ਵਿਧਾਇਕ ਪਠਾਨਕੋਟ ਨੇ ਆੜਤੀਆਂ ਦੀਆਂ ਸੁਣੀਆਂ ਸਮੱਸਿਆਵਾਂ

Oct 17 2019 01:15 PM
ਵਿਧਾਇਕ ਪਠਾਨਕੋਟ ਨੇ ਆੜਤੀਆਂ ਦੀਆਂ ਸੁਣੀਆਂ ਸਮੱਸਿਆਵਾਂ




ਪਠਾਨਕੋਟ
ਪੰਜਾਬ ਸਰਕਾਰ ਵੱਲੋਂ ਜਿਵੈ  4.5 ਕਰੋੜ ਰੁਪਏ ਖਰਚ ਕਰ ਕੇ ਪਠਾਨਕੋਟ ਦੀ ਮੰਡੀ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ ਇਸੇ ਹੀ ਤਰ•ਾਂ ਨੰਗਲਭੂਰ ਮੰਡੀ ਤੇ ਵੀ 1.5 ਤੋਂ 2 ਕਰੋੜ ਰੁਪਏ ਖਰਚ ਕਰ ਕੇ ਮੰਡੀ ਦੀ ਕਾਇਆ ਕਲਪ ਕੀਤੀ ਜਾਵੇਗੀ । ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਵੱਲੋਂ ਅੱਜ ਦਾਨਾ ਮੰਡੀ ਨੰਗਲਭੂਰ ਦਾ ਵਿਸ਼ੇਸ ਦੋਰਾ ਕਰਨ ਮਗਰੋਂ ਕੀਤਾ ਗਿਆ। ਜਿਕਰਯੋਗ ਹੈ ਕਿ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਅੱਜ ਨੰਗਲਭੂਰ ਦਾਨਾ ਮੰਡੀ ਦਾ ਵਿਸ਼ੇਸ ਦੋਰਾ ਕਰ ਰਹੇ ਸਨ ਜਿੱਥੇ ਉਨ•ਾਂ ਨੇ ਆੜਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਇਨ•ਾਂ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਵਿਧਾਇਕ ਸ੍ਰੀ ਅਮਿਤ ਵਿੱਜ ਦੀ ਮੋਜੂਦਗੀ ਵਿੱਚ ਮੰਡੀ ਵਿੱਚ ਝੋਨੇ ਦੀ ਪਹਿਲੀ ਖਰੀਦ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਪ੍ਰੀਤ ਸਿੰਘ ਬਲਾਕ ਵਿਕਾਸ ਤੇ ਪੰਚਾਇਤ ਅਫਸ਼ਰ ਪਠਾਨਕੋਟ, ਨੀਲ ਕੰਠ ਕੰਟਰੋਲਰ ਜਿਲ•ਾ ਖੁਰਾਕ ਤੇ ਸਪਲਾਈ ਪਠਾਨਕੋਟ, ਬਲਬੀਰ ਬਾਜਵਾ ਸਕੱਤਰ ਮਾਰਕਿਟ ਕਮੇਟੀ ਪਠਾਨਕੋਟ, ਨਰਿੰਦਰ ਸਰਮਾ, ਜਸਵੀਰ ਸਿੰਘ, ਦੇਸ ਰਾਜ, ਭਾਵਨਾ ਸਰਪੰਚ ਪਿੰਡ ਨੰਗਲਭੂਰ, ਪਰਸੋਤਮ ਬਲਾਕ ਸਮਿਤੀ ਮੈਂਬਰ, ਪਿੰਕੀ ਸਰਪੰਚ ਨੋਸਹਿਰਾ ਨਾਲਬੰਦਾ ਅਤੇ ਹੋਰ ਪਾਰਟੀ ਕਾਰਜ ਕਰਤਾ ਹਾਜ਼ਰ ਸਨ।
