ਵਿਆਹ ‘ਚ ਹੋਣ ਵਾਲੀ ਫਜ਼ੂਲ ਖ਼ਰਚੀ ਨੂੰ ਰੋਕਣ ਲਈ ਸਾਦਗੀ ਨਾਲ ਵਿਆਹ ਕੀਤਾ

Jul 29 2019 04:47 PM
ਵਿਆਹ ‘ਚ ਹੋਣ ਵਾਲੀ ਫਜ਼ੂਲ ਖ਼ਰਚੀ ਨੂੰ ਰੋਕਣ ਲਈ ਸਾਦਗੀ ਨਾਲ ਵਿਆਹ ਕੀਤਾ

ਪਠਾਨਕੋਟ:

ਇੱਥੇ ਸ਼੍ਰੀ ਹਰਗੋਬਿੰਦਪੁਰ ਦੀ ਆਰਕੀਟੈਕਟ ਲਾੜੀ ਤੇ ਮਲੇਸ਼ੀਆ ‘ਚ ਫਾਈਰ ਫਿੱਟਰ ਲਾੜੇ ਨੇ ਐਤਵਾਰ ਨੂੰ ਮਹਿਜ਼ 16 ਮਿੰਟ ‘ਚ ਸੱਤ ਫੇਰੇ ਲਏ। ਇਸ ਦੌਰਾਨ ਉਨ੍ਹਾਂ ਨੇ ਵਿਆਹ ‘ਚ ਹੋਣ ਵਾਲੀ ਫਜ਼ੂਲ ਖ਼ਰਚੀ ਨੂੰ ਰੋਕਣ ਲਈ ਸਾਦਗੀ ਨਾਲ ਵਿਆਹ ਕੀਤਾ। ਇਸ ਵਿਆਹ ‘ਚ ਨਾ ਤਾਂ ਬੈਂਡ-ਵਾਜੇ ਸੀ ਤੇ ਨਾ ਕੋਈ ਮੰਡਪ ਸਜਾਇਆ ਗਿਆ ਸੀ। ਹੈਰਾਨੀ ਦੀ ਗੱਲ ਹੈ ਕਿ ਮੁੰਡੇ ਨੇ ਸ਼ਗਨ ਤਕ ਨਹੀਂ ਲਿਆ।
ਹੁਣ ਦੱਸਦੇ ਹਾਂ ਕਿ ਵਿਆਹ ‘ਚ ਕੀ ਕੁਝ ਹੋਇਆ। ਇਸ ਸਾਦਗੀ ਭਰੇ ਵਿਆਹ ‘ਚ 200 ਬਾਰਾਤੀ ਆਏ। ਉਨ੍ਹਾਂ ਲਈ ਨਾਸ਼ਤੇ ‘ਚ ਚਾਹ ਤੇ ਬਿਸਕੁੱਟ ਦਾ ਇੰਤਜ਼ਾਮ ਕੀਤਾ ਗਿਆ। ਇਸ ਕਰਕੇ ਇਹ ਵਿਆਹ ਹੁਣ ਲੋਕਾਂ ‘ਚ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ। ਇਸ ਜੋੜੇ ਨੇ ਚੰਗੀ ਤਨਖ਼ਾਹ ਹੋਣ ਤੋਂ ਬਾਅਦ ਵੀ ਸਾਦਗੀ ਨਾਲ ਵਿਆਹ ਕਰਕੇ ਲੋਕਾਂ ਲਈ ਮਿਸਾਲ ਕਾਇਮ ਕੀਤੀ ਹੈ।
ਲਾੜੇ ਅੰਕੁਸ਼ ਦਾਸ ਦਾ ਕਹਿਣਾ ਹੈ ਕਿ ਸਾਡਾ ਇਸ ਤਰ੍ਹਾਂ ਵਿਆਹ ਕਰਵਾਉਣ ਦਾ ਮਕਸਦ ਹੈ, ਵਿਆਹਾਂ ‘ਚ ਹੋਣ ਵਾਲੀ ਫਜ਼ੂਲ ਖ਼ਰਚੀ ਨੂੰ ਰੋਕਣਾ। ਇਸ ਪੈਸੇ ਨੂੰ ਬਚਾ ਕਿਸੇ ਚੰਗੇ ਕੰਮ ‘ਚ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਉਧਰ ਦੁਲਹਨ ਬਣੀ ਪ੍ਰੀਤੀ ਦਾ ਕਹਿਣਾ ਹੈ ਕਿ ਜੇਕਰ ਵਿਆਹ ਪ੍ਰਬੰਧਾਂ ਨੂੰ ਯਾਦਗਾਰ ਬਣਾਉਣ ਲਈ ਸਮਾਜਕ ਵਿਕਾਸ ਨਾਲ ਜੋੜ ਦਿੱਤਾ ਜਾਵੇ ਤਾਂ ਜ਼ਿਆਦਾ ਵਧੀਆ ਰਹੇਗਾ।

© 2016 News Track Live - ALL RIGHTS RESERVED