਦੀ ਫੜੀ ਗਈ, ਤਾਂ ਉਸਨੂੰ ਤੁਰੰਤ ਜ਼ਬਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਈ ਵੀ Combine Harvestor Super SMS  ਲਗਾਏ ਬਗੈਰ ਕੰਬਾਇਨ ਨਹੀਂ ਵਰਤੇਗਾ ਅਤੇ ਨਾ ਹੀ ਜ਼ਿਆਦਾ ਨਮੀ ਵਾਲੇ ਝੋਨੇ ਦੀ ਕਟਾਈ ਕਰੇਗਾ।
ਉਨ•ਾਂ ਇੱਕ ਹੋਰ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ•ਾ ਪਠਾਨਕੋਟ ਦੀ ਹਦੂਦ ਅੰਦਰ ਝੋਨੇ ਦੀ ਨਾੜ /ਪਰਾਲੀ/ਰਹਿੰਦ ਖੁਹੰਦ ਆਦਿ ਨੂੰ ਅੱਗ ਲਗਾਉਣ ਤੇ ਮੁਕੰਮਲ ਤੌਰ ਤੇ ਪਾਬੰਦੀ ਲਗਾਈ ਜਾਂਦੀ ਹੈ। ਉਨ•ਾਂ ਕਿਹਾ ਕਿ ਇਹ ਹੁਕਮ 30.11.2019 ਤੱਕ ਲਾਗੂ ਰਹਿਣਗੇ।
ਉਨ•ਾਂ ਕਿਹਾ ਕਿ ਸਾਉਣੀ ਸੀਜਨ 2019 ਲਈ ਝੋਨੇ ਦੀ ਸਰਕਾਰੀ ਖਰੀਦ ਮਿਤੀ 01-10-2019 ਤੋਂ ਸ਼ੁਰੂ ਹੋ ਗਈ ਹੈ। ਇਹ ਆਮ ਵੇਖਿਆ ਗਿਆ ਹੈ ਕਿ ਜ਼ਿਆਦਾਤਰ ਜਿੰਮੀਦਾਰਾਂ ਵੱਲੋਂ ਕੰਬਾਈਨਾਂ ਰਾਹੀਂ ਗਿੱਲਾ ਝੋਨਾ ਕੱਟ ਕੇ ਮੰਡੀਆਂ ਵਿੱਚ ਲਿਆਂਦਾ ਜਾਂਦਾ ਹੈ, ਜਿਸ ਨਾਲ ਜਿੱਥੇ ਝੋਨੇ ਦੀ ਕੁਆਲਿਟੀ ਖਰਾਬ ਹੁੰਦੀ ਹੈ, ਉਥੇ ਖਰੀਦ/ਵੇਚ ਵਿੱਚ ਵੀ ਦਿੱਕਤ ਪੇਸ਼ ਆਉਂਦੀ ਹੈ। ਜਿਆਦਾ ਨਮੀ ਵਾਲੇ ਝੋਨੇ ਕਾਰਨ ਮੰਡੀਆਂ ਵਿਚ ਗਲੱਟ ਆਉਣ ਕਰਕੇ ਜਿੰਮੀਦਾਰਾਂ ਨੂੰ ਜਿਣਸ ਵੇਚਣ ਲਈ ਲੰਬੇ ਸਮੇਂ ਤੱਕ ਇੰਤਜਾਰ ਕਰਨਾ ਪੈਂਦਾ ਹੈ ਜਾਂ ਝੋਨਾ ਨਾ ਵਿਕਣ ਕਰਕੇ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਲੋਕ ਖੇਤਾਂ ਵਿੱਚ ਪਏ ਝੋਨਾ ਦਾ ਨਾੜ/ਪਰਾਲੀ/ਰਹਿੰਦ-ਖੂਹੰਦ ਆਦਿ ਨੂੰ ਅੱਗ ਲਗਾ ਦਿੰਦੇ ਹਨ, ਜਿਸ ਕਾਰਨ ਜ਼ਮੀਨ ਦਾ ਉਪਯੋਗੀ ਜੀਵਕ ਮਾਦਾ (ਕੱਲੜ) ਜ਼ੋ ਕਿ ਜ਼ਮੀਨ ਲਈ ਬਹੁਤ ਲਾਭਦਾਇਕ ਹੈ, ਦਾ ਨੁਕਸਾਨ ਹੁੰਦਾ ਹੈ। ਝੋਨੇ ਦੀ ਨਾੜ/ਪਰਾਲੀ/ਰਹਿੰਦ ਖੂਹੰਦ ਆਦਿ ਨੂੰ ਅੱਗ ਲਗਾਉਣ ਕਾਰਨ ਨਾਲ ਲੱਗਦੇ ਖੇਤਾਂ ਵਿੱਚ ਖੜ•ੀ ਫਸਲ ਨੂੰ ਅਤੇ ਗੋਦਾਮਾਂ ਵਿੱਚ ਸਟੋਰ ਕੀਤੀ ਗਈ ਫਸਲ ਨੂੰ ਅਤੇ ਗੋਲਾ ਬਰੂਦ ਦੇ ਡਿਪੂ ਵਿੱਚ ਅੱਗ ਲੱਗ ਕੇ ਲੋਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਅਤੇ ਵਾਤਾਵਰਣ ਵੀ ਕਾਫੀ ਪ੍ਰਭਾਵਿਤ ਹੁੰਦਾ ਹੈ। ਹਵਾ ਵਿੱਚ ਧੂੰਏ ਨਾਲ ਪ੍ਰਦੂਸ਼ਣ ਫੈਲਦਾ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਇਸ ਦੀ ਤੁਰੰਤ ਰੋਕਥਾਮ ਕਰਨ ਦੀ ਜ਼ਰੂਰਤ ਹੈ। ਉਨ•ਾਂ ਕਿਹਾ ਕਿ ਜਿਸ ਦੇ ਚਲਦਿਆਂ ਉਪਰੋਕਤ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।

 

  

ਪ੍ਰਸਿੱਧ ਖ਼ਬਰਾਂ
© 2016 News Track Live - ALL RIGHTS RESERVED