ਵਿਧਾਇਕ ਹਲਕਾ ਪਠਾਨਕੋਟ ਸ੍ਰੀ ਅਮਿਤ ਵਿੱਜ ਵੱਲੋਂ ਇਸ ਮੋਕੇ ਤੇ ਆੜਤੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ•ਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੋਕੇ ਤੇ ਮੰਡੀ ਨੰਗਲਭੂਰ ਦੇ ਵਿਕਾਸ ਤੇ ਚਰਚਾ ਕਰਦਿਆਂ ਵਿਧਾਇਕ ਪਠਾਨਕੋਟ ਨੇ ਕਿਹਾ ਕਿ ਮੰਡੀ ਤੇ ਕਰੀਬ 1.5 ਤੋਂ 2 ਕਰੋੜ ਰੁਪਏ ਤੱਕ ਖਰਚ ਕੀਤੇ ਜਾਣਗੇ ਅਤੇ ਸਾਰੀਆਂ ਸੁਵਿਧਾਵਾਂ ਮੰਡੀ ਵਿੱਚ ਹੀ ਦਿੱਤੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਨੰਗਲਭੂਰ ਮੰਡੀ ਵਿਖੇ ਵੀ ਪੱਕੀਆਂ ਫੜ•ਾਂ ਤਿਆਰ ਕੀਤੀਆਂ ਜਾਣਗੀਆਂ। ਉਨ•ਾਂ ਕਿਹਾ ਕਿ ਮੰਡੀ ਦੇ ਵਿਕਾਸ ਤੋਂ ਬਾਅਦ ਜਿਨ•ਾਂ ਕਿਸਾਨਾਂ ਦੀ ਫਸ਼ਲ ਬਾਰਿਸ ਨਾਲ ਗਿੱਲੀ ਹੋ ਜਾਂਦੀ ਹੈ ਉਸ ਸਮੱਸਿਆ ਤੋਂ ਕਿਸਾਨਾਂ ਨੂੰ ਨਿਜਾਤ ਮਿਲੇਗੀ। ਇਸ ਮੋਕੇ ਤੇ ਪੰਜਾਬ ਸਰਕਾਰ ਵੱਲੋਂ ਬੇਘਰਾਂ ਨੂੰ ਜੋ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣੇ ਹਨ ਉਨ•ਾਂ ਮਾਮਲਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਸ੍ਰੀ ਅਮਿਤ ਵਿੱਜ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਲੈ ਕੇ ਗੰਭੀਰ ਹੈ ਅਤੇ ਇਸੇ ਅਧਾਰ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਕਰਜੇ ਮਾਫ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਕਿਸਾਨਾਂ ਦੀ ਹਰ ਸੁਵਿਧਾ ਦਾ ਧਿਆਨ ਰੱਖਿਆ ਜਾਵੇਗਾ। ਉਨ•ਾਂ ਕਿਹਾ ਕਿ ਕਿਸਾਨ ਪੰਜਾਬ ਦਾ ਅਨਦਾਤਾ ਹਨ ਅਤੇ ਇਨ•ਾਂ ਕਿਸਾਨਾਂ ਦੀ ਮਿਹਨਤ ਨੂੰ ਮੰਡੀਆਂ ਵਿੱਚ ਨਹੀਂ ਰੁਲਣ ਦਿੱਤਾ ਜਾਵੇਗਾ। ਉਨ•ਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਮੰਡੀ ਵਿੱਚ ਝੋਨਾ ਸੁਕਾ ਕੇ ਲਿਆਂਦਾ ਜਾਵੇ ਤਾਂ ਜੋ ਕਿਸਾਨਾਂ ਨੂੰ ਆਪਣਾ ਝੋਨਾਂ ਵੇਚਣ ਵਿੱਚ ਜਿਆਦਾ ਦੇਰ ਮੰਡੀਆਂ ਵਿੱਚ ਉਡੀਕ ਨਾ ਕਰਨੀ ਪਵੇ। ਉਨ•ਾਂ ਵਿਭਾਗੀ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਖਰੀਦ ਕੀਤੀ ਗਏ ਝੋਨੇ ਦੀ ਲਿਫਟਿੰਗ ਸਮੇਂ ਤੇ ਕਰਵਾਈ ਜਾਵੇ।

 
  
© 2016 News Track Live - ALL RIGHTS RESERVED