25 ਅਤੇ 26 ਅਕਤੂਬਰ ਨੂੰ ਲਗਾਇਆ ਜਾਵੇਗਾ ਦੀਵਾਲੀ ਮੇਲਾ ---ਡਿਪਟੀ ਕਮਿਸ਼ਨਰ

Oct 22 2019 03:38 PM
25 ਅਤੇ 26 ਅਕਤੂਬਰ ਨੂੰ  ਲਗਾਇਆ ਜਾਵੇਗਾ ਦੀਵਾਲੀ ਮੇਲਾ ---ਡਿਪਟੀ ਕਮਿਸ਼ਨਰ


ਪਠਾਨਕੋਟ:

ਤਿਉਹਾਰ ਹਰੇਕ ਵਿਅਕਤੀ ਦੇ ਲਈ ਖੁਸੀਆਂ ਲੈ ਕੇ ਆਉਂਦੇ ਹਨ ਅਤੇ ਇਸ ਖੂਸੀ ਨੂੰ ਹੋਰ ਵਧਾਉਂਣ ਲਈ ਜਿਲ•ਾ ਰੈਡ ਕਰਾਸ ਸੋਸਾਇਟੀ ਪਠਾਨਕੋਟ ਵੱਲੋਂ ਸੈਲੀ ਰੋਡ ਵਿਖੇ ਸਥਿਤ ਟਰੱਕ ਯੂਨੀਅਨ ਵਿਖੇ 25 ਅਤੇ 26 ਅਕਤੂਬਰ ਨੂੰ ਦੀਵਾਲੀ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ੍ਰੀ ਰਾਮਵੀਰ (ਆਈ.ਏ.ਐਸ.)ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀ ਰਾਮਵੀਰ ਨੇ ਕਿਹਾ ਕਿ ਜਿਲ•ਾ ਰੈਡ ਕਰਾਸ ਸੋਸਾਇਟੀ ਪਠਾਨਕੋਟ ਵੱਲੋਂ ਲਗਾਏ ਜਾ ਰਹੇ ਇਸ ਦੀਵਾਲੀ ਮੇਲੇ ਵਿੱਚ ਹਰੇਕ ਵਿਭਾਗ ਵੱਲੋਂ ਵਿਸ਼ੇਸ ਟੇਬਲ ਲਗਾਏ ਜਾ ਰਹੇ ਹਨ। ਉਨ•ਾਂ ਕਿਹਾ ਕਿ ਮੇਲੇ ਦੋਰਾਨ ਜਿਲ•ੇ ਅੰਦਰ ਚਲ ਰਹੇ ਸੈਲਫ ਹੈਲਪ ਗਰੂਪਾਂ ਵੱਲੋਂ ਤਿਆਰ ਕੀਤੀਆਂ ਵਸਤੂਆਂ ਜਿਵੇ ਦੀਵੇ, ਆਚਾਰ, ਚਟਨੀਆਂ,ਸਹਿਦ, ਗੰਨੇ ਦਾ ਰਸ, ਮੋਮਬੱਤੀਆਂ,  ਸਬਜੀਆਂ, ਫਲ , ਘਰ•ਾਂ ਨੂੰ ਸਜਾਉਂਣ ਲਈ ਹੋਰ ਸਮਾਨ ਅਤੇ ਹੋਰ ਵਸਤੂਆਂ ਦੇ ਸਟਾਲ ਲਗਾਏ ਜਾਣਗੇ। ਉਨ•ਾਂ ਕਿਹਾ ਕਿ ਇਹ ਦੀਵਾਲੀ ਮੇਲਾ 25 ਅਤੇ 26 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਰਾਤ 8 ਵਜੇ ਤੱਕ ਲਗਾਇਆ ਜਾਵੇਗਾ। ਉਨ•ਾਂ ਕਿਹਾ ਕਿ ਸਹਿਰ ਨਿਵਾਸੀਆਂ ਨੂੰ ਵੀ ਅਪੀਲ ਹੈ ਕਿ ਇਸ ਮੇਲੇ ਵਿੱਚ ਪਹੁੰਚ ਕੇ ਘਰ•ਾਂ ਵਿੱਚ ਦੇਸੀ ਤਰੀਕੇ ਨਾਲ ਤਿਆਰ ਕੀਤੇ ਸਮਾਨ ਆਦਿ ਦੀ ਖਰੀਦ ਕਰੋ ਅਤੇ ਮੇਲੇ ਦਾ ਅਨੰਦ ਪ੍ਰਾਪਤ ਕਰੋਂ।

 

  

© 2016 News Track Live - ALL RIGHTS RESERVED