ਸੁੰਦਰ ਚੱਕ ਮੋੜ 'ਤੇ ਰਸ ਤੇ ਬਿਸਕੁੱਟ ਬਣਾਉਣ ਵਾਲੀ ਫੈਕਟਰੀ ਵਿੱਚ ਅਚਾਨਕ ਅੱਗ

Oct 16 2019 01:41 PM
ਸੁੰਦਰ ਚੱਕ ਮੋੜ 'ਤੇ ਰਸ ਤੇ ਬਿਸਕੁੱਟ ਬਣਾਉਣ ਵਾਲੀ ਫੈਕਟਰੀ ਵਿੱਚ ਅਚਾਨਕ ਅੱਗ

ਪਠਾਨਕੋਟ:

ਇੱਥੇ ਦੇ ਸੁੰਦਰ ਚੱਕ ਮੋੜ 'ਤੇ ਰਸ ਤੇ ਬਿਸਕੁੱਟ ਬਣਾਉਣ ਵਾਲੀ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਹ ਕੁਝ ਹੀ ਮਿੰਟਾਂ ‘ਚ ਪੂਰੀ ਫੈਕਟਰੀ ‘ਚ ਫੈਲ ਗਈ। ਇਸ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਦਫਤਰ ‘ਚ ਦਿੱਤੀ ਗਈ। ਮੌਕੇ ‘ਤੇ ਕਰੀਬ ਪੰਜ ਅੱਗ ਬੁਝਾਊ ਗੱਡੀਆਂ ਪਹੁੰਚੀਆ।ਅੱਗ ਇੰਨੀ ਜ਼ਿਆਦਾ ਹੈ ਕਿ ਅੱਗ ‘ਤੇ ਕਾਬੂ ਪਾਉਣ ਦੀ ਅਜੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੱਗ ਨਾਲ ਕਿੰਨਾ ਕੁ ਨੁਕਸਾਨ ਹੋਇਆ ਹੈ, ਇਸ ਬਾਰੇ ਵੀ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਕੁਝ ਅੰਦਾਜ਼ਾ ਨਹੀਂ ਲੱਗ ਸਕਿਆ।

© 2016 News Track Live - ALL RIGHTS RESERVED