ਸੌਂਦੇ ਸਮੇਂ ਫੋਨ ਨੂੰ ਚਾਰਜਿੰਗ ਲਾ ਕੇ ਨਾਲ ਹੀ ਕੰਨਾਂ ‘ਚ ਹੈੱਡਫੋਨ ਲਾ ਕੇ ਹੀ ਸੌਂ ਜਾਂਦੇ ਹਨ। ਖ਼ਤਰਨਾਕ ਨਤੀਜੇ ਭੁਗਤਣੇ ਪੈ ਸਕਦੇ

ਸੌਂਦੇ ਸਮੇਂ ਫੋਨ ਨੂੰ ਚਾਰਜਿੰਗ ਲਾ ਕੇ ਨਾਲ ਹੀ ਕੰਨਾਂ ‘ਚ ਹੈੱਡਫੋਨ ਲਾ ਕੇ ਹੀ ਸੌਂ ਜਾਂਦੇ ਹਨ। ਖ਼ਤਰਨਾਕ ਨਤੀਜੇ ਭੁਗਤਣੇ ਪੈ ਸਕਦੇ

ਨਵੀਂ ਦਿੱਲੀ:

ਇਨ੍ਹੀਂ ਦਿਨੀਂ ਐਂਡ੍ਰਾਇਡ, ਆਈਓਐਸ ਤੇ ਐਪਲ ਦੇ ਜ਼ਮਾਨੇ ‘ਚ ਲੋਕ ਭੁੱਲ ਗਏ ਹਨ ਕਿ ਉਨ੍ਹਾਂ ਨੂੰ ਕਿਨ੍ਹਾਂ ਚੀਜ਼ਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਅਜਿਹੇ ‘ਚ ਮੋਬਾਈਲ ਦਾ ਕਿੰਨਾ ਇਸਤੇਮਾਲ ਕਰਨਾ ਹੈ, ਇਹ ਗੱਲ ਉਹ ਨਹੀਂ ਸਮਝਦੇ। ਕੁਝ ਲੋਕ ਤਾਂ ਸੌਂਦੇ ਸਮੇਂ ਫੋਨ ਨੂੰ ਚਾਰਜਿੰਗ ਲਾ ਕੇ ਨਾਲ ਹੀ ਕੰਨਾਂ ‘ਚ ਹੈੱਡਫੋਨ ਲਾ ਕੇ ਹੀ ਸੌਂ ਜਾਂਦੇ ਹਨ। ਇਸ ਦੇ ਖ਼ਤਰਨਾਕ ਨਤੀਜੇ ਉਨ੍ਹਾਂ ਨੂੰ ਭੁਗਤਣੇ ਪੈ ਸਕਦੇ ਹਨ।
ਪਿਛਲੇ ਦਿਨਾਂ ‘ਚ ਅਜਿਹੀ ਹੀ ਘਟਨਾ ਸਲੇਸ਼ੀਆ ਤੋਂ ਸਾਹਮਣੇ ਆਈ ਹੈ ਜਿੱਥੇ 16 ਸਾਲਾ ਦੇ ਮੁੰਡੇ ਦੀ ਮੌਤ ਦਾ ਕਾਰਨ ਬਣਿਆ। ਜੇਕਰ ਘਟਨਾ ਦੀ ਗੱਲ ਕਰੀਏ ਤਾਂ ਮੁੰਡੇ ਨੇ ਫੋਨ ਦੀ ਬੈਟਰੀ ਖ਼ਤਮ ਹੋਣ ਤੋਂ ਬਾਅਦ ਫੋਨ ਚਾਰਜਿੰਗ ‘ਤੇ ਲਾ ਦਿੱਤਾ। ਇਸ ਦੇ ਨਾਲ ਹੀ ਉਸ ਨੇ ਈਅਰਫੋਨ ਵੀ ਲਾਏ ਹੋਏ ਸੀ ਪਰ ਕੁਝ ਸਮੇਂ ਬਾਅਦ ਕਰੰਟ ਲੱਗਣ ਕਰਕੇ ਉਸ ਦੇ ਕੰਨਾਂ ਵਿੱਚੋਂ ਖੂਨ ਨਿਕਲਣ ਲੱਗ ਗਿਆ ਤੇ ਉਸ ਦੀ ਮੌਤ ਹੋ ਗਈ। ਇਹ ਦਰਦਨਾਕ ਘਟਨਾ ਮਲੇਸ਼ੀਆ ਦੇ ਨੇਗੇਰੀ ਦੇ ਰੁੰਬੂ ਸ਼ਹਿਰ ਦੀ ਹੈ ਜਿੱਥੇ ਦੇ ਮੁਹੰਮਦ ਆਦਿਲ ਅਜਹਰ ਜਹਾਰਿਨ ਨਾਲ ਇਹ ਹਾਦਸਾ ਵਾਪਰਿਆ। ਉਸ ਦੀ ਮਾਂ ਨੇ ਜਦੋਂ ਆਦਿਲ ਨੂੰ ਦੇਖਿਆ ਤਾਂ ਉਸ ਨੂੰ ਲੱਗਿਆ ਕਿ ਸ਼ਾਇਦ ਆਦਿਲ ਸੌਂ ਰਿਹਾ ਹੈ ਤੇ ਉਹ ਕੰਮ ‘ਤੇ ਚਲੇ ਗਈ। ਕੰਮ ਤੋਂ ਵਾਪਸ ਆ ਜਦੋਂ ਉਸ ਨੇ ਆਦਿਲ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ। ਡਾਕਟਰ ਨੂੰ ਬੁਲਾਉਣ ਤੋਂ ਬਾਅਦ ਉਸ ਨੇ ਆਦਿਲ ਨੂੰ ਮ੍ਰਿਤ ਐਲਾਨ ਕਰ ਦਿੱਤਾ।

© 2016 News Track Live - ALL RIGHTS RESERVED