ਹਰੇਕ ਸਰਕਾਰੀ ਜਨ ਭਲਾਈ ਸਕੀਮ ਦਾ ਲਾਭ ਮਿਲੇਗਾ ਤੁਹਾਡੇ ਘਰ ਦੇ ਦਰਵਾਜੇ ਤੇ-ਸ੍ਰੀ ਅਮਿਤ ਵਿੱਜ

Jul 30 2019 04:18 PM
ਹਰੇਕ ਸਰਕਾਰੀ ਜਨ ਭਲਾਈ ਸਕੀਮ ਦਾ ਲਾਭ ਮਿਲੇਗਾ ਤੁਹਾਡੇ ਘਰ ਦੇ ਦਰਵਾਜੇ ਤੇ-ਸ੍ਰੀ ਅਮਿਤ ਵਿੱਜ

 
ਪਠਾਨਕੋਟ

ਹਲਕਾ ਪਠਾਨਕੋਟ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਲਈ ਯੋਗ ਲਾਭਪਾਤਰੀ ਹੈ ਅਤੇ ਕਿਸੇ ਕਾਰਨਾਂ ਕਰਕੇ ਉਨ•ਾਂ ਨੂੰ ਇਨ•ਾਂ ਸਕੀਮਾਂ ਤੋਂ ਲਾਭ ਪ੍ਰਾਪਤ ਨਹੀਂ ਕਰ ਪਾ ਰਿਹਾ , ਉਨ•ਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਸਾਰੀਆਂ ਸਰਕਾਰੀ ਸੁਵਿਧਾਵਾਂ ਦਾ ਲਾਭ ਉਨ•ਾਂ ਦੇ ਘਰ ਚੋਂ ਹੀ ਇੱਕ ਵਿਸ਼ੇਸ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਦਿੱਤੀ। 
ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਉਨ•ਾਂ ਵੱਲੋਂ ਪਿਛਲੇ ਕੂਝ ਸਮੇਂ ਤੋਂ ਉਨ•ਾਂ ਵੱਲੋਂ ਇੱਕ ਵਿਸ਼ੇਸ ਕਾਰਜ ਕੀਤਾ ਜਾ ਰਿਹਾ ਹੈ, ਜਿਸ ਅਧੀਨ ਹਰੇਕ ਸਰਕਾਰੀ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗਾਂ ਕਰ ਕੇ ਮੋਜੂਦਾਂ ਸਮੇਂ ਦੋਰਾਨ ਦਿੱਤੀਆਂ ਜਾ ਰਹੀਆਂ ਸਰਕਾਰੀ ਸੇਵਾਵਾਂ ਦੀਆਂ ਗਤੀਵਿਧੀਆਂ ਦੀਆਂ ਰਿਪੋਟਾਂ ਪ੍ਰਾਪਤ ਕੀਤੀਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਉਨ•ਾਂ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਸਾਰੀਆਂ ਸਰਕਾਰੀ ਸੁਵਿਧਾਵਾਂ ਹਰੇਕ ਲਾਭਪਾਤਰੀ ਜੋ ਸਰਕਾਰ ਵੱਲੋਂ ਚਲਾਈ ਸਕੀਮ ਦਾ ਲਾਭਪਾਤਰੀ ਹੈ ਉਸ ਨੂੰ ਇਹ ਸਾਰੀ ਸੁਵਿਧਾ ਹੁਣ ਦੋ ਕਦਮ ਤੇ ਉੁਨ•ਾਂ ਦੇ ਘਰ ਦੇ ਦਰਵਾਜੇ ਤੇ ਹੀ ਮਿਲੇਗੀ। ਉਨ•ਾਂ ਦੱਸਿਆ ਕਿ ਇਸ ਲਈ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਜਨ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਸਿੱਧੇ ਤੋਰ ਤੇ ਪਹੁੰਚਾਉਂਣ ਲਈ ਅਧਿਕਾਰੀ ਲਾਭਪਾਤਰੀ ਕੋਲ ਆਪ ਜਾਵੇਗਾ ਅਤੇ ਉਸ ਦਾ ਫਾਰਮ ਭਰਕੇ ਉਨ•ਾਂ ਨੂੰ ਨਿਯਮਾਂ ਅਨੁਸਾਰ ਸਕੀਮਾਂ ਦਾ ਲਾਭ ਪਹੁੰਚਾਵੇਗਾ।
ਉਨ•ਾਂ ਕਿਹਾ ਕਿ ਇਸ ਤਰ•ਾਂ ਨਾਲ ਸਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਵੀ ਕੂਝ ਯੋਜਨਾਵਾਂ ਤੇ ਚਰਚਾ ਕੀਤੀ ਗਈ ਹੈ ਜਿਸ ਵਿੱਚ ਡਲਹੋਜੀ ਰੋਡ ਜੋ ਸਹਿਰ ਦੇ ਵਿੱਚੋਂ ਨਿਕਲਦਾ ਹੈ ਉਸ ਦਾ ਨਵੀਨੀਕਰਨ ਕਰਨਾ, ਸੀਵਰੇਜ ਦੀ ਸਮੱਸਿਆ ਜਿੱਥੇ ਵੀ ਬਲਾਕ ਹੈ ਉਸ ਨੂੰ ਦੂਰ ਕਰਨਾ, ਵਰਖਾ ਦੇ ਪਾਣੀ ਦੀ ਨਿਕਾਸੀ ਲਈ ਡਰੇਨਜ ਸਿਸਟਮ ਬਣਾਉਂਣਾ, ਪਿੰਡਾਂ ਅਤੇ ਸਹਿਰਾਂ ਅੰਦਰ ਚਲ ਰਹੇ ਸਰਕਾਰੀ ਸਕੂਲਾਂ ਅੰਦਰ ਖੇਡਾਂ ਅਤੇ ਸਿੱਖਿਆਂ ਦੇ ਪੱਧਰ ਨੂੰ ਉੱਚਾ ਚੁੱਕਣਾ, ਸਰਕਾਰ ਵੱਲੋਂ ਵੱਖ ਵੱਖ ਲਾਭਪਾਤਰੀਆਂ ਨੂੰ ਵੱਖ ਵੱਖ ਯੋਜਨਾਵਾਂ ਤਹਿਤ ਪੈਂਨਸਨਾਂ ਮੁਹੇਈਆ ਕਰਵਾਉਂਣੀਆਂ, ਸਿਹਤ ਸੁਵਿਧਾਵਾਂ ਪੱਖੋਂ ਲੋਕਾਂ ਨੂੰ ਵਧੀਆਂ ਸੇਵਾਵਾਂ ਦੇਣੀਆਂ ਆਦਿ ਸਾਮਲ ਹੈ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸੁਵਿਧਾਵਾਂ ਲਈ ਬਹੁਤ ਸਾਰੀਆਂ ਜਨ ਭਲਾਈ ਦੀਆਂ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ ਹੈ ਪਰ ਜਾਣਕਾਰੀ ਘੱਟ ਹੋਣ ਕਾਰਨ ਜਿਆਦਾਤਰ ਲੋਕ ਇਨ•ਾਂ ਸਕੀਮਾਂ ਤੋਂ ਲਾਭ ਨਹੀਂ ਲੈ ਪਾਉਂਦੇ । ਉਨ•ਾਂ ਦੱਸਿਆ ਕਿ ਹੁਣ ਸਰਕਾਰੀ ਵਿਭਾਗ ਦਾ ਅਧਿਕਾਰੀ ਖੁਦ ਲਾਭਪਾਤਰੀ ਕੋਲ ਜਾਂ ਕੇ ਉਸ ਯੋਜਨਾਵਾਂ ਦੇ ਫਾਰਮ ਭਰਵਾਏਗਾ ਅਤੇ ਉਸ ਲਾਭਪਾਤਰੀ ਨੂੰ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ।

© 2016 News Track Live - ALL RIGHTS RESERVED