ਮਾਤਾ ਪਿਤਾ ਅਤੇ ਬਜੂਰਗ ਨਾਗਰਿਕਾਂ(ਸੀਨੀਅਰ ਸਿਟੀਜਨ) ਦੇ ਅਧਿਕਾਰਾਂ ਲਈ ਬਣਾਈ ਕਮੇਟੀ ਦੀ ਇੱਕ ਵਿਸ਼ੇਸ ਮੀਟਿੰਗ ਆਯੋਜਿਤ

Oct 22 2019 03:35 PM
ਮਾਤਾ ਪਿਤਾ ਅਤੇ ਬਜੂਰਗ ਨਾਗਰਿਕਾਂ(ਸੀਨੀਅਰ ਸਿਟੀਜਨ) ਦੇ ਅਧਿਕਾਰਾਂ ਲਈ ਬਣਾਈ ਕਮੇਟੀ ਦੀ ਇੱਕ ਵਿਸ਼ੇਸ ਮੀਟਿੰਗ ਆਯੋਜਿਤ




ਪਠਾਨਕੋਟ

ਮਾਤਾ ਪਿਤਾ ਅਤੇ ਬਜੂਰਗ ਨਾਗਰਿਕਾਂ(ਸੀਨੀਅਰ ਸਿਟੀਜਨ) ਦੀ ਇੱਕ ਵਿਸ਼ੇਸ ਮੀਟਿੰਗ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਲਕੋਟ ਵਿਖੇ ਸਥਿਤ ਡਿਪਟੀ ਕਮਿਸ਼ਨਰ ਦਫਤਰ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਆਸੀਸਇੰਦਰ ਸਿੰਘ ਜਿਲ•ਾ ਸਮਾਜਿੱਕ ਸੁਰੱਖਿਆ ਅਫਸ਼ਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਕਿਰਨ ਕਪੂਰ, ਨਰਿੰਦਰ ਕਾਲਾ , ਸਿਵਲ ਹਸਪਤਾਲ ਅਤੇ ਪੁਲਿਸ ਦੇ ਨੁਮਾਇੰਦੇ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਮੀਟਿੰਗ ਦੋਰਾਨ ਸੰਬੋਧਤ ਕਰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਜਿਲ•ਾ ਪਠਾਨਕੋਟ ਵਿੱਚ ਮਾਤਾ ਪਿਤਾ ਅਤੇ ਬਜੂਰਗ ਨਾਗਰਿਕਾਂ(ਸੀਨੀਅਰ ਸਿਟੀਜਨ) ਦੇ ਅਧਿਕਾਰਾਂ ਦੀ ਰੱਖਿਆ ਲਈ ਜਿਲ•ਾ ਪੱਧਰੀ ਬਣਾਈ ਕਮੇਟੀ ਚਲਾਈ ਜਾ ਰਹੀ ਹੈ ਜਿਸ ਦੀ ਅੱਜ ਰਿਵੀਓ ਮੀਟਿੰਗ ਕੀਤੀ ਗਈ ਹੈ। ਮੀਟਿੰਗ ਦੋਰਾਨ ਉਨ•ਾ ਵੱਲੋਂ ਪੁਲਿਸ ਵਿਭਾਗ ਦੇ ਨੁਮਾਇੰਦੇ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਠਾਨਕੋਟ ਵਿੱਚ ਰਿਹ ਰਹੇ ਅਜਿਹੇ ਮਾਤਾ ਪਿਤਾ ਅਤੇ ਬਜੂਰਗ ਜਿਨ•ਾਂ ਦੀ ਸੰਤਾਨ ਬਾਹਰ ਵਿਦੇਸਾਂ ਵਿੱਚ ਹੈ ਜਾਂ ਕਿਸੇ ਕੰਮ ਕਾਜ ਕਰਕੇ ਹੋਰਨਾਂ ਸੂਬਿਆਂ ਵਿੱਚ ਰਹਿੰਦੀ ਹੈ ਅਜਿਹੇ ਮਾਤਾ ਪਿਤਾ ਅਤੇ ਬਜੂਰਗਾਂ ਦਾ ਡਾਟਾ ਇਕੱਠਾ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਇਹ ਵੀ ਧਿਆਨ ਰੱਖਿਆ ਜਾਵੇ ਕਿ ਉਨ•ਾਂ ਦੀ ਦੇਖਭਾਲ ਲਈ ਰੱਖੇ ਗਏ ਨੋਕਰਾਂ ਬਾਰੇ ਪੂਰੀ ਜਾਣਕਾਰੀ ਜਾਂ ਹੋਰ ਰਿਸਤੇਦਾਰਾਂ ਦਾ ਵੀ ਪੂਰਾ ਡਾਟਾ ਇਕੱਠਾ ਕੀਤਾ ਜਾਵੇ। ਉਨ•ਾਂ ਕਿਹਾ ਕਿ ਇਸ ਕਾਰਜ ਲਈ ਪੈਟਰੋਲਿੰਗ ਪਾਰਟੀਆਂ ਦੀ ਸਹਾਇਤਾ ਲਈ ਜਾ ਸਕਦੀ ਹੈ।
ਸ੍ਰੀ ਰਾਮਵੀਰ ਨੇ ਕਿਹਾ ਕਿ ਜਿਲ•ਾ ਪਠਾਨਕੋਟ ਵਿੱਚ ਰਹਿੰਦੇ ਅਜਿਹੇ ਮਾਤਾ ਪਿਤਾ ਅਤੇ ਬਜੂਰਗਾਂ ਨੂੰ ਅਪੀਲ ਹੈ ਕਿ ਅਗਰ ਉਨ•ਾਂ ਨੂੰ ਕਿਸੇ ਤਰ•ਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਹਫਤੇ ਦੇ ਹਰੇਕ ਬੁੱਧਵਾਰ 11 ਵਜੇ ਤੋਂ ਦੁਪਿਹਰ 1 ਵਜੇ ਤੱਕ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਉਨ•ਾਂ ਦੇ ਦਫਤਰ ਵਿਖੇ ਮਿਲ ਸਕਦੇ ਹਨ। ਉਨ•ਾਂ ਕਿਹਾ ਕਿ ਜਿਲ•ਾ ਪਠਾਨਕੋਟ ਵਿੱਚ ਅੋਲਡ ਹੋਮ ਬਣਾਉਂਣ ਲਈ ਵੀ ਸਥਾਨ ਨਿਰਧਾਰਤ ਕੀਤਾ ਗਿਆ ਹੈ ਅਤੇ ਜਲਦੀ ਹੀ ਇਹ ਬਣਾਏ ਜਾਣ ਲਈ ਪ੍ਰੀਕ੍ਰਿਆ ਅਰੰਭ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਬਜੂਰਗ ਲੋਕਾਂ ਦੀ ਸਹੁਲਤ ਲਈ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਜਿਸ ਵਿੱਚ ਬਜੂਰਗਾਂ ਲਈ ਵਿਸ਼ੇਸ ਰੰਗ (ਪਿੰਕ) ਦੀ ਪਰਚੀ ਜਾਰੀ ਕੀਤੀ ਜਾਂਦੀ ਹੈ ਜਿਸ ਨਾਲ ਪਿੰਕ ਕਲਰ ਦੀ ਪਰਚੀ ਵਾਲੇ ਵਿਅਕਤੀ ਨੂੰ ਲਾਈਨ ਵਿੱਚ ਨਹੀਂ ਲਗਣਾ ਪੈਂਦਾ ਅਤੇ ਉਨ•ਾਂ ਦਾ ਉਪਚਾਰ ਪਹਿਲ ਦੇ ਅਧਾਰ ਤੇ ਕੀਤਾ ਜਾਂਦਾ ਹੈ। ਉਨ•ਾ ਦੱਸਿਆ ਕਿ ਇਸ ਤੋਂ ਇਲਾਵਾ ਹਸਪਤਾਲ ਵਿੱਚ ਛੋਟੀ ਉਚਾਈ ਵਾਲੇ ਬੈਡਾਂ ਦੀ ਵੀ ਵਿਵਸਥਾ ਹੈ ਕਿ ਅਗਰ ਕੋਈ ਬਜੂਰਗ ਹਸਪਤਾਲ ਵਿੱਚ ਇਲਾਜ ਲਈ ਆਉਂਦਾ ਹੈ ਤਾਂ ਉਸ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।

 

  

© 2016 News Track Live - ALL RIGHTS RESERVED