ਪੈਟਰੋਲ ‘ਤੇ 10 ਪੈਸੇ ਤੇ ਡੀਜ਼ਲ ‘ਤੇ 7 ਪੈਸੇ ਦਾ ਵਾਧਾ

Dec 18 2018 03:04 PM
ਪੈਟਰੋਲ ‘ਤੇ 10 ਪੈਸੇ ਤੇ ਡੀਜ਼ਲ ‘ਤੇ 7 ਪੈਸੇ ਦਾ ਵਾਧਾ

ਨਵੀਂ ਦਿੱਲੀ:

ਅੱਜ ਫਿਰ ਪੈਰਟੋਲ-ਡੀਜ਼ਲ ਦੀ ਕੀਮਤਾਂ ‘ਚ ਵਾਧਾ ਹੋਇਆ ਹੈ। ਤੇਲ ਕੰਪਨੀਆਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ ‘ਤੇ 10 ਪੈਸੇ ਤੇ ਡੀਜ਼ਲ ‘ਤੇ 7 ਪੈਸੇ ਦਾ ਵਾਧਾ ਕੀਤਾ ਹੈ। ਇਸ ਤੋਂ ਬਾਅਦ ਅੱਜ ਦਿੱਲੀ ‘ਚ ਇੱਕ ਲੀਟਰ ਪੈਟਰੋਲ ਦੀ ਕੀਮਤ 70 ਰੁਪਏ 63 ਪੈਸੇ ਤੇ ਡੀਜ਼ਲ 64 ਰੁਪਏ 54 ਪੈਸੇ ‘ਤੇ ਪਹੁੰਚ ਗਈ ਹੈ।
ਪੈਟਰੋਲ ਦੀ ਕੀਮਤਾਂ ਲਗਾਤਾਰ ਦੋ ਮਹੀਨੇ ਘਟਣ ਤੋਂ ਬਾਅਦ 13 ਦਸੰਬਰ ਨੂੰ ਵਧੀਆਂ ਸੀ। ਇਹ ਕੀਮਤਾਂ ਪੰਜ ਰਾਜਾਂ ਦੇ ਨਤੀਜੇ ਆਉਣ ਤੋਂ ਬਾਅਦ ਵਧੀਆਂ ਸ਼ੁਰੂ ਹੋਈਆਂ ਹਨ। ਇਸ ਤੋਂ ਬਾਅਦ ਇਸ ਦਾ ਸਿਲਸਿਲਾ ਬਰਕਾਰ ਹੈ। ਕੱਲ੍ਹ ਇੱਕ ਲੀਟਰ ਪੈਟਰੋਲ 70 ਰੁਪਏ 53 ਪੈਸੇ ਦੀ ਤੇ ਡੀਜ਼ਲ 64 ਰੁਪਏ 47 ਪੈਸੇ ਪ੍ਰਤੀ ਲੀਟਰ ਸੀ।
ਤੇਲ ਕੰਪਨੀਆਂ ਦਾ ਦਾਅਵਾ ਹੈ ਕਿ ਪੈਟਰੋਲ-ਡੀਜ਼ਲ ਦੀ ਕੀਮਤਾਂ ‘ਚ ਵਾਧਾ ਅੰਤਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀ ਕੀਮਤਾਂ ‘ਚ ਆਏ ਵਾਧੇ ਤੋਂ ਬਾਅਦ ਦਰਜ ਕੀਤੀ ਗਈ ਹੈ।

© 2016 News Track Live - ALL RIGHTS RESERVED