ਸ਼੍ਰੀ ਬਾਠ ਸਾਹਿਬ ਗੁਰੂਦੁਆਰਾ ਵਿਖੇ ਖੋਲਿਆ ਗਿਆ ਲੀਗਲ ਏਡ ਕਲੀਨਿਕ

Oct 17 2019 01:15 PM
ਸ਼੍ਰੀ ਬਾਠ ਸਾਹਿਬ ਗੁਰੂਦੁਆਰਾ ਵਿਖੇ ਖੋਲਿਆ ਗਿਆ ਲੀਗਲ ਏਡ ਕਲੀਨਿਕ



ਪਠਾਨਕੋਟ
ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਪਿੰਡ ਬਾਠ ਸਾਹਿਬ ਦੇ  ਸ਼੍ਰੀ ਬਾਠ ਸਾਹਿਬ ਗੁਰੂਦੁਆਰਾ ਦੇ ਵਿੱਚ ਮੈਂਬਰ ਸੱਕਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੀਗਲ ਏਡ ਕਲੀਨਿਕ ਖੋਲਿਆ ਗਿਆ ਹੈ। ਜਿਸ ਦਾ ਉਦਘਾਟਨ ਸ਼੍ਰੀ ਜਤਿੰਦਰ ਪਾਲ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ- ਸਕੱਤਰ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵੱਲੋਂ ਕੀਤਾ ਗਿਆ । ਇਸ ਕਲੀਨਿਕ ਦੇ ਵਿਚ ਇਸ ਦਫਤਰ ਵੱਲੋਂ ਸ਼੍ਰੀਮਤੀ ਕੁਲਵਿੰਦਰ ਕੋਰ, ਪੈਰਾ ਲੀਗਲ ਵਲੰਟਿਅਰ ਦੀ ਡਿਉਟੀ ਲਗਾਈ ਗਈ ਹੈ।
ਇਸ ਮੌਕੇ ਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ- ਸਕੱਤਰ, ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਵਲੋ ਖੋਲੇ ਗਏ ਲੀਗਲ ਏਡ ਕਲੀਨਿਕ ਦੇ ਫਾਇਦੇ, ਮੁਫਤ ਕਾਨੂੰਨੀ ਸਹਾਇਤਾ ਸਕੀਮਾਂ ਬਾਰੇ ਆਮ ਜਨਤਾ ਨੂੰ ਦੱਸਿਆ ਗਿਆ ਕਿ ਜੇਕਰ ਉਹ ਸਰਕਾਰ ਵੱਲੋਂ ਨਿਰਧਾਰਤ ਸਕੀਮ ਅਧੀਨ ਕੈਟਾਗਰੀ ਨਾਲ ਸਬੰਧ ਰੱਖਦੇ ਹਨ ਤਾਂ ਉਹ ਜਿਲ•ਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਤੋਂ ਮੁਫਤ ਕਾਨੂੰਨੀ ਸਹਾਇਤਾ ਲੈ ਸਕਦੇ ਹਨ, ਇਸ ਤੋਂ ਇਲਾਵਾ ਨੈਸ਼ਨਲ ਲੋਕ ਅਦਾਲਤਾਂ ਦੀ ਮਹੱਤਤਾ ਬਾਰੇ ਅਤੇ ਮੀਡੀਏਸ਼ਨ ਸੈਂਟਰ/ਸਮਝੌਤਾ ਸਦਨ ਬਾਰੇ ਆਮ ਜਨਤਾ ਨੂੰ ਜਾਗਰੂਕ ਕੀਤਾ ਗਿਆ ਅਤੇ ਉਹਨਾਂ ਦੇ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਤੇ ਸ਼੍ਰੀ ਬਾਠ ਸਾਹਿਬ ਗੁਰੂਦੁਆਰਾ ਦੇ  ਸ਼. ਜਗਦੀਸ ਸਿੰਘ (ਮੈਨੇਜਰ), ਬਲਰਾਜ ਸਿੰਘ, ਜ਼ੋਗਿੰਦਰ ਸਿੰਘ, ਅਜਮੇਰ ਸਿੰਘ ਆਦਿ ਹਾਜਰ ਸਨ ।

 

  

© 2016 News Track Live - ALL RIGHTS RESERVED