4 ਨਵੰਬਰ ਨੂੰ ਜਿਲ•ਾ ਪ੍ਰਸਾਸਨ ਵੱਲੋਂ ਲਗਾਇਆ ਜਾਵੇਗਾ ਖੂਨਦਾਨ ਕੈਂਪ-ਏ.ਡੀ.ਸੀ

Oct 17 2019 01:19 PM
4 ਨਵੰਬਰ ਨੂੰ ਜਿਲ•ਾ ਪ੍ਰਸਾਸਨ ਵੱਲੋਂ ਲਗਾਇਆ ਜਾਵੇਗਾ ਖੂਨਦਾਨ ਕੈਂਪ-ਏ.ਡੀ.ਸੀ



ਪਠਾਨਕੋਟ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਜਿਲ•ਾ ਪ੍ਰਸਾਸਨ ਵੱਲੋਂ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ 4 ਨਵੰਬਰ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਇਸੇ ਹੀ ਦਿਨ ਡੀ.ਏ.ਸੀ. ਵਿਖੇ ਪਲਾਸਟਿਕ ਖਿਲਾਫ ਮੂਹਿੰਮ ਵੀ ਚਲਾਈ ਜਾਵੇਗੀ। ਇਹ ਪ੍ਰਗਟਾਵਾ ਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਜਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਵੱਖ ਕਾਲਜਾਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਭੁਪਿੰਦਰ ਸਿੰਘ ਐਸ.ਐਮ. ਓ. ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਪ੍ਰਵੀਨ ਜਗੋਤਰਾ ਤਵੀ ਇੰਜੀਨੀਰਿੰਗ ਕਾਲਜ, ਡਾ. ਐਚ.ਐਸ. ਪਠਾਨਿਆ ਅਤੇ ਬੀ.ਡੀ. ਸਰਮਾ ਐਸ.ਡੀ. ਕਾਲਜ ਪਠਾਨਕੋਟ, ਡਾ. ਨੀਤਿਨ ਭਾਰਤੀ ਗੁਪਤਾ ਅਤੇ ਅਰੁਣ ਕੁਮਾਰ  ਸ੍ਰੀ ਸਾਂਈ ਕਾਲਜ ਆਫ ਫਾਰਮੈਸੀ, ਪਰਸੋਤਮ ਲਾਲ ਅਤੇ ਸੁਖਬੀਰ ਸਿੰਘ ਕਾਟਲ ਸਰਕਾਰੀ ਆਈ.ਟੀ.ਆਈ. ਕਾਲਜ (ਲੜਕੇ) ਪਠਾਨਕੋਟ, ਮਨਦੀਪ ਕੁਮਾਰ ਅਤੇ ਜਸਵਿੰਦਰ ਕੋਰ ਏ.ਬੀ. ਕਾਲਜ ਪਠਾਨਕੋਟ, ਰਮਨਦੀਪ ਸਿੰਘ ਸੁਖਜਿੰਦਰਾ ਕਾਲਜ ਦੁਨੇਰਾ ਅਤੇ ਹੋਰ ਹਾਜ਼ਰ ਸਨ।
ਮੀਟਿੰਗ ਦੋਰਾਨ ਜਾਣਕਾਰੀ ਦਿੰਦਿਆਂ ਸ੍ਰੀ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ(ਜ) ਨੇ ਕਿਹਾ ਕਿ ਜਿਲ•ਾ ਪ੍ਰਸਾਸਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਜਿਲ•ਾ ਪ੍ਰਸਾਸਨ ਵੱਲੋਂ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ 4 ਨਵੰਬਰ ਨੂੰ ਖੂਨਦਾਨ ਕੈਂਪ ਲਗਾਇਆ ਜਾਵੇਗਾ । ਉਨ•ਾਂ ਕਿਹਾ ਕਿ ਮਨੁੱਖੀ ਜੀਵਨ ਬਹੁਤ ਕੀਮਤੀ ਹੈ ਅਤੇ ਸਾਡੇ ਵੱਲੋਂ ਦਾਨ ਕੀਤਾ ਖੂਨ ਕਿਸੇ ਵਿਅਕਤੀ ਦੀ ਅਨਮੋਲ ਜਿੰਦਗੀ ਬਚਾ ਸਕਦਾ ਹੈ। ਉਨ•ਾਂ ਕਿਹਾ ਕਿ ਜਿਆਦਾ ਤੋਂ ਜਿਆਦਾ ਨੋਜਵਾਨਾਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਮਹਾਨ ਕੰਮ ਵਿੱਚ ਹਰੇਕ ਨੋਜਵਾਨ ਦਾ ਸਹਿਯੋਗ ਮਿਲੇ। ਉਨ•ਾਂ ਦੱਸਿਆ ਕਿ ਜਿਲ•ਾ ਪ੍ਰਸਾਸਨ ਵੱਲੋਂ ਇਸੇ ਹੀ ਦਿਨ ਜਿਲ•ਾ ਪੱਧਰ ਤੇ ਪਲਾਸਟਿਕ ਦੇ ਖਿਲਾਫ ਇੱਕ ਮੁਹਿੰਮ ਵੀ ਸੁਰੂ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ 4 ਨਵੰਬਰ ਨੂੰ ਜਿਲ•ਾ ਰੋਜਗਾਰ ਤੇ ਕਾਰੋਬਾਰ ਬਿਊਰੋ ਦਫਤਰ ਵੱਲੋਂ ਇੱਕ ਸੈਮੀਨਾਰ ਵੀ ਆਯੋਜਿਤ ਕੀਤਾ ਜਾਵੇਗਾ ਅਤੇ ਬੈਂਕਾਂ ਵੱਲੋਂ ਇੱਕ ਆਉਟਰੀਚ ਪ੍ਰੋਗਰਾਮ ਵੀ ਰੱਖਿਆ ਗਿਆ ਹੈ। ਉਨ•ਾਂ ਦੱਸਿਆ ਕਿ ਪ੍ਰੋਗਰਾਮ ਦੇ ਦੋਰਾਨ ਅੰਗਦਾਨ ਬਾਰੇ ਜਾਗਰੂਕ ਕਰਨ ਵਿਸ਼ੇਸ ਵਕਤਾ ਹਾਜ਼ਰ ਰਹਿਣਗੇ ਅਤੇ ਅੰਗਦਾਨ ਦੇ ਫਾਰਮ ਵੀ ਭਰੇ ਜਾਣਗੇ। ਉਨ•ਾਂ ਕਿਹਾ ਕਿ ਅਜਿਹੇ ਸਮਾਜਿਕ ਕਾਰਜਾਂ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਇੱਕ ਵਧੀਆ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਉਨ•ਾਂ ਕਿਹਾ ਕਿ ਇਸ ਮੋਕੇ ਤੇ ਸੀਨੀਅਰ ਸਿਟੀਜਨ ਲਈ ਵੀ ਇੱਕ ਵਿਸ਼ੇਸ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ•ਾਂ ਕਿਹਾ ਕਿ ਹਰੇਕ ਨੋਜਵਾਨ ਨੂੰ ਚਾਹੀਦਾ ਹੈ ਕਿ ਅਜਿਹੇ ਪ੍ਰੋਗਰਾਮਾਂ ਵਿੱਚ ਹਾਜ਼ਰ ਹੋ ਕੇ ਆਪਣਾ ਸਹਿਯੋਗ ਦੇਣ।

 
  
© 2016 News Track Live - ALL RIGHTS RESERVED