19 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ,

Oct 19 2019 01:26 PM
19 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ,

ਤਾਰਾਗੜ੍ਹ :

ਹਲਕਾ ਭੋਆ ਅਧੀਨ ਪੈਂਦੇ ਪਿੰਡ ਬੱਸੀ ਪ੍ਰਲਾਹਪੁਰ ਥਾਣਾ ਕਾਨਵਾਂ ਪੁਲਿਸ ਨੇ 19 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ, ਜਿਸ ਦੀ ਪਹਿਚਾਣ ਬਿ੍ਜ ਮੋਹਨ ਉਰਫ ਭੁਟੋ ਪੁੱਤਰ ਕਸਤੂਰੀ ਲਾਲ ਵਾਸੀ ਬੱਸੀ ਪ੍ਰਲਾਹਪੁਰ ਵਜੋਂ ਹੋਈ ਹੈ। ਥਾਣਾ ਕਾਨਵਾਂ ਦੇ ਐੱਸਐੱਚਓ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਕਾਨਵਾਂ ਅੱਡੇ 'ਤੇ ਪਿੰਡ ਫਰੀਦਾ ਨੰਗਲ ਵੱਲ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ ਕਿ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਉਕਤ ਵਿਅਕਤੀ ਪਿੰਡ ਬੱਸੀ ਪ੍ਰਲਾਹਪੁਰ ਜਾਣ ਸੜਕ ਵੱਲ ਜਾ ਰਿਹਾ ਹੈ ਤੇ ਉਸ ਕੋਲ ਬੈਗ ਹੈ ਜਿਸ ਵਿਚ ਨਾਜਾਇਜ਼ ਸ਼ਰਾਬ ਹੈ। ਜਦੋਂ ਏਐੱਸਆਈ ਹੇਮ ਰਾਜ ਨੇ ਤਲਾਸ਼ੀ ਲਈ ਤਾਂ ਵਿਅਕਤੀ ਕੋਲੋਂ ਦੇਸੀ ਸ਼ਰਾਬ ਦੀਆਂ 19 ਬੋਤਲਾਂ ਬਰਾਮਦ ਹੋਈਆਂ। ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ।

© 2016 News Track Live - ALL RIGHTS RESERVED