ਬਿਨਾ ਪੈਸਿਆਂ ਦੇ ਵੀ ਕਨਫਰਮ ਟਿਕਟ ਬੁਕਿੰਗ ਕਰ ਸਕਦੇ

ਬਿਨਾ ਪੈਸਿਆਂ ਦੇ ਵੀ ਕਨਫਰਮ ਟਿਕਟ ਬੁਕਿੰਗ ਕਰ ਸਕਦੇ

ਚੰਡੀਗੜ੍ਹ:

ਰੇਲਵੇ ਨੇ ਟਿਕਟ ਬੁਕਿੰਗ ਵਿੱਚ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਯਾਤਰੀਆਂ ਦੀ ਸੁਵਿਧਾ ਦਾ ਖਿਆਲ ਰੱਖਦਿਆਂ IRCTC ਨੇ ਸਰਵਿਸ ਲਾਂਚ ਕੀਤੀ ਹੈ। ਇਸ ਨਾਲ ਤੁਸੀਂ ਬਿਨਾ ਪੈਸਿਆਂ ਦੇ ਵੀ ਕਨਫਰਮ ਟਿਕਟ ਬੁਕਿੰਗ ਕਰ ਸਕਦੇ ਹੋ।
ਬਿਨਾਂ ਪੈਸਿਆਂ ਦੇ ਬੁਕਿੰਗ ਕਰਵਾਉਣ ਲਈ IRCTC 'ਤੇ ਰਜਿਸਟਰਡ ਖ਼ਾਤਾ ਹੋਣਾ ਜ਼ਰੂਰੀ ਹੈ। ਇਸ ਸਰਵਿਸ ਲਈ IRCTC ਨੇ ਨਿੱਜੀ ਏਜੰਸੀ ਈ-ਪੇ ਲੈਟਰ (ePay Later) ਨਾਲ ਕਾਨਟ੍ਰੈਕਟ ਕੀਤਾ ਹੈ। ਇਸ ਤਹਿਤ ਟਿਕਟ ਬੁਕਿੰਗ ਦੇ 14 ਦਿਨਾਂ ਬਾਅਦ ਪੈਸਿਆਂ ਦਾ ਭੁਗਤਾਨ ਕੀਤਾ ਜਾ ਸਕਦਾ ਹੈ।

ਗਾਹਕਾਂ ਨੂੰ ਕ੍ਰੈਡਿਟ ਲਿਮਟ
ਇਸ ਆਫਰ ਤਹਿਤ ਯੂਜ਼ਰ ਦੇ IRCTC ਖ਼ਾਤੇ 'ਤੇ ਕ੍ਰੈਡਿਟ ਲਿਮਟ ਮਿਲੇਗੀ। ਕ੍ਰੈਡਿਟ ਲਿਮਟ ਦਾ ਬੈਲੇਂਸ ਯੂਜ਼ਰ ਮੁਤਾਬਕ ਵੱਖ-ਵੱਖ ਹੋ ਸਕਦਾ ਹੈ। ਆਨਲਾਈਨ ਟਿਕਟ ਓਨੇ ਪੈਸਿਆਂ ਦੀ ਹੀ ਲਈ ਜਾ ਸਕੇਗੀ ਜਿੰਨਾ ਪੈਸਾ ਤੁਹਾਡੀ ਕ੍ਰੈਡਿਟ ਲਿਮਟ ਵਿੱਚ ਬੈਲੇਂਸ ਹੋਏਗਾ। ਜੇ ਗਾਹਕ 14 ਦਿਨਾਂ ਤੋਂ ਪਹਿਲਾਂ ਪੈਸੇ ਦੇ ਦਿੰਦੇ ਹਨ ਤਾਂ ਲਿਮਟ ਹੌਲ਼ੀ-ਹੌਲ਼ੀ ਵਧਦੀ ਜਾਏਗੀ ਜਦਕਿ ਤੈਅ ਸਮੇਂ 'ਤੇ ਭੁਗਤਾਨ ਨਾ ਕਰਨ ਵਾਲਿਆਂ ਦੀ ਕ੍ਰੈਡਿਟ ਲਿਮਟ ਘੱਟ ਕੀਤੀ ਜਾ ਸਕਦੀ ਹੈ।
ਧਿਆਨ ਦੇਣ ਯੋਗ ਹੈ ਕਿ ਜੇ ਤੁਸੀਂ ePay Later ਤੋਂ ਟਿਕਟ ਬੁੱਕ ਕਰਨੀ ਹੈ ਤਾਂ 3.5 ਫੀਸਦੀ ਦਾ ਵਾਧੂ ਸਰਵਿਸ ਚਾਰਜ ਦੇਣਾ ਪਏਗਾ। 14 ਦਿਨਾਂ ਅੰਦਰ ਟਿਕਟ ਦਾ ਭੁਗਤਾਨ ਨਾ ਕਰਨ ਵਾਲੇ ਗਾਹਕਾਂ ਨੂੰ ਵਿਆਜ ਦੇਣਾ ਪਏਗਾ।

© 2016 News Track Live - ALL RIGHTS RESERVED