ਵਿਸ਼ਵ ਹੈਪੈਟਾਈਟਸ ਦਿਵਸ ਤੇ ਸੈਮੀਨਾਰ ਆਯੋਜਿਤ

Jul 29 2019 04:41 PM
ਵਿਸ਼ਵ ਹੈਪੈਟਾਈਟਸ ਦਿਵਸ ਤੇ ਸੈਮੀਨਾਰ ਆਯੋਜਿਤ


ਪਠਾਨਕੋਟ

ਸਰਕਾਰ ਵੱਲੋਂ ਦਿੱਤੇ ਥੀਮ 6ind the Missing Millions ਤਹਿਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਅਤੇ ਸਿਵਲ ਸਰਜਨ ਡਾ: ਨੈਨਾ ਸਲਾਥੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸੀ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਡਾ: ਭੁਪਿੰਦਰ ਸਿੰਘ ਦੀ ਪ੍ਰਧਾਂਨਗੀ ਹੇਠ ਲੋਕਾ ਨੂੰ ਹੈਪੇਟਾਈਟਸ ਦੀ ਬਿਮਾਰੀ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਕੀਤਾ ਗਿਆ। ਸੀਨੀਅਰ ਮੈਡੀਕਲ ਅਫਸਰ ਡਾ: ਭੁਪਿੰਦਰ ਸਿੰਘ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬਿਮਾਰੀ ਹੈ ਜਿਹੜੀ ਕਿ ਵਾਈਰਸ ਕਾਰਣ ਫੈਲਦੀ ਹੈ। ਇਹ ਬਿਮਾਰੀ ਬਹੁਤ ਖਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ। ਹੇਪੇਟਾਈਟਸ ਦੀਆਂ ਕਈ ਕਿਸਮਾਂ ਹਨ। ਜਿਵੇ ਹੈਪੇਟਾਈਟਸ ਏ,ਈ,ਬੀ,ਸੀ ,ਅਤੇ ਕਾਲਾ ਪੀਲੀਆਂ । ਜਿਲ•ਾਂ ਐਪੀਡਾਈਮਾਲੋਜਿਸਟ ਡਾ:ਸੁਨੀਤਾ ਸ਼ਰਮਾ ਨੇ ਦੱਸਿਆ ਕਿ ਹੈਪੇਟਾਈਟਸ ਦੁਸ਼ਿਤ ਪਾਣੀ ਪੀਣ, ਗਲੇ ਸੜੇ ਫਲ ਖਾਣ, ਮੱਖੀਆਂ ਦੁਆਰਾ ਦੁਸ਼ਿਤ ਫਲ ਜਾਂ ਭੋਜਣ ਖਾਣ, ਬਿਨਾ ਹੱਥ ਧੋਏ ਖਾਣਾਂ ਖਾਣ, ਨਸ਼ੀਆਂ ਦੀ ਟੀਕੇ ਦਾ ਇਸਤੇਮਾਲ ਕਰਨ ਨਾਲ , ਦੁਸ਼ਿਤ ਖੂਨ ਚੜਾਉਣ, ਦੁਸ਼ਿਤ ਸੂਈਆਂ , ਟੂਥ ਬਰਸ਼ ਅਤੇ ਇਰੇਜਰ ਸਾਝੇ ਵਰਤਣ ਨਾਲ, ਸ਼ਰੀਰ ਉੱਪਰ ਟੈਟੂ ਬਨਾਂਉਣ ਨਾਲ ਆਦਿ ਨਾਲ ਹੋ ਸਕਦਾ ਹੈ। 
ਡਾ:ਮੋਹਨ ਲਾਲ ਅੱਤਰੀ ਮੈਡੀਕਲ ਅਫਸਰ  ਨੇ ਦੱਸਿਆ ਕਿ ਇਹ ਬਿਮਾਰੀ ਨਾਲ ਹਲਕਾ ਬੁਖਾਰ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੋਣਾ,ਭੁੱਖ ਨਾ ਲੱਗਣਾ ਅਤੇ ਉਲਟੀਆ ਆਉਣਾ, ਪਿਸ਼ਾਬ ਦਾ ਰੰਗ ਗੂੜਾ ਪੀਲਾ ਹੋਣਾਂ,ਕਮਜੌਰੀ ਮਹਿਸੂਸ ਕਰਨਾ ਅਤੇ ਜਿਗਰ ਖਰਾਬ ਹੋਣਾ ਹੁੰਦਾ ਹੈ। ਉਨ•ਾ ਦੱਸਿਆ ਕਿ ਇਸ ਦੇ ਬਚਾਅ ਲਈ ਪੀਣ ਦਾ ਪਾਣੀ ਸਾਫ ਸੋਮਿਆ ਤੋਂ ਪੀਣਾ ਚਾਹੀਦਾ ਹੈ। ਪਾਣੀ ਉਬਾਲ ਕੇ ਤੇ ਠੰਡਾ ਕਰਕੇ ਪਿਓ। ਪੀਣ ਦਾ ਪਾਣੀ ਸਾਫ ਭਾਡੇ ਵਿੱਚ ਭਰ ਕੇ ਰੱਖੋ ਅਤੇ ਪੀਣ ਦੇ ਪਾਣੀ ਵਿੱਚ ਹੱਥ ਨਾ ਪਾਓ। ਪਰਿਵਾਰ ਦੇ ਸਾਰੇ ਮੈਂਬਰ ਪਖਾਨੇ ਦੀ ਵਰਤੋਂ ਕਰਨ। ਗਲੇ ਸੜੇ ਤੇ ਜ਼ਿਆਦਾ ਪੱਕੇ ਫਲ ਨਾ ਖਾਓ। ਕੀਟਨਾਸ਼ਕਾਂ ਦੇ ਡਰੰਮਾ,ਡੱਬਿਆ ਦੀ ਨੂੰ ਨਹਿਰਾਂ ਟੋਬਿਆ ਵਿੱਚ ਨਾ ਧੋਇਆ ਜਾਵੇ ਇਸ ਤਰ•ਾ ਕਰਨ ਨਾਲ ਪਾਣੀ ਮਨੁੱਖੀ ਵਰਤੋ ਜੋਗ ਨਹੀਂ ਰਹਿੰਦਾ। ਉਨ•ਾਂ ਦੱਸਿਆ ਕਿ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮਾ ਅਧੀਨ ਹੈਪੇਟਾਈਟਸ ਸੀ ਦੇ ਇਲਾਜ ਲਈ ਦਵਾਈਆਂ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਦਿੱਤੀਆਂ ਜਾਦੀਆਂ ਹਨ। 

© 2016 News Track Live - ALL RIGHTS RESERVED